FacebookTwitterg+Mail

BB13: ਘਰ ’ਚੋਂ ਬੇਘਰ ਹੁੰਦੇ ਹੀ ਸਿਧਾਰਥ ਡੇ ਨੇ ਦਿਖਾਏ ਆਪਣੇ ਜ਼ਖਮ, ਵੀਡੀਓ ਵਾਇਰਲ

bigg boss 13 contestant siddharth dey
30 October, 2019 04:00:22 PM

ਮੁੰਬਈ(ਬਿਊਰੋ)- ਟੀ.ਵੀ. ਦੇ ਧਮਾਕੇਦਾਰ ਅਤੇ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਰੋਜ਼ਾਨਾ ਖੂਬ ਧਮਾਲ ਮਚਾ ਰਿਹਾ ਹੈ। ‘ਬਿੱਗ ਬੌਸ 13’ ਦੇ ਬੀਤੇ ਐਪੀਸੋਡ ਵਿਚ ਬਿੱਗ ਬੌਸ ਨੇ ਘਰਵਾਲਿਆਂ ਨੂੰ ਧਮਾਕੇਦਾਰ ਸਰਪ੍ਰਾਇਜ਼ ਦਿੱਤਾ। ਉਨ੍ਹਾਂ ਦਾ ਇਹ ਸਰਪ੍ਰਾਇਜ਼ ਐਲੀਮੀਨੇਸ਼ਨ ਨਾਲ ਸਬੰਧਿਤ ਸੀ। ਇਸ ਸਰਪ੍ਰਾਇਜ਼ ਦੇ ਤਹਿਤ ‘ਬਿੱਗ ਬੌਸ 13’ ਦੇ ਮੁਕਾਬਲੇਬਾਜ਼ ਸਿਧਾਰਥ ਡੇ ਨੂੰ ਘਰ ਛੱਡ ਕੇ ਜਾਣਾ ਪਿਆ, ਕਿਉਂਕਿ ਦਰਸ਼ਕਾਂ ਤੋਂ ਉਨ੍ਹਾਂ ਨੂੰ ਸਭ ਤੋਂ ਘੱਟ ਵੋਟ ਮਿਲੇ ਸਨ ਪਰ ਘਰ ’ਚੋਂ ਬਾਹਰ ਆਉਂਦਿਆਂ ਹੀ ਸਿਧਾਰਥ ਡੇ ਨੇ ਮੀਡੀਆ ਦੇ ਸਾਹਮਣੇ ਆਪਣੇ ਜ਼ਖਮ ਦਿਖਾਏ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਸਿਧਾਰਥ ਡੇ ਨੂੰ ਲੱਗੀ ਸੱਟ ਦੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ, ਨਾਲ ਹੀ ਦਰਸ਼ਕ ਵੀ ਉਨ੍ਹਾਂ ਦੀ ਸੱਟ ਦੇਖ ਕੇ ਖੂਬ ਰਿਐਕਸ਼ਨ ਦੇ ਰਹੇ ਹਨ।


ਦਰਅਸਲ, ਇਕ ਨਾਮੀਨੇਸ਼ਨ ਟਾਸਕ ਦੌਰਾਨ ਆਰਤੀ ਅਤੇ ਸ਼ਹਿਨਾਜ਼ ਨੂੰ ਸਿਧਾਰਥ ਡੇ ਤੋਂ ਪਾਰਸ ਦਾ ਹੱਥ ਛਡਾਉਣ ਦੀ ਕੋਸ਼ਿਸ਼ ਕਰਨੀ ਸੀ। ਇਸ ਟਾਸਕ ਵਿਚ ਆਰਤੀ ਅਤੇ ਸ਼ਹਿਨਾਜ਼ ਨੇ ਸਿਧਾਰਥ ਡੇ ਦੀ ਗਰਦਨ ’ਤੇ ਬਹੁਤ ਸਾਰਾ ਬਲੀਚ ਪਾਊਡਰ ਪਾ ਦਿੱਤਾ, ਜਿਸ ਦੇ ਨਾਲ ਉਨ੍ਹਾਂ ਦੀ ਚਮੜੀ ਪੂਰੀ ਤਰ੍ਹਾਂ ਸੜ ਗਈ। ਸਿਧਾਰਥ ਡੇ ਨੇ ‘ਬਿੱਗ ਬੌਸ 13’ ’ਚੋਂ ਬਾਹਰ ਆਉਣ ਤੋਂ ਬਾਅਦ ਇੰਟਰਵਿਊ ਵੀ ਦਿੱਤਾ, ਜਿਸ ਦਾ ਵੀਡੀਓ ਵੀ ਖੂਬ ਧਿਆਨ ਖਿੱਚ ਰਿਹਾ ਹੈ। ਇੰਟਰਵਿਊ ਵਿਚ ਸਿਧਾਰਥ ਡੇ ਨੇ ਦੱਸਿਆ ਕਿ ਆਰਤੀ ਅਤੇ ਸ਼ਹਿਨਾਜ਼ ਨੇ ਉਨ੍ਹਾਂ ’ਤੇ ਕਰੀਬ ਇਕ ਕਿੱਲੋ ਬਲੀਚ ਪਾਊਡਰ ਪਾਇਆ, ਜਿਸ ਦੇ ਨਾਲ ਸਕਿਨ ਪੂਰੀ ਤਰ੍ਹਾਂ ਸੜ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ’ਤੇ ਲਾਲ ਮਿਰਚ ਪਾਊਡਰ ਵੀ ਪਾਇਆ।

 

ਦੱਸ ਦੇਈਏ ਕਿ ਬਿੱਗ ਬੌਸ ਦੇ ਬੀਤੇ ਐਪੀਸੋਡ ਵਿਚ ਸਿਧਾਰਥ ਡੇ ਦੇ ਨਾਲ ਮਾਹਿਰਾ ਸ਼ਰਮਾ ਅਤੇ ਆਰਤੀ ਸਿੰਘ ਵੀ ਘਰ ਜਾਣ ਲਈ ਨਾਮੀਨੇਟ ਸਨ ਪਰ ਦੋਵਾਂ ਨੂੰ ਸਿਧਾਰਥ ਡੇ ਤੋਂ ਜ਼ਿਆਦਾ ਵੋਟ ਮਿਲੇ ਸਨ। ਆਪਣੇ ਇੰਟਰਵਿਊ ਦੌਰਾਨ ਸਿਧਾਰਥ ਡੇ ਨੇ ਮੁਕਾਬਲੇਬਾਜ਼ ਆਸਿਮ ਰਿਆਜ ਨੂੰ ਸਭ ਤੋਂ ਜ਼ਿਆਦਾ ਚਾਲਬਾਜ਼ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਨੂੰ ਡਰਾਮੇਬਾਜ਼ ਵੀ ਕਿਹਾ ਹੈ। ਸਿਧਾਰਥ ਡੇ ਨੇ ਕਿਹਾ ਕਿ ਸ਼ਹਿਨਾਜ਼ ਜਨਮ ਤੋਂ ਹੀ ਨੌਟੰਕੀਬਾਜ਼ ਹੈ।


Tags: Bigg Boss 13ContestantSiddharth DeyVideo ViralInstagram

About The Author

manju bala

manju bala is content editor at Punjab Kesari