FacebookTwitterg+Mail

ਜਦੋਂ ਗੁੱਸੇ ’ਚ ਆਈ ਸ਼ਹਿਨਾਜ਼ ਨੇ ਛੱਡੀ ਕਾਨਫਰੰਸ, ਵੀਡੀਓ

bigg boss 13
05 February, 2020 01:29:11 PM

ਮੁੰਬਈ(ਬਿਊਰੋ): ‘ਬਿੱਗ ਬੌਸ 13’ 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦੋਵਾਂ ਦੇ ਵਿਚਕਾਰ ਦੀ ਬੌਡਿੰਗ ਕਾਫੀ ਵਧੀਆ ਹੈ। ਪਿਆਰ ਹੋਵੇ ਜਾਂ ਲੜਾਈ, ਇਹ ਜੋੜੀ ਹਮੇਸ਼ਾ ਹੀ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਹਾਲ ਹੀ ਵਿਚ ਘਰ ਵਾਲਿਆਂ ਨੂੰ ਮੀਡੀਆ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਕਾਨਫਰੰਸ ਦੌਰਾਨ ਸਿਧਾਰਥ ਸ਼ੁਕਲਾ, ਸ਼ਹਿਨਾਜ਼ ਗਿੱਲ, ਆਸਿਮ ਰਿਆਜ਼, ਆਰਤੀ ਸਿੰਘ, ਪਾਰਸ ਛਾਬੜਾ, ਰਸ਼ਮੀ ਦੇਸਾਈ ਤੇ ਮਾਹਿਰਾ ਸ਼ਰਮਾ ਸਨ। ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਤਿੱਖੇ ਸਵਾਲ ਕੀਤੇ। ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਇਕ ਪੱਤਰਕਾਰ ਨੇ ਸ਼ਹਿਨਾਜ਼ ਗਿੱਲ ਨੂੰ ਸਿਧਾਰਥ ਸ਼ੁਕਲਾ ਬਾਰੇ ਸਵਾਲ ਕੀਤਾ ਤਾਂ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਹ ਕਾਨਫਰੰਸ ਵਿਚਾਕਾਰ ਹੀ ਛੱਡ ਕੇ ਚਲੀ ਗਈ। ਕਾਨਫਰੰਸ ਦੌਰਾਨ ਜਦੋਂ ਇਕ ਪੱਤਰਕਾਰ ਨੇ ਸ਼ਹਿਨਾਜ਼ ਨੂੰ ਕਿਹਾ ਕਿ ਤੁਹਾਨੂੰ ਫਲਿੱਟਰ ਕਿਹਾ ਜਾਣ ਲੱਗਾ ਹੈ ਕਿ ਤੁਹਾਨੂੰ ਫਲਿੱਪਰ ਦਾ ਮਤਲਬ ਪਤਾ ਹੈ ਤਾਂ ਇਸ ’ਤੇ ਸ਼ਹਿਨਾਜ਼ ਜਵਾਬ ਦਿੰਦੀ ਹੈ ਕਿ ਫਲਿੱਪਰ ਮਤਲਬ ਟੀਮ ਬਦਲਣ ਵਾਲਾ। ਇਸ ’ਤੇ ਪੱਤਰਕਾਰ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਇਸ ਦਾ ਮਤਲਬ ਹੁੰਦਾ ਹੈ 'ਬਿਨਾਂ ਰੀੜ੍ਹ ਦੀ ਹੱਡੀ ਵਾਲਾ ਇਨਸਾਨ', ਜੋ ਆਪਣੀ ਗੱਲ 'ਤੇ ਕਦੇ ਖੜ੍ਹਾ ਨਹੀਂ ਰਹਿੰਦਾ।


ਇਸ ਗੱਲ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਕਹਿੰਦੀ ਹੈ, 'ਲੋਕ ਮੈਨੂੰ ਕਮਜ਼ੋਰ ਮਹਿਸੂਸ ਕਰਵਾਉਣਾ ਚਾਹੁੰਦੇ ਹਨ ਤੇ ਇਸ ਲਈ ਮੈਨੂੰ ਫਲਿੱਪਰ ਕਹਿੰਦੇ ਹਨ। ਜਦੋਂ ਮੈਂ ਕਿਸੇ ਵਿਅਕਤੀ ਲਈ ਖੜ੍ਹੀ ਹੁੰਦੀ ਹਾਂ ਤਾਂ ਮੈਂ ਨਹੀਂ ਦੇਖਦੀ ਕਿ ਮੇਰਾ ਰਿਸ਼ਤਾ ਵਿਗੜ ਰਿਹਾ ਹੈ।' ਇਸ 'ਤੇ ਪੱਤਰਕਾਰ ਨੇ ਕਿਹਾ ਕਿ ਇਸ ਦਾ ਮਤਲਬ ਕੈ ਕਿ ਉਹ 'ਬਦਨਾਮ ਹੋ ਕੇ ਨਾਂ ਕਮਾਉਣ' ਤੋਂ ਖ਼ੁਸ਼ ਹੋ। ਬਸ ਫਿਰ ਕੀ ਸੀ ਸ਼ਹਿਨਾਜ਼ ਨੂੰ ਗੁੱਸਾ ਆਇਆ ਤੇ ਉਹ ਕਾਨਫਰੰਸ ਤੋਂ ਉੱਠ ਕੇ ਚਲੀ ਗਈ।
Image
ਇਸ ਤੋਂ ਬਾਅਦ ਦੂਜੇ ਪੱਤਰਕਾਰ ਨੇ ਸਿਧਾਰਥ ਨੂੰ ਸਵਾਲ ਕੀਤਾ ਕਿ ਇਕ ਵੀਕੈਂਡ 'ਚ ਸਲਮਾਲ ਖਾਨ ਨੇ ਤੁਹਾਨੂੰ ਚੇਤਾਵਨੀ ਦਿੱਤੀ ਸੀ ਕਿ ਤੁਸੀਂ ਸ਼ਹਿਨਾਜ਼ ਗਿੱਲ ਤੋਂ ਦੂਰ ਰਹੋ। ਸ਼ਾਇਦ ਉਹ ਤੁਹਾਨੂੰ ਪਿਆਰ ਕਰਨ ਲੱਗੀ ਹੈ। ਇਸ ਸਵਾਲ 'ਤੇ ਸਿਧਾਰਥ ਨੇ ਕਿਹਾ,‘‘ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਕੋਈ ਖਾਸ ਡਿਸਟਟੈਂਸ ਜਾਂ ਡਿਫਰੈਂਸ ਆਇਆ ਹੈ ਸਾਡੇ ਦੋਵਾਂ ਵਿਚਕਾਰ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਮੈਂ ਜਿਸ ਨਾਲ ਜੁੜਦੀ ਹਾਂ ਬਹੁਤ ਜ਼ਿਆਦਾ ਜੁੜ ਜਾਂਦੀ ਹਾਂ ਤੇ ਇਸੇ ਕਾਰਨ ਮੈਂ ਕਈ ਵਾਰ ਬੇਵਕੂਫ ਵੀ ਬਣ ਜਾਂਦੀ ਹਾਂ।
Image


Tags: Bigg Boss 13MediaShehnaz Kaur GillVideoTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari