FacebookTwitterg+Mail

ਲੱਕ 'ਚ ਸੱਟ ਲੱਗਣ ਕਰਕੇ ਕੀ ਸ਼ੋਅ ਛੱਡ ਦੇਵੇਗੀ ਦੇਵੋਲੀਨਾ? ਮਾਂ ਨੇ ਦਿੱਤਾ ਇਹ ਬਿਆਨ

bigg boss 13 devoleena bhattacharjee leave this show to due to injury
28 November, 2019 09:16:12 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਕੰਟੈਸਟੈਂਟ ਦੇਵੋਲੀਨਾ ਨੂੰ ਬੀਤੇ ਦਿਨੀਂ ਇਕ ਟਾਸਕ ਦੌਰਾਨ ਸੱਟ ਲੱਗ ਗਈ ਸੀ। ਦੇਵੋਲੀਨਾ ਦੇ ਲੱਕ 'ਚ ਸੱਟ ਲੱਗਣ ਤੋਂ ਬਾਅਦ ਨਾਨਾਵਤੀ ਹਸਪਤਾਲ 'ਚੋਂ ਡਾਕਟਰ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਡਾਕਟਰ ਨੇ ਉਸ ਦਾ ਚੈੱਕਅਪ ਕੀਤਾ, ਜਿਸ ਤੋਂ ਬਾਅਦ ਉਸ ਨੂੰ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ। ਦੇਵੋਲੀਨਾ ਦੇ ਸੱਟ ਲੱਗਣ ਤੋਂ ਬਾਅਦ ਇਹ ਚਰਚਾ ਹੋਣ ਲੱਗੀ ਕਿ ਉਹ ਸ਼ੋਅ ਛੱਡ ਸਕਦੀ ਹੈ।

ਦੱਸ ਦਈਏ ਕਿ ਇਸੇ ਵਿਚਕਾਰ ਦੇਵੋਲੀਨਾ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਸ਼ੋਅ ਛੱਡੇਗੀ ਜਾਂ ਨਹੀਂ। ਇਕ ਨਿੱਜੀ ਚੈਨਲ ਨਾਲ ਗੱਲਬਾਤ 'ਚ ਦੇਵੋਲੀਨਾ ਦੀ ਮਾਂ ਨੇ ਕਿਹਾ, ''ਇਨ੍ਹਾਂ ਖਬਰਾਂ 'ਚ ਜ਼ਰਾ ਵੀ ਸੱਚਾਈ ਨਹੀਂ ਹੈ ਤੇ ਨਾਂ ਹੀ ਮੈਨੂੰ ਹਾਲੇ ਤਕ ਇਸ ਬਾਰੇ 'ਚ ਕੁਝ ਦੱਸਿਆ ਗਿਆ ਹੈ। ਦੇਵੋਲੀਨਾ ਫਾਈਟਰ ਦੀ ਤਰ੍ਹਾਂ ਗੇਮ ਖੇਡ ਰਹੀ ਹੈ।

ਉਹ ਬਹਾਦੁਰ ਕੁੜੀ ਹੈ ਤੇ ਸਿਰਫ ਲੱਕ 'ਚ ਸੱਟ ਕਾਰਨ ਸ਼ੋਅ ਨਹੀਂ ਛੱਡੇਗੀ। ਮੈਂ ਫੈਨਜ਼ ਤੋਂ ਇਹੀ ਅਪੀਲ ਕਰਦੀ ਹਾਂ ਕਿ ਉਹ ਦੇਵੋਲੀਨਾ ਨੂੰ ਸੁਪਰੋਟ ਕਰਨ।''


Tags: Salman KhanBigg Boss 13Devoleena BhattacharjeeMotherConfirmsQuitting The ShowSidharth Shukla

About The Author

sunita

sunita is content editor at Punjab Kesari