FacebookTwitterg+Mail

ਪਾਰਸ ਛਾਬੜਾ ਨਾਲ ਕਾਰ ’ਚ ਮਸਤੀ ਕਰਦੀ ਦਿਸੀ ਮਾਹਿਰਾ ਸ਼ਰਮਾ, ਵੀਡੀਓ ਵਾਇਰਲ

bigg boss 13
24 February, 2020 02:45:23 PM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਵਿਚ ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਦੇ ਰਿਲੇਸ਼ਨ ਨੂੰ ਲੈ ਕੇ ਕਾਫੀ ਗੱਲਾਂ ਬਣੀਆਂ ਹਨ। ਦੋਵਾਂ ਨੂੰ ਕਈ ਵਾਰ ਘਰ ਵਿਚ ਇਕ-ਦੂਜੇ ਨਾਲ ਕੋਜੀ ਹੁੰਦੇ ਹੋਏ ਦੇਖਿਆ ਗਿਆ। ਪਾਰਸ ਅਤੇ ਮਾਹਿਰਾ ਇਕ-ਦੂਜੇ ਨਾਲ ਹਰ ਸਮੇਂ ਨਾਲ ਖੜ੍ਹੇ ਹੋਏ ਵੀ ਨਜ਼ਰ ਆਏ ਹਨ। ਹੁਣ ਸ਼ੋਅ ਖਤਮ ਹੋਣ ਤੋਂ ਬਾਅਦ ਘਰ ਦੇ ਬਾਹਰ ਵੀ ਦੋਵਾਂ ਵਿਚਕਾਰ ਸਟਰਾਂਗ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਮਾਹਿਰਾ ਅਤੇ ਪਾਰਸ ਕਾਰ ਦੇ ਅੰਦਰ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੂੰ ਦੇਖ ਫੈਨਜ਼ ਇਸੇ ਪਾਰਸ ਅਤੇ ਮਾਹਿਰਾ ਦਾ ਰੀਊਨਿਅਨ ਦੱਸ ਰਹੇ ਹਨ। ਫੈਨਜ਼ ਦੋਵਾਂ ਨੂੰ ਇਕੱਠੇ ਦੇਖ ਕੇ ਖੁਸ਼ ਹਨ। ਵੀਡੀਓ ਵਿਚ ਮਾਹਿਰਾ ਪਾਰਸ ਵੱਲ ਇਸ਼ਾਰਾ ਕਰ ਰਹੀ ਹੈ ਅਤੇ ਹੁਣ ਇਹ ਜਾ ਰਹੇ ਹਨ ‘ਮੁਝ ਸੇ ਸ਼ਾਦੀ ਕਰੋਗੇ’ ਵਿਚ। ਦਰਅਸਲ, ‘ਬਿੱਗ ਬੌਸ 13’ ਸ਼ੋਅ ਖਤਮ ਹੋਣ ਤੋਂ ਬਾਅਦ ਪਾਰਸ ਛਾਬੜਾ ਅਤੇ ਸ਼ਹਿਨਾਜ਼ ਗਿੱਲ ਦਾ ਸਵਯੰਵਰ ਸ਼ੋਅ ਸ਼ੁਰੂ ਹੋਇਆ ਹੈ। ਇਸ ਵਿਚ ਪਾਰਸ  ਆਪਣੇ ਲਈ ਦੁਲਹਨ ਅਤੇ ਸ਼ਹਿਨਾਜ਼ ਆਪਣੇ ਲਈ ਲਾੜਾ ਲੱਭ ਰਹੀ ਹੈ।


ਹਾਲ ਹੀ ਵਿਚ ਇਕ ਇੰਟਰਵਿਊ ਵਿਚ ਪਾਰਸ ਛਾਬੜਾ ਨੇ ਮਾਹਿਰਾ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਗੱਲ ਕੀਤੀ ਸੀ। ਪਾਰਸ ਨੇ ਕਿਹਾ ਸੀ, ਮਾਹਿਰਾ ਅਤੇ ਮੈਂ ਬਹੁਤ ਵਧੀਆ ਦੋਸਤ ਹਨ ਅਤੇ ਦੋਸਤੀ ਵਿਚ ਪਿਆਰ ਦੀ ਭਾਵਨਾ ਖੁੱਦ ਆਉਂਦੀ ਹੈ। ਇਸ ਲਈ ਅਸੀ ਹਮੇਸ਼ਾ ਦੋਸਤ ਰਹਾਂਗੇ। ਮੈਂ ਮਾਹਿਰਾ ਦਾ ਇਕ ਇੰਟਰਵਿਊ ਵੀ ਸੁਣਿਆ ਹੈ, ਜਿਸ ਵਿਚ ਉਸ ਨੇ ਕਿਹਾ,‘‘ਛੱਤੀ ਆਉਣਗੀਆਂ ਛੱਤੀ ਜਾਣਗੀਆਂ ਤੇਰੀ ਵਾਲੀ ਤਾਂ ਤੇਰੀ ਮਾਹਿਰਾ ਹੀ ਲਿਆਵੇਗੀ। ਇਸ ਲਈ ਜੇਕਰ ਮੇਰੀ ਮਾਂ ਅਤੇ ਮੇਰੀ ਦੋਸਤ ਦੋਵੇਂ ਇਕ ਹੀ ਪੇਜ ’ਤੇ ਹਾਂ ਜਿੱਥੇ ਮੇਰੀ ਜ਼ਿੰਦਗੀ ਦੀ ਦੋ ਸਭ ਤੋਂ ਅਹਿਮ ਔਰਤਾਂ ਮੇਰੇ ਲਈ ਜੀਵਨਸਾਥੀ ਲੱਭ ਰਹੀਆਂ ਹਨ ਤਾਂ ਮੈਂ ਇਨ੍ਹਾਂ ਤੋਂ ਹੋਰ ਕੀ ਮੰਗਾ।’’

ਇਸ ਕਾਰਨ ਚਰਚਾ ਵਿਚ ਹਨ ਦੋਵੇਂ ਸਿਤਾਰੇ

ਪਾਰਸ ਆਪਣੇ ਪਿਛਲੇ ਰਿਲੇਸ਼ਨ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ। ਖਬਰ ਹੈ ਕਿ ਬਰੇਕਅੱਪ ਦੇ ਅਨਾਊਂਸਮੈਂਟ ਤੋਂ ਬਾਅਦ ਉਨ੍ਹਾਂ ਨੇ ਆਕਾਂਕਸ਼ਾ ਪੁਰੀ ਨੂੰ ਸੋਸ਼ਲ ਮੀਡੀਆ ’ਤੇ ਹਰ ਜਗ੍ਹਾ ਬਲਾਕ ਕਰ ਦਿੱਤਾ ਹੈ। ਉਥੇ ਹੀ ਮਾਹਿਰਾ ਸ਼ਰਮਾ ਵੀ ਦਾਦਾਸਾਹਿਬ ਫਾਲਕੇ ਫਿਲਮ ਫੈਸਟੀਵਲ ਐਵਾਰਡ ਦਾ ਨਕਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਵਿਚ ਚਰਚਾ ਵਿਚ ਬਣੀ ਹੋਈ ਹੈ।


Tags: Bigg Boss 13Mahira SharmaParas ChhabraVideoTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari