FacebookTwitterg+Mail

ਬਿੱਗ ਬੌਸ ’ਚ ਆਪੇ ਤੋਂ ਬਾਹਰ ਹੋਈ ਮਾਹਿਰਾ, ਰਸ਼ਮੀ ’ਤੇ ਕੱਢੀ ਭੜਾਸ

bigg boss 13
19 January, 2020 03:51:06 PM

ਨਵੀਂ ਦਿੱਲੀ(ਬਿਊਰੋ)- ਸ਼ਨੀਵਾਰ ਦਾ ‘ਵੀਕੈਂਡ ਕਾ ਵਾਰ’ ਐਪੀਸੋਡ ਸਲਮਾਨ ਖਾਨ ਕਾਰਨ ਸੁਪਰ ਐਂਟਰਟੇਨਿੰਗ ਰਿਹਾ। ਮਧੁਰਿਮਾ ਤੁੱਲੀ ਦੇ ਨਿਕਲਣ ਤੇ ਪਾਰਸ ਛਾਬੜਾ ਨੂੰ ਗੁੱਸੇ ਹੋਣ ਤੱਕ ਸ਼ੋਅ 'ਚ ਕਾਫੀ ਡਰਾਮਾ ਦੇਖਣ ਨੂੰ ਮਿਲਿਆ। ਹੁਣ ‘ਬਿੱਗ ਬੌਸ 13’ ਦੇ ਐਪੀਸੋਡ 'ਚ ਅਸੀਂ ਮਾਹਿਰਾ ਸ਼ਰਮਾ ਨੂੰ ਰਸ਼ਮੀ ਦੇਸਾਈ ਦੇ ਨਾਮ 'ਤੇ ਗੁੱਸੇ ਹੁੰਦੇ ਹੋਏ ਦੇਖਾਂਗੇ। ਸਲਮਾਨ ਖਾਨ ਨਾਲ ‘ਵੀਕੈਂਡ ਕਾ ਵਾਰ’ ਹਮੇਸ਼ਾ ਖਾਸ ਹੁੰਦਾ ਹੈ। ਅੱਜ ਦੇ ਐਪੀਸੋਡ 'ਚ ਵੀ ਬਹੁਤ ਸਾਰਾ ਡਰਾਮਾ ਦੇਖਣ ਨੂੰ ਮਿਲੇਗਾ।

 

ਇਸ ਦੌਰਾਨ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ਵਿਚ ਸਾਰੇ ਮੁਕਾਬਲੇਬਾਜ਼ ਮਾਹਿਰਾ ਸ਼ਰਮਾ ਨੂੰ ਕਮਜ਼ੋਰ ਦਾ ਟੈਗ ਦਿੱਤਾ ਗਿਆ। ਕਮਜ਼ੋਰ ਕਹੇ ਜਾਣ ’ਤੇ ਮਾਹਿਰਾ ਨੂੰ ਗੁੱਸਾ ਆਉਂਦਾ ਹੈ ਤੇ ਉਹ ਰਸ਼ਮੀ ’ਤੇ ਭੜਕਦੀ ਨਜ਼ਰ ਆਉਂਦੀ ਹੈ। ਇਸ ਦੀ ਸ਼ੁਰੂਆਤ ਪਾਰਸ ਛਾਬੜਾ ਤੋਂ ਹੁੰਦੀ ਹੈ। ਗੱਲਬਾਤ ਦੌਰਾਨ ਪਾਰਸ ਕਹਿੰਦੇ ਹਨ ਕਿ ਇਹ ਸਭ ਬੋਲਦੇ ਹਨ ਕਿ ਮਾਹਿਰਾ ਵੀਕ ਹੈ, ਉਸ ਨੂੰ ਵੀਕ ਬੋਲਣਾ ਬੰਦ ਕਰੋ।


Tags: Bigg Boss 13Salman KhanMahira SharmaRashami DesaiVideo

About The Author

manju bala

manju bala is content editor at Punjab Kesari