FacebookTwitterg+Mail

ਦੋਸਤ ਤੋਂ ਇੰਝ ਦੁਸ਼ਮਣ ਬਣੇ ਸਿਧਾਰਥ ਤੇ ਆਸਿਮ, ਵੀਡੀਓ 'ਚ ਦਿਸਿਆ ਸੱਚ

bigg boss 13 asim riaz and siddharth shukla
08 January, 2020 08:55:44 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਦੋ ਮਜ਼ਬੂਤ ਕੇਟੈਸਟੈਂਟ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਅੱਜ ਭਲਾ ਹੀ ਇਕ-ਦੂਜੇ ਦੇ ਖਿਲਾਫ ਹਨ ਪਰ ਇਕ ਸਮਾਂ ਸੀ ਜਦੋਂ ਦੋਵੇਂ ਇਕ-ਦੂਜੇ 'ਤੇ ਜਾਨ ਵਾਰਦੇ ਸਨ। ਆਸਿਮ ਤੇ ਸਿਧਾਰਥ ਹੀ ਉਹ ਪਹਿਲੇ ਕੰਟੈਸਟੈਂਟ ਸਨ ਘਰ ਦੇ ਬਾਹਰ ਵੀ ਜਿੰਨਾਂ ਦੀ ਦੋਸਤੀ ਦੇ ਚਰਚੇ ਸਨ। ਸੀਜ਼ਨ ਦੇ ਸ਼ੁਰੂਆਤੀ ਦਿਨਾਂ 'ਚ ਦੋਵੇਂ ਇਕ-ਦੂਜੇ ਦਾ ਭਰਪੂਰ ਸਪੋਰਟ ਕਰਦੇ ਸਨ। ਇਕ-ਦੂਜੇ ਨਾਲ ਲੜਦੇ ਸਨ ਪਰ ਮਨਾ ਲੈਂਦੇ ਸਨ। ਸਿਧਾਰਥ ਨੇ ਤਾਂ ਆਸਿਮ ਨੂੰ ਆਪਣਾ ਛੋਟਾ ਭਰਾ ਬੋਲ ਦਿੱਤਾ ਸੀ ਪਰ ਜਿਵੇਂ-ਜਿਵੇਂ ਦਿਨ ਲੰਘਦੇ ਗਏ ਦੋਵਾਂ ਦੀ ਦੋਸਤੀ ਦੁਸ਼ਮਣੀ 'ਚ ਬਦਲ ਗਈ।


ਛੋਟੀਆਂ-ਮੋਟੀਆਂ ਲੜਾਈਆਂ ਵੱਡਾ ਰੂਪ ਲੈਣ ਲੱਗੀਆਂ ਤੇ ਇਹ ਦੁਸ਼ਮਣੀ ਉਸ ਦਿਨ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਬਿੱਗ ਬੌਸ ਨੇ ਘਰ ਵਾਲਿਆਂ ਨੂੰ 'ਰਾਜਾ ਰਾਣੀ' ਦਾ ਟਾਸਕ ਦਿੱਤਾ ਸੀ। ਇਸ ਟਾਸਕ 'ਚ ਸ਼ਹਿਨਾਜ਼ ਕੌਰ ਗਿੱਲ ਨੇ ਜਦੋਂ ਫਲ ਮੰਗਵਾਏ ਅਤੇ ਜਦੋਂ ਆਸਿਮ ਫਲ ਲੈਣ ਗਿਆ ਤਾਂ ਸਿਧਾਰਥ ਉਸ ਨਾਲ ਲੜਨ ਲੱਗ ਗਿਆ। ਘਰ 'ਚ ਆਉਣ ਵਾਲੇ ਕਈ ਮਹਿਮਾਨਾਂ ਨੇ ਸਿਧਾਰਥ ਤੇ ਆਸਿਮ ਨੂੰ ਸਮਝਾਇਆ। ਖੁਦ ਸਲਮਾਨ ਖਾਨ ਨੇ ਵੀ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਆਸਿਮ ਤੇ ਸਿਧਾਰਥ ਦੇ ਵਿਚਕਾਰ ਇਹ ਲੜਾਈ ਨਹੀਂ ਰੁਕੀ। ਸਾਰੇ ਚਾਹੁੰਦੇ ਹਨ ਕਿ ਆਸਿਮ ਤੇ ਸਿਧਾਰਥ ਪਹਿਲਾ ਦੀ ਤਰ੍ਹਾਂ ਦੋਸਤ ਬਣ ਜਾਣ।


ਦੋਵਾਂ ਦੀ ਦੋਸਤੀ ਤੋਂ ਦੁਸ਼ਮਣੀ ਦਾ ਸਫਰ ਕਿਸ ਤਰ੍ਹਾਂ ਰਿਹਾ, ਇਹ ਬਿੱਗ ਬੌਸ ਨੇ ਇਕ ਟਵਿਟ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਸਿਡ ਤੇ ਆਸਿਮ ਦੀ ਵੀਡੀਓ ਪੋਸਟ ਕੀਤੀ ਹੈ, ਜੋ ਤੁਹਾਨੂੰ ਥੋੜ੍ਹਾ ਜਿਹਾ ਭਾਵੁਕ ਕਰ ਦੇਵੇਗੀ। ਉਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਸਿਡ ਤੇ ਆਸਿਮ ਪਹਿਲੇ ਕਿੰਨੇ ਵਧੀਆ ਦੋਸਤ ਸਨ ਪਰ ਸਮੇਂ ਦੇ ਨਾਲ-ਨਾਲ ਕਿਸ ਤਰ੍ਹਾਂ ਦੋਵਾਂ ਦੀ ਦੋਸਤੀ 'ਚ ਦਰਾਰ ਆ ਗਈ।


Tags: Bigg Boss 13Salman KhanAsim RiazShehnaz Kaur GillSiddharth ShuklaVideo ViralTV Celebrity

About The Author

sunita

sunita is content editor at Punjab Kesari