FacebookTwitterg+Mail

BB13: ਮੀਡੀਆ ਸਾਹਮਣੇ ਗਰਲਫਰੈਂਡ ਨੂੰ ਲੈ ਕੇ ਆਸਿਮ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ (ਵੀਡੀਓ)

bigg boss 13
04 February, 2020 02:45:52 PM

ਨਵੀਂ ਦਿੱਲੀ(ਬਿਊਰੋ)- ‘ਬਿੱਗ ਬੌਸ 13’ ਦਾ ਗਰੈਂਡ ਫਿਨਾਲੇ 15 ਫਰਵਰੀ ਨੂੰ ਹੈ। ਟੀ.ਆਰ.ਪੀ. ਵਧਦੀ ਦੇਖ ਕੇ ਮੇਕਰਜ਼ ਨੇ ਸ਼ੋਅ ਨੂੰ ਅੱਗੇ ਵਧਾਇਆ। ਸ਼ੋਅ 'ਚ ਸ਼ੁਰੂ ਤੋਂ ਹੀ ਆਸਿਮ ਰਿਆਜ਼ ਆਪਣੀ ਗਰਲਫਰੈਂਡ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ। ਅਕਸਰ ਦੋਵਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਵੀ ਆਈਆ। ਇਸ ਵਿਚਕਾਰ ਸ਼ੋਅ ਦੇ 7 ਮੁਕਾਬਲੇਬਾਜ਼ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਮੀਡੀਆ ਨਾਲ ਮੁਕਾਬਲੇਬਾਜ਼ਾਂ ਨਾਲ ਗੱਲਬਾਤ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਹਾਲ ਹੀ ਵਿਚ ਬਿੱਗ ਬੌਸ ਦੇ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਆਸਿਮ ਰਿਆਜ਼ ਨੇ ਮੀਡੀਆ ਦੇ ਸਾਹਮਣੇ ਆਪਣੀ ਗਰਲਫਰੈਂਡ ਦੇ ਬਾਰੇ ਅਜਿਹੀ ਗੱਲ ਦੱਸੀ, ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ। ਪ੍ਰੋਮੋ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਇਕ ਪੱਤਰਕਾਰ ਨੇ ਆਸਿਮ ਨੂੰ ਸਵਾਲ ਕੀਤਾ ਹੈ ਕਿ ਹਿਮਾਂਸ਼ੀ ਖੁਰਾਨਾ ਨੂੰ ਪ੍ਰਪੋਜ਼ ਕਰਦੇ ਸਮੇਂ ਤੁਹਾਡੇ ਮਨ 'ਚ ਇਕ ਵਾਰ ਵੀ ਖਿਆਨ ਨਾ ਆਇਆ ਕਿ ਤੁਹਾਡੀ ਗਰਲਫਰੈਂਡ ਵੀ ਹੈ। ਪੱਤਰਕਾਰ ਦੇ ਇਸ ਸਵਾਲ 'ਤੇ ਆਸਿਮ ਨੇ ਗੁੱਸੇ ਵਿਚ ਜਵਾਬ ਦਿੱਤਾ, ਕੌਣ ਹੈ ਇਹ? ਗਰਲਫਰੈਂਡ ਨਹੀਂ ਹੈ ਮੇਰੀ, ਕਿਸੇ ਵੀ ਰਿਲੇਸ਼ਨਸ਼ਿਪ 'ਚ ਨਹੀਂ ਸੀ ਮੈਂ। ਬਸ ਸਿਰਫ ਇਸ ਵਜ੍ਹਾ ਨਾਲ ਕਿ ਮੈਂ ਫੇਮਸ ਹਾਂ।


ਇਸ ਤੋਂ ਬਾਅਦ ਦੂਜੇ ਪੱਤਰਕਾਰ ਨੇ ਸਿਧਾਰਥ ਨੂੰ ਸਵਾਲ ਕੀਤਾ ਕਿ ਇਕ ਵੀਕੈਂਡ 'ਚ ਸਲਮਾਲ ਖਾਨ ਨੇ ਤੁਹਾਨੂੰ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਸ਼ਹਿਨਾਜ਼ ਗਿੱਲ ਤੋਂ ਦੂਰ ਰਹੋ। ਸ਼ਾਇਦ ਉਹ ਤੁਹਾਨੂੰ ਪਿਆਰ ਕਰਨ ਲੱਗੀ ਹੈ। ਇਸ ਸਵਾਲ 'ਤੇ ਸਿਧਾਰਥ ਨੇ ਕਿਹਾ, ਮੈਨੂੰ ਇਸ ਤਰ੍ਹਾਂ ਨਹੀਂ ਲਗਦਾ ਕਿ ਕੋਈ ਖਾਸ ਡਿਸਟਟੈਂਸ ਜਾਂ ਡਿਫਰੈਂਸ ਆਇਆ ਹੈ ਸਾਡੇ ਦੋਵਾਂ ਦੇ ਵਿਚਕਾਰ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਮੈਂ ਜਿਸ ਨਾਲ ਜੁੜਦੀ ਹਾਂ ਬਹੁਤ ਜ਼ਿਆਦਾ ਜੁੜ ਜਾਂਦੀ ਹਾਂ ਤੇ ਇਸੇ ਕਾਰਨ ਮੈਂ ਕਈ ਵਾਰ ਬੇਵਕੂਫ ਵੀ ਬਣ ਜਾਂਦੀ ਹਾਂ। ਇਸ 'ਤੇ ਉਸ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਇਹ ਤੁਹਾਡਾ ਪਰਸਨਲ ਵਿਊ ਹੈ ਜਾਂ ਫਿਰ ਕੋਈ ਗੇਮ। ਇਹ ਸਵਾਲ ਸੁਣ ਕੇ ਸ਼ਹਿਨਾਜ਼ ਉੱਠ ਕੇ ਚੱਲੀ ਜਾਂਦੀ ਹੈ।


Tags: Bigg Boss 13MediaVideoAsim RiazTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari