FacebookTwitterg+Mail

ਜਦੋਂ ਘਰ ’ਚੋਂ ਬਾਹਰ ਜਾਣ ਦੀ ਗੱਲ ਸੁਣ ਫੁੱਟ-ਫੁੱਟ ਕੇ ਰੌਂਣ ਲੱਗੀ ਸ਼ਹਿਨਾਜ਼ ਗਿੱਲ, ਵੀਡੀਓ

bigg boss 13
03 February, 2020 01:17:06 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਹੁਣ ਆਪਣੇ ਆਖੀਰਲੇ ਪੜਾਅ ’ਤੇ ਹੈ। ਸ਼ੋਅ ਵਿਚ ਰੋਜ਼ ਨਵੇਂ-ਨਵੇਂ ਟਵਿਸਟ ਦੇਖਣ ਨੂੰ ਮਿਲਦੇ ਰਹਿੰਦੇ ਹਨ। ਸ਼ੋਅ ਵਿਚ ਸਭ ਤੋਂ ਜ਼ਿਆਦਾ ਖਾਸ ਹੁੰਦਾ ਹੈ ‘ਵੀਕੈਂਡ ਕਾ ਵਾਰ’। ਵੀਕੈਂਡ ਕਾ ਵਾਰ ਵਿਚ ਸਲਮਾਨ ਮੁਕਾਬਲੇਬਾਜ਼ਾਂ ਦੀ ਕਲਾਸ ਲਗਾਉਂਦੇ ਹਨ। ਤਾਂ ਉਥੇ ਹੀ ਹਰ ਹਫਤੇ ਇਕ ਨਾ ਇਕ ਬੇਦਖਲ ਵੀ ਹੁੰਦਾ ਹੈ। ਕਦੇ-ਕਦੇ ਸ਼ੋਅ ਵਿਚ ਟਵਿਸਟ ਆ ਜਾਂਦਾ ਹੈ ਅਤੇ ਇਵਿਕਸ਼ਨ ਨਹੀਂ ਵੀ ਹੁੰਦਾ ।  ਇਸ ਵਾਰ ਵੀ ਵੀਕੈਂਡ ਕਾ ਵਾਰ ਬੇਹੱਦ ਖਾਸ ਰਿਹਾ। ਜਿਸ ਵਿਚ ਸਲਮਾਨ ਨੇ ਆਸਿਮ-ਹਿਮਾਂਸ਼ੀ ਦੀ ਕਾਫੀ ਕਲਾਸ ਲਗਾਈ। ਤਾਂ ਉਥੇ ਹੀ ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਕੌਰ ਗਿੱਲ ਫੁੱਟ-ਫੁੱਟ ਕੇ ਰੋਈ। ਆਸਿਮ ਹਿਮਾਂਸ਼ੀ ਦੀ ਕਲਾਸ ਲੱਗਣਾ ਤਾਂ ਸਮਝ ਆਉਂਦਾ ਹੈ ਪਰ ਪੰਜਾਬ ਦੀ ਕੈਟਰੀਨਾ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਕਿਉਂ ਇੰਨਾ ਰੋਈ ? ਸ਼ਹਿਨਾਜ਼ ਦੇ ਰੌਂਣ ਦਾ ਕਾਰਨ ਹੈ ਉਨ੍ਹਾਂ ਦਾ ਇਵਿਕਸ਼ਨ। ਸੋਮਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਵਿਚ ਦਿਖਾਇਆ ਜਾਵੇਗਾ ਕਿ ਸਲਮਾਨ ਇਸ ਹਫਤੇ ਸ਼ਹਿਨਾਜ਼ ਨੂੰ ਘਰ ’ਚੋਂ ਬਾਹਰ ਆਉਣ ਲਈ ਕਹਿ ਦੇਣਗੇ। ਦਰਅਸਲ ਸ਼ਹਿਨਾਜ਼ ਕੌਰ ਗਿੱਲ, ਵਿਸ਼ਾਲ ਆਦਿੱਤਿਆ ਸਿੰਘ ਅਤੇ ਸਿਧਾਰਥ ਸ਼ੁਕਲਾ  ਇਸ ਹਫਤੇ ਬਾਟਮ-3 ਵਿਚ ਰਹੇ। ਇਨ੍ਹਾਂ ਤਿੰਨਾਂ ’ਚੋਂ ਘਰ ’ਚੋਂ ਕੋਈ ਇਕ ਅੱਜ ਬੇਘਰ ਹੋ ਜਾਵੇਗਾ।


ਬਿੱਗ ਬੌਸ ਦੇ ਫੈਨ ਪੇਜ ਬਿੱਗ ਬੌਸ ਜਾਸੂਸ ਨੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਸਲਮਾਨ ਖਾਨ ਸ਼ਹਿਨਾਜ਼ ਕੌਰ ਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਭ ਤੋਂ ਘੱਟ ਵੋਟ ਮਿਲੇ ਹਨ ਅਤੇ ਉਨ੍ਹਾਂ ਨੂੰ ਇਸ ਸਮੇਂ ਘਰ ’ਚੋਂ ਬਾਹਰ ਜਾਣਾ ਹੋਵੇਗਾ। ਇਹ ਸੁਣਦੇ ਹੀ ਸ਼ਹਿਨਾਜ਼ ਕੌਰ ਗਿੱਲ ਫੁੱਟ-ਫੁੱਟ ਕੇ ਰੌਂਣ ਲੱਗਦੀ ਹੈ। ਸ਼ਹਿਨਾਜ਼ ਦੇ ਬੇਘਰ ਹੋਣ ਦੀ ਖਬਰ ਸੁਣਦਿਆਂ ਹੀ ਘਰ ਦੇ ਸਾਰੇ ਮੈਂਬਰ ਹੈਰਾਨ ਰਹਿ ਜਾਂਦੇ ਹਨ। ਸ਼ਹਿਨਾਜ਼ ਰਸ਼ਮੀ ਨਾਲ ਗਲੇ ਲੱਗ ਕੇ ਕਾਫੀ ਰੋਂਦੀ ਹੈ। ਇਸ ਦੌਰਾਨ ਸਿਧਾਰਥ ਸ਼ੁਕਲਾ ਵੀ ਕਾਫੀ ਸ਼ਾਕਡ ਦਿਖਾਈ ਦਿੰਦੇ ਹਨ। ਸ਼ਹਿਨਾਜ਼ ਜਿੱਥੇ ਰਸ਼ਮੀ ਦੇ ਗਲੇ ਲੱਗ ਕੇ ਰੋਂਦੀ ਹੋਈ ਦਿਖਾਈ ਦਿੰਦੀ ਹੈ ਤਾਂ ਉਥੇ ਹੀ ਸਿਧਾਰਥ ਚੁਪਚਾਪ ਕੋਨੇ ਵਿਚ ਖੜ੍ਹੇ ਦਿਖਾਈ ਦੇ ਰਹੇ ਹਨ। ਸਿਧਾਰਥ ਦਾ ਰਿਐਕਸ਼ਨ ਦੇਖਕੇ ਲੱਗਦਾ ਹੈ ਕਿ ਉਹ ਇਸ ਗੱਲ ’ਤੇ ਭਰੋਸਾ ਨਹੀਂ ਕਰ ਪਾ ਰਹੇ ਹਨ।

ਉਂਝ ਰਿਪੋਟਸ ਦੀਆਂ ਮੰਨੀਏ ਤਾਂ ਇਵਿਕਸ਼ਨ ਫੇਕ ਹੈ। ਸਲਮਾਨ ਮਸਤੀ ਵਿਚ ਸ਼ਹਿਨਾਜ਼ ਨੂੰ ਘਰ ’ਚੋਂ ਬੇਘਰ ਕਰਨ ਦੀ ਗੱਲ ਕਹਿੰਦੇ ਹਨ। ਧਿਆਨਯੋਗ ਹੈ ਕਿ ਸਲਮਾਨ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਪ੍ਰੈਂਕ ਕਰ ਚੁੱਕੇ ਹਨ ਪਰ ਫਿਰ ਵੀ ਇਹ ਬਿੱਗ ਬੌਸ ਦਾ ਘਰ ਹੈ, ਇੱਥੇ ਕਦੋਂ ਕੀ ਹੋ ਜਾਵੇ ਕਿਹਾ ਨਹੀਂ ਜਾ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੋਮਵਾਰ ਦੇ ਐਪੀਸੋਡ ਵਿਚ ਵਿਸ਼ਾਲ, ਸ਼ਹਿਨਾਜ਼ ਅਤੇ ਸਿਧਾਰਥ ’ਚੋਂ ਕਿਹੜਾ ਮੈਂਬਰ ਬੇਘਰ ਹੋਵੇਗਾ।


Tags: Bigg Boss 13Shehnaz Kaur GillSalman KhanVideoTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari