FacebookTwitterg+Mail

ਦੇਵੋਲੀਨਾ ਤੇ ਵਿਸ਼ਾਲ ਵਿਚਕਾਰ ਤਿੱਖੀ ਬਹਿਸ, ਘਰਵਾਲਿਆਂ ਨੇ ਠਹਿਰਾਇਆ ਸ਼ੈਫਾਲੀ ਨੂੰ ਜ਼ਿੰਮੇਵਾਰ (ਵੀਡੀਓ)

bigg boss 13 devoleena bhattacharjee and vishal aditya singh
22 November, 2019 09:06:33 AM

ਮੁੰਬਈ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ ਤੋਂ ਲੜਾਈ ਦਾ ਮੈਦਾਨ ਬਣ ਚੁੱਕਿਆ ਸ਼ੋਅ 'ਬਿੱਗ ਬੌਸ 13' ਇਨ੍ਹਾਂ ਦਿਨੀਂ ਘਰ 'ਚ ਹੋ ਰਹੀਆਂ ਲੜਾਈਆਂ ਕਾਰਨ ਸੁਰਖੀਆਂ 'ਚ ਹੈ। ਬੀਤੇ ਕੁਝ ਦਿਨਾਂ ਤੋਂ ਜਿੱਥੋਂ ਸਿਧਾਰਥ ਤੇ ਆਸਿਮ ਦੇ ਮਤਭੇਦ ਦੀਆਂ ਚਰਚਾਵਾਂ ਹੋ ਰਹੀਆਂ ਸਨ। ਉੱਥੇ ਹੁਣ ਸਿਧਾਰਥ ਕਾਰਨ ਹੋਈ ਦੇਵੋਲੀਨਾ ਤੇ ਵਿਸ਼ਾਲ ਦੀ ਲੜਾਈ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਲੜਾਈ 'ਚ ਦੋਵੇਂ ਕਾਫੀ ਐਗ੍ਰਸਿਵ ਹੁੰਦੇ ਨਜ਼ਰ ਆ ਰਹੇ ਹਨ।


ਹਾਲ ਹੀ 'ਚ ਸੋਸ਼ਲ ਮੀਡੀਆ ਤੋਂ 'ਬਿੱਗ ਬੌਸ 13' ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਇਸ ਲੜਾਈ 'ਚ ਵਿਸ਼ਾਲ ਆਦਿਤ ਸਿੰਘ ਤੇ ਦੇਵੋਲੀਨਾ ਵਿਚਕਾਰ ਜ਼ੋਰਦਾਰ ਬਹਿਸ ਦੇਖਣ ਨੂੰ ਮਿਲ ਰਹੀ ਹੈ। ਦਿਖਾਇਆ ਗਿਆ ਹੈ ਕਿ ਸਿਧਾਰਥ ਸ਼ੁਕਲਾ ਦੇਵੋਲੀਨਾ ਤੋਂ ਪੁੱਛਦੇ ਹਨ, 'ਦੇਵੋ ਤੁਸੀਂ ਬੋਲਿਆ ਕਿ ਮੈਂ ਸ਼ੈਫਾਲੀ ਨੂੰ ਬੋਲਿਆ ਕਿ ਭਾਊ ਨੂੰ ਕੈਪਟਨ ਬਣਾਉਂਦੇ ਹਾਂ ਤੇ ਰਸ਼ਮੀ ਨੂੰ ਬਚਾਉਂਦੇ ਹਾਂ, ਇਸ 'ਤੇ ਦੇਵੋਲੀਨਾ ਸਿੱਧੇ ਵਿਸ਼ਾਲ ਆਦਿਤ 'ਤੇ ਭੜਕਦਿਆਂ ਹੋਏ ਕਹਿੰਦੀ ਹੈ ਕਿ ਮੈਂ ਬੋਲਿਆ ਸੀ ਨਾ ਇਹ ਗੱਲਾਂ ਸਿਰਫ ਸਾਡੇ ਦੋਵਾਂ ਵਿਚਕਾਰ ਹਨ।''


ਦੱਸ ਦਈਏ ਕਿ ਹੋਲੀ-ਹੋਲੀ ਦੋਵਾਂ ਦੀ ਗੱਲ ਬਹਿਸ 'ਚ ਬਦਲ ਜਾਂਦੀ ਹੈ ਤੇ ਦੇਵੋਲੀਨਾ ਵਿਸ਼ਾਲ ਨੂੰ ਝੂਠਾ ਕਹਿ ਦਿੰਦੀ ਹੈ। ਦੇਵੋਲੀਨਾ ਨੇ ਕਿਹਾ, 'ਬਲਡੀ ਲਾਇਰ'। ਦੇਵੋਲੀਨਾ ਦਾ ਐਗ੍ਰਸ਼ਨ ਦੇਖ ਕੇ ਬਾਅਦ 'ਚ ਵਿਸ਼ਾਲ ਆਦਿਤ ਵੀ ਭੜਕ ਜਾਂਦੇ ਹਨ।


Tags: Bigg Boss 13Devoleena BhattacharjeeVishal Aditya SinghFightRashami DesaiVideo ViralTV Celebrity

Edited By

Sunita

Sunita is News Editor at Jagbani.