FacebookTwitterg+Mail

ਹਿਮਾਂਸ਼ੀ ਨਾਲ ਨਜ਼ਦੀਕੀਆਂ ਵਧਾਉਣ 'ਤੇ ਭੜਕੇ ਆਸਿਮ ਦੇ ਪਿਤਾ, ਦਿੱਤੀ ਇਹ ਸਲਾਹ

bigg boss 13
30 January, 2020 12:04:17 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਹਿਮਾਂਸ਼ੀ ਖੁਰਾਨਾ ਦੇ ਆਉਂਦਿਆਂ ਹੀ ਆਸਿਮ ਰਿਆਜ਼ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਆਸਿਮ ਨੂੰ ਅਜਿਹਾ ਕਰਦੇ ਦੇਖ ਸਾਰੇ ਘਰਵਾਲੇ ਕਾਫੀ ਖੁਸ਼ ਹੋਏ। ਇਸ ਦੇ ਨਾਲ ਹੀ ਹਿਮਾਂਸ਼ੀ ਦੇ ਚਿਹਰੇ ’ਤੇ ਵੀ ਕਾਫੀ ਰੌਣਕ ਸੀ। ਆਸਿਮ-ਹਿਮਾਂਸ਼ੀ ਦੇ ਇਸ ਪਿਆਰ ਨੂੰ ਜਿੱਥੇ ਘਰਵਾਲੇ ਪਸੰਦ ਕਰ ਰਹੇ ਹਨ ਤਾਂ ਉਥੇ ਹੀ ਆਸਿਮ ਦੇ ਪਿਤਾ ਨੂੰ ਉਨ੍ਹਾਂ ਦਾ ਇਹ ਪਿਆਰ ਕੁੱਝ ਰਾਸ ਨਹੀਂ ਆਇਆ। ਆਸਿਮ ਰਿਆਜ਼ ਦੇ ਪਿਤਾ ਰਿਆਜ਼ ਅਹਿਮਦ ਚੌਧਰੀ ਦਾ ਟਵੀਟ ਇਸ ਵੱਲ ਇਸ਼ਾਰਾ ਕਰ ਰਿਹਾ ਹੈ। ਹਾਲ ਹੀ ’ਚ ਰਿਆਜ਼ ਅਹਿਮਦ ਚੌਧਰੀ ਨੇ ਟਵੀਟ ਕੀਤਾ। ਆਸਿਮ ਦੇ ਪਿਤਾ ਨੇ ਲਿਖਿਆ,‘‘ਆਸਿਮ ਰਿਆਜ਼ ਨੇ ਨੌਮੀਨੇਸ਼ਨ ਟਾਸਕ ਆਪਣੀ ਅਕਲ ਨਾਲ ਜਿੱਤਿਆ ਹੈ। ਆਪਣੀ ਵਧੀਆ ਦੋਸਤ ਹਿਮਾਂਸ਼ੀ ਖੁਰਾਨਾ ਨੂੰ ਘਰ ਵਿਚ ਦੇਖ ਉਹ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਾ ਰੱਖ ਸਕਿਆ। ਇਸ ਦਾ ਕਾਰਨ ਲੰਬੇ ਸਮੇਂ ਤੋਂ ਦੂਰੀ ਸੀ। ਇਸ ਸਮੇਂ ਉਸ ਦਾ ਪੂਰਾ ਧਿਆਨ ਖੇਡ ’ਤੇ ਹੋਣਾ ਚਾਹੀਦਾ ਹੈ।’’


ਆਸਿਮ ਦੇ ਪਿਤਾ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਆਸਿਮ ਹਿਮਾਂਸ਼ੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਆਸਿਮ ਦੇ ਪਿਤਾ ਆਈਪੀਐੱਸ ਅਫਸਰ ਰਹੇ ਹਨ ਅਤੇ ਉਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੈ। ਆਸਿਮ ਦੇ ਪਿਤਾ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਉਮਰ ਰਿਆਜ਼ ਨੇ ਵੀ ਆਸਿਮ-ਹਿਮਾਂਸ਼ੀ ਦੇ ਪਿਆਰ ਦੇ ਇਜ਼ਹਾਰ ’ਤੇ ਇੰਟਰਵਿਊ ਵਿਚ ਨਾਰਾਜ਼ਗੀ ਜਤਾਈ। ਇਕ ਇੰਟਰਵਿਊ ਦੌਰਾਨ ਉਮਰ ਨੇ ਕਿਹਾ ਕਿ ਹਿਮਾਂਸ਼ੀ ਜਦੋਂ ਮੇਰੇ ਨਾਲ ਮਿਲੀ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਆਸਿਮ ਬਿਲਕੁੱਲ ਠੀਕ ਖੇਡ ਰਿਹਾ ਹੈ। ਰਸ਼ਮੀ, ਵਿਸ਼ਾਲ ਅਤੇ ਸ਼ਹਿਨਾਜ਼ ਨਾਲ ਉਸ ਦੀ ਦੋਸਤੀ ਵਧੀਆ ਦਿਖਾਈ ਦੇ ਰਹੀ ਹੈ। ਮੈਂ ਉਸ ਨੂੰ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੂੰ ਉਸ ਦੇ ਨਾਲ ਰਹਿ, ਜਿਵੇਂ ਪਹਿਲਾਂ ਸੀ। ਇਕ-ਦੂਜੇ ਲਈ ਭਾਵਨਾਵਾਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਉਸ ਤਰ੍ਹਾਂ ਨਾਲ ਇਸ ਨੂੰ ਦਿਖਾਇਆ ਨਹੀਂ। ਨਾ ਹੀ ਉਨ੍ਹਾਂ ਨੇ ਆਪਣੀਆਂ ਸੀਮਾਵਾਂ ਪਾਰ ਕੀਤੀਆਂ।
Punjabi Bollywood Tadka
ਉਮਰ ਨੇ ਅੱਗੇ ਕਿਹਾ,‘‘ਮੇਰਾ ਪਰਿਵਾਰ ਚਾਹੁੰਦਾ ਹੈ ਕਿ ਉਹ ਉਸੇ ਲਕੀਰ ਨੂੰ ਬਣਾਏ ਰੱਖੇ ਕਿਉਂਕਿ ਅੰਦਰ ਅਜਿਹੇ ਲੋਕ ਹਨ, ਜੋ ਸਕ੍ਰੀਨ ’ਤੇ ਦਿਖਾਈ ਦੇਣ ਲਈ ਅਜਿਹਾ ਕੰਮ ਕਰ ਰਹੇ ਹਨ। ਇਹ ਸਭ ਸਕ੍ਰੀਨ ’ਤੇ ਵਧੀਆ ਨਹੀਂ ਲੱਗਦਾ। ਸਾਡਾ ਪਰਿਵਾਰ ਬਿੱਗ ਬੌਸ ਦੇਖਦਾ ਹੈ। ਦੋਵਾਂ ਨੂੰ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣਾ ਚਾਹੀਦਾ ਹੈ। ਮੈਨੂੰ ਪਤਾ ਸੀ ਕਿ ਹਿਮਾਂਸ਼ੀ ਨੂੰ ਦੇਖਦੇ ਹੀ ਉਹ ਐਕਸਾਈਟੇਡ ਹੋ ਜਾਵੇਗਾ ਪਰ ਮੈਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਵਿਆਹ ਲਈ ਉਸ ਨੂੰ ਪ੍ਰਪੋਜ਼ ਕਰਨ ਲਈ ਆਪਣੇ ਗੋਡਿਆਂ ਭਾਰ ਬੈਠ ਜਾਵੇਗਾ। ਮੈਨੂੰ ਲੱਗਦਾ ਹੈ ਕਿ ਉਹ ਵਿਆਹ ਲਈ ਬਹੁਤ ਛੋਟਾ ਹੈ ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ।


Tags: Bigg Boss 13Riaz Ahmed ChoudharyAsim RiazHimanshi Khurana

About The Author

manju bala

manju bala is content editor at Punjab Kesari