FacebookTwitterg+Mail

ਬਿੱਗ ਬੌਸ 13: ਆਰਤੀ ਸਿੰਘ ਨੇ ਬਿਆਨ ਕੀਤਾ ਦਰਦ, ਪੈਦਾ ਹੁੰਦੇ ਹੀ ਹੋ ਗਈ ਸੀ ਮਾਂ ਦੀ ਮੌਤ

bigg boss 13 arti singh mother died
07 October, 2019 05:03:57 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਸ਼ੁਰੂਆਤ ਤੋਂ ਹੀ ਹਾਈਵੋਲੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ।ਇਕ ਹਫਤੇ ਦੇ ਅੰਦਰ ਹੀ ਕਈ ਮੁਕਾਬਲੇਬਾਜ਼ਾਂ ਵਿਚਕਾਰ ਕੁਨੈਕਸ਼ਨ ਬਣਨ ਦੇ ਨਾਲ ਲੜਾਈ ਝਗੜੇ ਵੀ ਦੇਖਣ ਨੂੰ ਮਿਲ ਰਹੇ ਹਨ। ਉੱਥੇ ਸ਼ੋਅ ਵਿਚ ਗੋਵਿੰਦਾ ਦੀ ਭਾਣਜੀ ਅਤੇ ਕਾਮੇਡੀਅਨ ਕ੍ਰਿਸ਼ਣਾ ਦੀ ਭੈਣ ਆਰਤੀ ਨੂੰ ਕਈ ਵਾਰ ਇਮੋਸ਼ਨਲ ਹੁੰਦੇ ਹੋਏ ਦੇਖਿਆ ਗਿਆ। ਸ਼ੋਅ ਵਿਚ ਆਰਤੀ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਚੀਜ਼ਾਂ ਦਾ ਖੁਲਾਸਾ ਕੀਤਾ।ਕਲਰਜ਼ ਚੈਨਲ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੇ ਆਰਤੀ ਸਿੰਘ ਦਾ ਇਕ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ। ਵੀਡੀਓ ਵਿਚ ਆਰਤੀ ਸ਼ਹਿਨਾਜ਼ ਨੂੰ ਦੱਸਦੀ ਹੈ ਕਿ ਉਨ੍ਹਾਂ ਨੇ ਬਚਪਨ ਤੋਂ ਕਦੇ ਵੀ ਖੁਦ ਨਾਲ ਪਿਆਰ ਨਹੀਂ ਕੀਤਾ ਹੈ।ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਆਰਤੀ ਤੋਂ ਪੁੱਛਦੀ ਹੈ ਕਿ ਤੂੰ ਖੁਦ ਨੂੰ ਪਿਆਰ ਕਿਉਂ ਨਹੀਂ ਕਰਦੀ ਹੈ? ਇਸ ਤੇ ਆਰਤੀ ਕਹਿੰਦੀ ਹੈ ਕਿ ਬਚਪਨ ਤੋਂ ਮੈਂ ਕਦੇ ਖੁਦ ਨੂੰ ਪਿਆਰ ਨਹੀਂ ਕੀਤਾ ਹੈ।


ਆਰਤੀ ਦੀ ਇਹ ਗੱਲ ਸੁਣ ਕੇ ਸ਼ਹਿਨਾਜ਼ ਉਸ ਤੋਂ ਖੁਦ ਨੂੰ ਪਿਆਰ ਨਾ ਕਰਨ ਦਾ ਕਾਰਨ ਪੁੱਛਦੀ ਹੈ ਅਤੇ ਕਹਿੰਦੀ ਹੈ ਕੀ ਤੂੰ ਕਿਸੇ ਤੋਂ ਕੁਝ ਅਕਸਪੈਕਟ ਨਹੀਂ ਕਰਦੀ ਹਾਂ ? ਸ਼ਹਿਨਾਜ਼ ਦੇ ਇਸ ਸਵਾਲ ਤੇ ਆਰਤੀ ਕਹਿੰਦੀ ਹੈ ਕਿ ਹਾਂ ਹਰ ਕਿਸੇ ਤੋਂ ਐਕਸਪੈਕਟ ਕਰਦੀ ਹਾਂ, ਆਰਤੀ ਸ਼ਨਿਹਾਜ਼ ਨੂੰ ਦੱਸਦੀ ਹੈ। ਮੈਂ ਬਚਪਨ ਤੋਂ ਹੀ ਆਪਣੇ ਪਿਓ ਦੇ ਬਿਨ੍ਹਾਂ ਰਹੀ ਹਾਂ, ਮੈਨੂੰ ਫਾਦਰ ਦਾ ਸੁਪੋਰਟ ਅਤੇ ਪਿਆਰ ਨਹੀਂ ਮਿਲਿਆ ਹੈ। ਮੈਂ ਹਮੇਸ਼ਾ ਤੋਂ ਅਲੱਗ ਰਹੀ ਹਾਂ, ਬਚਪਨ ਵਿਚ ਮੈਂ ਲਖਨਊ ਚਲੀ ਗਈ ਸੀ।ਆਰਤੀ ਨੇ ਅੱਗੇ ਦੱਸਿਆ ਕਿ ਮੇਰੀ ਮਾਂ ਦੀ ਮੌਤ ਹੋ ਗਈ ਸੀ, ਜਦੋਂ ਮੈਂ ਪੈਦਾ ਹੋਈ ਸੀ। 30 ਦਿਨਾਂ ਵਿਚ ਮੇਰੀ ਮਦਰ ਦੀ ਮੌਤ ਹੋ ਗਈ ਸੀ, ਮੇਰੇ ਪੈਦਾ ਹੁੰਦੇ ਹੀ ਕਿਉਂਕਿ ਉਨ੍ਹਾਂ ਨੂੰ ਕੈਂਸਰ ਸੀ।ਮੇਰੀ ਮਦਰ ਦੀ ਜੋ ਕਜਨ ਭਾਬੀ ਸੀ ਅਤੇ ਉਨ੍ਹਾਂ ਦੀ ਬੈਸਟ ਫਰੈਂਡ ਵੀ ਸੀ, ਉਨ੍ਹਾਂ ਨੇ ਮੈਨੂੰ ਗੋਦ ਲਿਆ ਅਤੇ ਮੈਂ ਉਨ੍ਹਾਂ ਦੇ ਨਾਲ ਲਖਨਊ ਚਲੀ ਗਈ।ਕ੍ਰਿਸ਼ਣਾ ਮੇਰਾ ਸੱਕਾ ਭਰਾ ਹੈ, ਉਸ ਸਮੇਂ ਉਹ ਡੇਢ ਸਾਲ ਦਾ ਸੀ, ਮੇਰੇ ਡੈਡੀ ਉਸ ਸਮੇਂ ਦੋ-ਦੋ ਬੱਚੇ ਨਹੀਂ ਪਾਲ ਸਕਦੇ ਸੀ। ਮੈਂ ਉਸ ਸਮੇਂ 8 ਮਹੀਨੇ ਦੀ ਬੱਚੀ ਸੀ ਛੋਟੀ ਜਿਹੀ ਇਸ ਲਈ ਮੈਂ ਲਖਨਊ ਚਲੀ ਗਈ, ਪੈ ਪਲੀ ਵਧੀ ਲਖਨਊ ਵਿਚ ਹਾਂ’।ਆਰਤੀ ਨੇ ਅੱਗੇ ਦੱਸਿਆ ਕਿ ਮੈਂ ਇਨਸਿਕਿਊਰ ਸੀ, ਮੈਨੂੰ ਡਰ ਲੱਗਦਾ ਹੈ ਕਿ ਕੋਈ ਇਨਸਾਨ ਮੈਨੂੰ ਛੱਡ ਕੇ ਨਾ ਚਲਾ ਜਾਵੇ, ਹਮੇਸ਼ਾ ਮੈਨੂੰ ਕਿਸੇ ਨਾ ਕਿਸੇ ਦੇ ਖੋਹਣ ਦਾ ਡਰ ਰਿਹਾ ਹੈ। ਇਸ ਡਰ ਦੇ ਕਾਰਨ ਤੋਂ ਮੈਂ ਉਸ ਇਨਸਾਨ ਨੂੰ ਆਪਣੇ ਆਪ ਤੋਂ ਜ਼ਿਆਦਾ ਉਸ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਹੈ।
Punjabi Bollywood Tadka
ਮੈਂ ਆਪਣੇ ਆਪ ਨੂੰ ਕਦੇ ਰੱਖਿਆ ਹੀ ਨਹੀਂ। ਮੈਂ ਸੋਚਿਆ ਜੇਕਰ ਮੈਂ ਆਪਣੇ ਆਪ ਨੂੰ ਰੱਖਾਂਗੀ ਤਾਂ ਇਹ ਚਲਾ ਜਾਵੇਗਾ।ਮੈਂ ਆਪਣੇ ਆਪ ਤੋਂ ਜ਼ਿਆਦਾ ਸਾਹਮਣੇ ਵਾਲੇ ਨੂੰ ਜ਼ਿਆਦਾ ਪਿਆਰ ਕੀਤਾ ਹੈ।ਤਾਂ ਕਿ ਉਹ ਮੈਨੂੰ ਛੱਡ ਕੇ ਨਾ ਜਾਵੇ।ਦੱਸ ਦੇਈਏ ਕਿ ਆਰਤੀ ਨੇ ਇਸ ਤੋਂ ਪਹਿਲਾਂ ਸ਼ੋਅ ਵਿਚ ਆਪਣੇ ਡਿਪ੍ਰੈਸ਼ਨ ਦੇ ਬਾਰੇ ਵਿਚ ਵੀ ਦੱਸਿਆ ਸੀ ਕਿ 2 ਸਾਲ ਤੱਕ ਕੰਮ ਨਾ ਮਿਲਣ ਤੋਂ ਉਹ ਡਿਪ੍ਰੈਸ਼ਨ ਵਿਚ ਚਲੀ ਗਈ ਸੀ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਖੁਦ ਨੂੰ ਸੰਭਾਲਿਆ।ਆਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਟੀ. ਵੀ. ਸ਼ੋਅ ਵਿਚ ਕੰਮ ਕਰ ਚੁੱਕੀ ਹੈ।


Tags: Bigg Boss 13 Arti SinghMother DiedVideoInstagramTV Celebs Punjabi News

About The Author

manju bala

manju bala is content editor at Punjab Kesari