FacebookTwitterg+Mail

‘ਬਿੱਗ ਬੌਸ’ ਤੋਂ ਬਾਅਦ ਬਦਲੀ ਆਸਿਮ ਰਿਆਜ਼ ਦੀ ਕਿਸਮਤ, ਸਲਮਾਨ ਦੀ ਇਸ ਅਦਾਕਾਰਾ ਨਾਲ ਆਉਣਗੇ ਨਜ਼ਰ

bigg boss 13
27 February, 2020 01:51:32 PM

ਮੁੰਬਈ(ਬਿਊਰੋ)- ਆਸਿਮ ਰਿਆਜ਼ ਨੇ ਬੀਤੇ ਦਿਨੀਂ ਬਿੱਗ ਬੌਸ ਤੋਂ ਕਾਫੀ ਚਰਚਾ ਬਟੋਰੀ। ਘਰ ’ਚੋਂ ਨਿਕਲਣ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਨਾਮ ਹਾਲੀਵੁੱਡ ਤੋਂ ਲੈ ਕੇ ਹਿੰਦੀ ਸਿਨੇਮਾਂ ਦੇ ਕੁੱਝ ਪ੍ਰੋਜੈਕਟਸ ਨਾਲ ਜੁੜ ਚੁੱਕਿਆ ਹੈ। ਹੁਣ ਚਰਚਾ ਹੈ ਕਿ ਆਸਿਮ, ਜੈਕਲੀਨ ਫਰਨਾਂਡੀਜ਼ ਨਾਲ ਇਕ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਉਣਗੇ। ਜੈਕਲੀਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਆਸਿਮ ਨਾਲ ਇਕ ਬੂਮਰੈਂਗ ਵੀਡੀਓ ਸ਼ੇਅਰ ਕਰਦੇ ਹੋਏ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ, ਇਹ ਇਕ ਫੋਕ ਸਾਂਗ (ਲੋਕ ਗੀਤ) ਹੋਵੇਗਾ, ਜਿਸ ਨੂੰ ਨੇਹਾ ਕੱਕੜ ਗਾਏਗੀ, ਉਥੇ ਹੀ ਰਾਧਿਕਾ ਰਾਏ ਅਤੇ ਪ੍ਰਾਰਥਨਾ ਸਪਰੂ ਇਸ ਨੂੰ ਡਾਇਰੈਕਟ ਕਰਨਗੇ। ਇਹ ਇਕ ਪ੍ਰਾਪਰਕ ਲੋਕ ਗੀਤ ਹੈ, ਜਿਸ ਨੂੰ ਸੰਗੀਤਕਾਰ ਤਨਿਸ਼ਕ ਬਾਗਚੀ ਨੇ ਆਧੁਨਿਕ ਰੂਪ ਦਿੱਤਾ ਹੈ। ਇਸ ਗੀਤ ਦੀ ਸ਼ੂਟਿੰਗ ਮੁੰਬਈ ਵਿਚ ਹੋਵੇਗੀ। ਉਥੇ ਹੀ ਭੂਸ਼ਣ ਕੁਮਾਰ ਇਸ ਨੂੰ ਪ੍ਰੋਡਿਊਸ ਕਰਨਗੇ।
Punjabi Bollywood Tadka
ਜ਼ਿਕਰਯੋਗ ਹੈ ਕਿ ਜੈਕਲੀਨ ਸਾਲ 2016 ਵਿਚ ਮਿਊਜ਼ਿਕ ਵੀਡੀਓ ‘ਜੀਏਫ ਬੀਏਫ’ ਵਿਚ ਨਜ਼ਰ ਆਈ ਸੀ। ਹੁਣ ਕਰੀਬ ਚਾਰ ਸਾਲ ਬਾਅਦ ਫਿਰ ਇਕ ਵਾਰ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਉਣਗੇ। ਇਹ ਗੀਤ 7 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਗੀਤ ਨਾਲ ਜੁੜੇ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਜੈਕਲੀਨ ਨੇ ਕਿਹਾ,‘‘ਇਹ ਇਕ ਪੇਪੀ ਟਰੇਕ ਵਿਚ ਬਦਲ ਗਿਆ ਹੈ, ਜਿਸ ਦੇ ਮਾਧਿਅਮ ਨਾਲ ਅਸੀ ਇਕ ਆਕਰਸ਼ਿਕ ਕਹਾਣੀ ਸੁਣਾਵਾਂਗੇ। ਕੋਰੀਓਗਰਾਫਰ ਸ਼ਬੀਨਾ ਖਾਨ ਨੇ ਮੈਨੂੰ ਕੁੱਝ ਦੇਸੀ ਸਟੈਪਸ ਅਤੇ ਪਾਰੰਪਰਕ ਮੂਵਸ ਦਿੱਤੇ ਹਨ, ਇਸ ਦੇ ਨਾਲ ਹੀ ਇਹ ਆਧੁਨਿਕ ਵੀ ਹੋਵੇਗਾ।’’ ਜੈਕਲੀਨ ਮੁਤਾਬਕ ਇਹ ਗੀਤ ਉਨ੍ਹਾਂ ਦੇ  ਕੰਫਰਟ ਜੋਨ ਤੋਂ ਥੋੜ੍ਹਾ ਬਾਹਰ ਹੈ, ਜਿਸ ਦੇ ਲਈ ਉਹ ਭਰਪੂਰ ਮਿਹਨਤ ਕਰ ਰਹੀ ਹਾਂ।


Tags: Bigg Boss 13Asim RiazJacqueline FernandezBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari