FacebookTwitterg+Mail

ਸਿਧਾਰਥ ਨੇ ਕੀਤੀ ਸ਼ਹਿਨਾਜ਼ ਨੂੰ ਕਿੱਸ, ਦੇਖੋ ਦੋਵਾਂ ਦੀ ਮਸਤੀ ਵਾਲਾ ਵੀਡੀਓ

bigg boss 13
02 February, 2020 01:27:26 PM

ਨਵੀਂ ਦਿੱਲੀ(ਬਿਊਰੋ)- ‘ਬਿੱਗ ਬੌਸ 13’ ਘਰ 'ਚ ਪਿਆਰ ਤੇ ਲੜਾਈਆਂ ਅਕਸਰ ਚੱਲਦੀਆਂ ਰਹਿੰਦੀਆਂ ਹਨ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਪਿਆਰ ਦੇ ਚਰਚੇ ਬਹੁਤ ਹੁੰਦੇ ਰਹਿੰਦੇ ਹਨ। ਬਿੱਗ ਬੌਸ ਦੇ ਘਰ 'ਚ ਇਕ ਵਾਰ ਫਿਰ ਦੋਵੇਂ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆਏ। ਲੜਾਈ ਤੇ ਬਹਿਸ ਤੋਂ ਬਾਅਦ ਇਕ ਵਾਰ ਫਿਰ ਸਿਧਾਰਥ-ਸ਼ਹਿਨਾਜ਼ ਨੇ ਬਿੱਗ ਬੌਸ ਦੇ ਘਰ 'ਚ ਜ਼ੋਰਦਾਰ ਵਾਪਸੀ ਕੀਤੀ ਹੈ। ਸ਼ਨੀਵਾਰ ਨੂੰ ‘ਵੀਕੈਂਡ ਕੇ ਵਾਰ’ 'ਚ ਸ਼ਹਿਨਾਜ਼-ਸਿਧਾਰਥ ਇਕ-ਦੂਜੇ ਦੇ ਕਾਫੀ ਨੇੜੇ ਨਜ਼ਰ ਆਏ। ‘ਵੀਕੈਂਡ ਕੇ ਵਾਰ’ ਦੇ ਦਿਨ 'ਨੋਟਾਂ ਦੀ ਬਾਰਿਸ਼' ਟਾਸਕ ਕਰਵਾਇਆ ਗਿਆ। ਇਸ ਟਾਸਕ ਦੌਰਾਨ ਦੋਵਾਂ ਦਾ ਸ਼ਾਨਦਾਰ ਬੌਡਿੰਗ ਦਿਖਾਈ ਦਿੱਤੀ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਿਧਾਰਥ ਇਕ ਜੇਲ 'ਚ ਬੰਦ ਸੀ। ਇਸ ਤੋਂ ਬਾਅਦ ਸ਼ਹਿਨਾਜ਼ ਉਸ ਨੂੰ ਆਵਾਜ਼ ਦੇ ਕੇ ਬੁਲਾਉਂਦੀ ਹੈ।


ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਤੂੰ ਮੈਨੂੰ ਮਿਸ ਨਹੀਂ ਕੀਤਾ। ਸ਼ਹਿਨਾਜ਼ ਤੇ ਸਿਧਾਰਥ ਦੇ ਵਿਚਕਾਰ ਪਿਆਰ ਨਾਲ ਗੱਲਬਾਤ ਵੀ ਹੁੰਦੀ ਹੈ। ਫਿਰ ਸ਼ਹਿਨਾਜ਼ ਦੇ ਕਹਿਣ ’ਤੇ ਸਿਧਾਰਥ ਸ਼ਹਿਨਾਜ਼ ਨੂੰ ਕਿੱਸ ਕਰਦੇ ਹਨ। ਦੱਸ ਦੇਈਏ ਕਿ ਜਿਵੇਂ-ਜਿਵੇਂ ਬਿੱਗ ਬੌਸ ਦਾ ਫੀਨਾਲੇ ਨੇੜੇ ਆ ਰਿਹਾ ਹੈ। ਘਰ ਦੇ ਮੈਂਬਰ ਆਖੀਰ ਤੱਕ ਘਰ 'ਚ ਟਿਕੇ ਰਹਿਣਾ ਚਾਹੁੰਦੇ ਹਨ। ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਨੂੰ ਫੈਨਜ਼ ਬਹੁਤ ਹੀ ਪਸੰਦ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਕੌਣ-ਕੌਣ ਘਰ 'ਚ ਆਖੀਰ ਤੱਕ ਟਿਕਿਆ ਰਹਿੰਦਾ ਹੈ।


Tags: Bigg Boss 13Shehnaz Kaur GillSiddharth ShuklaVideoTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari