FacebookTwitterg+Mail

ਇਨ੍ਹਾਂ ਪੰਜ ਕਾਰਨਾਂ ਨੇ ਸਿਧਾਰਥ ਸ਼ੁਕਲਾ ਨੂੰ ਬਣਾਇਆ ‘ਬਿੱਗ ਬੌਸ 13’ ਦਾ ਜੇਤੂ

bigg boss 13
16 February, 2020 10:04:40 AM

ਮੁੰਬਈ(ਬਿਊਰੋ)- ਬਿੱਗ ਬੌਸ-13 ਸੀਜ਼ਨ ਕਈ ਗੱਲਾਂ ਵਿਚ ਖਾਸ ਰਿਹਾ। ਇਸ ਵਾਰ ਦਾ ਸੀਜ਼ਨ ਪਿਛਲੇ ਸਾਰੇ ਸੀਜ਼ਨਾਂ ਦੇ ਮੁਕਾਬਲੇ ਜ਼ਿਆਦਾ ਲੰਬਾ ਚਲਿਆ। ਲੰਬੇ ਇੰਤਜ਼ਾਰ ਤੋਂ ਬਾਅਦ ਇਸਦਾ ਨਤੀਜਾ ਦੇਰ ਰਾਤ ਐਲਾਨ ਦਿੱਤਾ ਗਿਆ। 140 ਦਿਨਾਂ ਤੱਕ ਚੱਲੇ ਇਸ ਸ਼ੋਅ ਦਾ ਜੇਤੂ ਸਿਧਾਰਥ ਸ਼ੁਕਲਾ ਬਣਿਆ। ਸਿਧਾਰਥ ਨੇ ਆਸਿਮ ਰਿਆਜ਼ ਨੂੰ ਹਰਾਇਆ ਜੋ ਸ਼ੋਅ ਵਿਚ ਦੂਸਰੇ ਨੰਬਰ ’ਤੇ ਰਿਹਾ। ਸ਼ੋਅ ਦੇ ਟਾਪ ਕੰਟੈਸਟੈਂਟ ਰਸ਼ਮੀ ਦੇਸਾਈ, ਸ਼ਹਿਨਾਜ਼ ਗਿੱਲ, ਪਾਰਸ ਛਾਬੜਾ ਅਤੇ ਆਰਤੀ ਸਿੰਘ ਟਾਪ-6 ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ। ਪਾਰਸ ਛਾਬੜਾ ਨੇ 10 ਲੱਖ ਰੁਪਏ ਲੈ ਕੇ ਪਹਿਲਾਂ ਹੀ ਬਿੱਗ ਬੌਸ ਦਾ ਘਰ ਛੱਡ ਦਿੱਤਾ ਸੀ। ਫਿਨਾਲੇ ਦੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ ਅਤੇ ਇਨ੍ਹਾਂ ਦੇ ਪ੍ਰਸ਼ੰਸਕ ਵੀ 2 ਧੜਿਆਂ ਵਿਚ ਵੰਡੇ ਗਏ ਸਨ। ਸਿਧਾਰਥ ਸ਼ੁਕਲਾ ਨੇ ਆਸਿਮ ਰਿਆਜ਼ ਨੂੰ ਹਰਾ ਕੇ ਬਿੱਗ ਬੌਸ ਦੀ ਚਮਚਮਾਤੀ ਟਰਾਫੀ ਆਪਣੇ ਨਾਮ ਕਰ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨਾਮ ਦੀ ਰਾਸ਼ੀ ਦੇ ਰੂਪ ਵਿਚ 40 ਲੱਖ ਰੁਪਏ ਵੀ ਜਿੱਤ ਲਏ। ਫਿਨਾਲੇ ਤੋਂ ਪਹਿਲਾਂ ਹੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਆਖਰੀ ਮੁਕਾਬਲਾ ਆਸਿਮ ਅਤੇ ਸਿਧਾਰਥ ਵਿਚਕਾਰ ਹੀ ਹੋਵੇਗਾ। ਸਿਧਾਰਥ ਨੂੰ ਜੇਤੂ ਬਣਾਉਣ ਵਿਚ ਜੋ ਪੰਜ ਸਭ ਤੋਂ ਵੱਡੀਆ ਗੱਲਾਂ ਰਹੀਆਂ ਹਨ। ਉਹ ਅਸੀਂ ਤੁਹਾਨੂੰ ਦੱਸਦੇ ਹਾਂ।

ਮਸ਼ਹੂਰ ਚਿਹਰਾ

ਸਿਧਾਰਥ ਸ਼ੁਕਲਾ ਬਿੱਗ ਬੌਸ ਵਿਚ ਆਉਣ ਤੋਂ ਪਹਿਲਾਂ ਹੀ ਟੀ.ਵੀ. ਦਾ ਚਰਚਿਤ ਚਿਹਰਾ ਹਨ। ਇਸ ਪਛਾਣ ਨੂੰ ਬਣਾਉਣ ਵਿਚ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਮਦਦ ਸੀਰੀਅਲ ‘ਬਾਲਿਕਾ ਵਧੂ’ ਨੇ ਕੀਤੀ। ਇਸ ਤੋਂ ਇਲਾਵਾ ‘ਝਲਕ ਦਿਖਲਾ ਜਾ ਸੀਜ਼ਨ 6’ ਅਤੇ ‘ਫੇਅਰ ਫੈਕਟਰ: ਖਤਰ‌ੋਂ ਕੇ ਖਿਲਾੜੀ ਸੀਜ਼ਨ 7’ ਵਿਚ ਵੀ ਸਿਧਾਰਥ ਨਜ਼ਰ ਆਏ।  ਉਨ੍ਹਾਂ ਨੇ ਫਿਲਮਾਂ ਵਿਚ ਵੀ ਹੱਥ ਅਜ਼ਮਾਇਆ। ਸਾਲ 2014 ਵਿਚ ਫਿਲਮ ‘ਹੰਮਪਟੀ ਸ਼ਰਮਾ ਕੀ ਦੁਲਹਨੀਆ’ ਵਿਚ ਉਨ੍ਹਾਂ ਨੇ ਵਰੁਣ ਧਵਨ ਤੇ ਆਲੀਆ ਭੱਟ ਨਾਲ ਕੰਮ ਕੀਤਾ ਸੀ । ਪਹਿਲਾਂ ਤੋਂ ਚਰਚਿਤ ਹੋਣਾ ਸਿਧਾਰਥ ਲਈ ਲਾਭਦਾਇਕ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਿਚ ਦੇਰ ਨਾ ਲੱਗੀ।

ਲਵਰ ਬਵਾਏ ਵਾਲੀ ਇਮੇਜ

ਬਿੱਗ ਬੌਸ ਦੇ ਘਰ ਵਿਚ ਆਉਣ ਤੋਂ ਪਹਿਲਾਂ ਸਿਧਾਰਥ ਦੇ ਅਫੇਅਰ ਦੇ ਕਿੱਸੇ ਵੀ ਖੂਬ ਸੁਰਖੀਆਂ ਵਿਚ ਰਹੇ। ਰਸ਼ਮੀ ਦੇਸਾਈ ਅਤੇ ਸਿਧਾਰਥ ਨੂੰ ਲੈ ਕੇ ਤਾਂ ਖਬਰਾਂ ਦਾ ਬਾਜ਼ਾਰ ਕਾਫੀ ਗਰਮ ਰਿਹਾ। ਸ਼ੋਅ ਵਿਚ ਆਉਣ ਤੋਂ ਪਹਿਲਾਂ ਇਹ ਵੀ ਦੱਸਿਆ ਗਿਆ ਕਿ ਸਿਧਾਰਥ ਨੇ ਆਰਤੀ ਸਿੰਘ ਨੂੰ ਵੀ ਡੇਟ ਕੀਤਾ। ਇਸ ਤੋਂ ਬਾਅਦ ਇਕ ਸਮੇਂ ’ਤੇ ਇਹ ਵੀ ਕਿਹਾ ਗਿਆ ਕਿ ਕਲਰਸ ਦੀ ਟੀਮ ਵਿਚ ਕੰਮ ਕਰਨ ਵਾਲੀ ਇਕ ਮਹਿਲਾ ਵੀ ਉਨ੍ਹਾਂ ਨਾਲ ਰਿਲੇਸ਼ਨ ਵਿਚ ਹੈ। ਪੂਰੇ ਸੀਜ਼ਨ ਵਿਚ ਉੱਠੀਆਂ ਇਨ੍ਹਾਂ ਗੱਲਾਂ ਦਾ ਫਾਇਦਾ ਸਿਧਾਰਥ ਨੂੰ ਮਿਲਿਆ। ਇਸੇ ਕਾਰਨ ਉਹ ਖੂਬ ਸੁੱਰਖੀਆਂ ਵਿਚ ਰਹੇ।

ਰਸ਼ਮੀ ਨਾਲ ਲੜਾਈ ਅਤੇ ਪਿਆਰ

ਜਦੋਂ ਘਰ ਦੇ ਅੰਦਰ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਪਹੁੰਚੇ ਤਾਂ ਲੱਗਾ ਰਿਸ਼ਤਾ ਟੁੱਟਣ ਦਾ ਦਰਦ ਅਜੇ ਵੀ ਦੋਵਾਂ ਦੇ ਦਿਲ ਵਿਚ ਹੈ। ਅਕਸਰ ਦੋਵਾਂ ਵਿਚਕਾਰ ਵਿਵਾਦ ਹੋਇਆ। ਦੋਵਾਂ ਨੇ ਇਕ-ਦੂੱਜੇ ’ਤੇ ਦੋਸ਼ ਲਗਾਏ ਅਤੇ ਇਕ ਸਮਾਂ ਆਇਆ ਜਦੋਂ ਰਸ਼ਮੀ ਨੇ ਸਿਧਾਰਥ ’ਤੇ ਚਾਹ ਸੁੱਟ ਦਿੱਤੀ ਪਰ ਕਦੇ-ਕਦੇ ਇਹ ਲੜਾਈ ਪਿਆਰ ਵਿਚ ਵੀ ਬਦਲਦੀ ਦਿਸੀ। ਇਕ ਟਾਸਕ ਦੌਰਾਨ ਜਦੋਂ ਦੋਵਾਂ ਦਾ ਰੁਮਾਂਸ ਦਿਸਿਆ ਤਾਂ ਦਰਸ਼ਕਾਂ ਨੇ ਇਨ੍ਹਾਂ ਦੀ ਖੂਬ ਤਾਰੀਫ ਕੀਤੀ। ਫਿਨਾਲੇ ਵਿਚ ਖੁੱਦ ਸਲਮਾਨ ਖਾਨ ਨੇ ਕਿਹਾ ਕਿ ਰਸ਼ਮੀ ਅਤੇ ਸਿਧਾਰਥ ਦੀ ਜੋੜੀ ਖੂਬ ਪਸੰਦ ਕੀਤੀ ਗਈ। ਇਸੇ ਕਾਰਨ ਇਸ ਦਾ ਫਾਇਦਾ ਰਸ਼ਮੀ ਅਤੇ ਸਿਧਾਰਥ ਦੋਵਾਂ ਨੂੰ ਮਿਲਿਆ।

ਹਮੇਸ਼ਾ ਟਾਰਗੇਟ ’ਤੇ ਰਹੇ ਸਿਧਾਰਥ

ਸਿਧਾਰਥ ਸ਼ੁਕਲਾ ਵਿਵਾਦ ਨਾਲ ਹੀ ਬਿੱਗ ਬੌਸ ਦੇ ਘਰ ਵਿਚ ਆਏ। ਕਦੇ ਪਾਰਸ ਛਾਬੜਾ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਹੋਈ ਤਾਂ ਕਦੇ ਦੋਸਤ ਰਹੇ ਆਸਿਮ ਰਿਆਜ਼ ਨਾਲ ਉਨ੍ਹਾਂ ਦੀ ਲੜਾਈ ਹੋਈ। ਆਰਤੀ ਸਿੰਘ ਅਤੇ ਸ਼ੇਫਾਲੀ ਜ਼ਰੀਵਾਲਾ ਦੇ ਵੀ ਨਿਸ਼ਾਨੇ ’ਤੇ ਵੀ ਕਈ ਵਾਰ ਸਿਧਾਰਥ ਆਏ। ਸਲਮਾਨ ਖਾਨ ਨੇ ਸ਼ੋਅ ਦੇ ਦੌਰਾਨ ਖੁੱਦ ਘਰਵਾਲਿਆਂ ਨੂੰ ਕਿਹਾ ਸੀ ਕਿ ਤੁਸੀਂ ਲੋਕ ਹਮੇਸ਼ਾ ਸਿਧਾਰਥ ਨੂੰ ਹੀ ਕਿਉਂ ਟਾਰਗੇਟ ਕਰਦੇ ਹੋ। ਘਰਵਾਲਿਆਂ ਦਾ ਇੰਝ ਸਿਧਾਰਥ ਨਾਲ ਲੜਨਾ ਚਾਹੇ ਉਨ੍ਹਾਂ ਦੇ ਕੰਮ ਨਹੀਂ ਆਇਆ ਹੋਵੇ ਪਰ ਇਸ ਵਜ੍ਹਾ ਸਿਧਾਰਥ ਹਮੇਸ਼ਾ ਸੁਰਖੀਆਂ ਵਿਚ ਰਹੇ। ਦਰਸ਼ਕ ਵੀ ਇਸ ਗੱਲ ਨੂੰ ਸਮਝ ਗਏ ਕਿ ਸਿਧਾਰਥ ਦੇ ਬਿਨਾਂ ਕਿਸੇ ਘਰਵਾਲੇ ਦੀ ਦਾਲ ਨਹੀਂ ਗਲ ਸਕਦੀ।

ਦਰਸ਼ਕਾਂ ਦੇ ਫੇਵਰੇਟ ਸਿਡਨਾਜ਼

ਸਿਧਾਰਥ ਨੂੰ ਜੇਤੂ ਬਣਾਉਣ ਵਿਚ ਸ਼ਹਿਨਾਜ਼ ਗਿੱਲ ਦਾ ਵੀ ਖਾਸ ਯੋਗਦਾਨ ਰਿਹਾ। ਬਿੱਗ ਬੌਸ ਦੀ ਸਭ ਤੋਂ ਵੱਡੀ ਐਂਟਰਟੇਨਰ ਬਣ ਕੇ ਸ਼ਹਿਨਾਜ਼ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ। ਸਿਧਾਰਥ ਅਤੇ ਸ਼ਹਿਨਾਜ਼ ਘਰ ਅੰਦਰ ਕਾਫੀ ਕਰੀਬ ਦਿਸੇ। ਸ਼ਹਿਨਾਜ਼ ਨੇ ਤਾਂ ਇਹ ਤੱਕ ਕਿਹਾ ਕਿ ਮੈਂ ਸ਼ੋਅ ਜਿੱਤਣ ਨਹੀਂ ਸਗੋਂ ਤੈਨੂੰ ਜਿੱਤਣ ਆਈ ਹਾਂ। ਜੇਕਰ ਕੋਈ ਸਾਡੇ ਦੋਵਾਂ ਵਿਚਕਾਰ ਆਇਆ ਤਾਂ ਉਹ ਉਸ ਨੂੰ ਫਾੜ ਕੇ ਰੱਖ ਦੇਵੇਗੀ। ਦੋਵਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਦਰਸ਼ਕਾਂ ਨੇ ਇਨ੍ਹਾਂ ਨੂੰ ਸਿਡਨਾਜ਼ ਦਾ ਨਾਮ ਵੀ ਦਿੱਤਾ।


Tags: Bigg Boss 13Sidharth ShuklaBigg Boss 13 winnerRs 40 lakh Rashami Desai

About The Author

manju bala

manju bala is content editor at Punjab Kesari