ਜਲੰਧਰ (ਬਿਊਰੋ) : ਛੋਟੇ ਪਰਦੇ ਦਾ ਸਭ ਤੋਂ ਵੱਡਾ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 13 ਦਾ ਫਿਨਾਲੇ ਐਪੀਸੋਡ ਸ਼ਨੀਵਾਰ ਮਤਲਬ ਅੱਜ ਰਾਤ ਕਲਰਸ ਟੀ. ਵੀ. 'ਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਫਿਨਾਲੇ ਐਪੀਸੋਡ ਤੋਂ ਠੀਕ ਪਹਿਲਾਂ 'ਬਿੱਗ ਬੌਸ' ਨੇ ਘਰ ਦੇ ਸਾਰੇ ਕੰਟੈਸਟੈਂਟਸ ਨੂੰ 'ਬਿੱਗ ਬੌਸ' ਹਾਊਸ 'ਚ ਉਨ੍ਹਾਂ ਦੀ ਹੁਣ ਤੱਕ ਦੀ ਜਰਨੀ ਦਿਖਾਈ ਗਈ। ਇਸ ਸ਼ੋਅ ਦਾ ਸਭ ਤੋਂ ਦਿਲਚਸਪ ਹਿੱਸਾ ਰਹੀ ਸ਼ਹਿਨਾਜ ਕੌਰ ਗਿੱਲ ਦੀ ਉਹ ਕਲਿੱਪ ਦਿਖਾਈ ਗਈ, ਜਿਸ 'ਚ ਉਨ੍ਹਾਂ ਦਾ ਹੁਣ ਤੱਕ ਦਾ ਸਫਰ ਦਿਖਾਇਆ ਗਿਆ। 'ਬਿੱਗ ਬੌਸ' ਇਸ ਦੌਰਾਨ ਸ਼ਹਿਨਾਜ ਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਦੇ ਨਜ਼ਰ ਆਏ। ਸ਼ਹਿਨਾਜ ਨੂੰ ਜਦੋਂ ਉਨ੍ਹਾਂ ਦੀ ਹੁਣ ਤੱਕ ਦੀ ਜਰਨੀ ਦਿਖਾਉਣ ਲਈ ਬਿੱਗ ਬੌਸ ਨੇ ਗਾਰਡਨ ਏਰੀਆ 'ਚ ਬੁਲਾਇਆ ਤਾਂ ਉਹ ਕਾਫੀ ਐਕਸਾਇਟਡ ਨਜ਼ਰ ਆਈ। 'ਬਿੱਗ ਬੌਸ' ਨੇ ਸ਼ਹਿਨਾਜ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਤੁਹਾਡੇ ਨਾਂ 'ਚ ਹੀ ਨਾਜ ਅਤੇ ਗਰਵ ਹੈ। ਆਖਿਰ ਤੁਹਾਡਾ ਇਹ ਨਾਂ ਕਿਉਂ ਰੱਖਿਆ ਗਿਆ ਹੋਵੇਗਾ? ਇਸ ਸਵਾਲ ਦਾ ਜਵਾਬ ਤੁਹਾਡਾ ਇਹ ਸਫਰ ਆਪਣੇ ਆਪ ਚੀਕ-ਚੀਕ ਕੇ ਦੇ ਰਿਹਾ ਹੈ। 'ਬਿੱਗ ਬੌਸ' ਨੇ ਕਿਹਾ ਕਿ ਤੁਸੀਂ ਇਸ ਸ਼ੋਅ 'ਚ ਐਂਟਰਟੇਨਮੈਂਟ ਦੇ ਅਜਿਹੇ ਝੰਡੇ ਗੱਡ ਚੁੱਕੇ ਹੋ ਕਿ ਬਿੱਗ ਬੌਸ ਤੋਂ ਇਲਾਵਾ ਤੁਹਾਡੇ ਲੱਖਾਂ ਕਰੋੜਾਂ ਫੈਨਜ਼ ਨੂੰ ਵੀ ਤੁਹਾਡੇ 'ਤੇ ਨਾਜ (ਮਾਣ) ਹੈ। ਸ਼ਹਿਨਾਜ ਬਿੱਗ ਬੌਸ ਦੀ ਇਹ ਗੱਲ ਸੁਣਕੇ ਸ਼ਰਮ ਦੇ ਮਾਰੇ ਉੱਥੇ ਹੀ ਬੈਠ ਗਈ। ਸ਼ਹਿਨਾਜ ਅਕਸਰ ਇਹ ਕਹਿੰਦੀ ਨਜ਼ਰ ਆਈ ਹੈ ਕਿ ਮੇਰੀ ਤਾਰੀਫ ਕਰੋ ਅਤੇ ਬਿੱਗ ਬੌਸ ਨੇ ਉਨ੍ਹਾਂ ਦੀ ਬੇਤਹਾਸ਼ਾ ਤਾਰੀਫਾਂ ਕੀਤੀਆਂ। ਬਿੱਗ ਬੌਸ ਨੇ ਕਿਹਾ ਕਿ ਸ਼ਹਿਨਾਜ ਤੁਸੀਂ ਇਸ ਘਰ 'ਚ ਪੰਜਾਬ ਦੀ ਕੈਟਰੀਨਾ ਕੈਫ ਹੋਣ ਦਾ ਟਾਇਟਲ ਲੈ ਕੇ ਆਏ ਸੀ ਪਰ ਅੱਜ ਤੁਸੀ ਪੂਰੇ ਇੰਡੀਆ ਦੀ ਸ਼ਹਿਨਾਜ ਗਿੱਲ ਬਣ ਚੁੱਕੇ ਹੋ। ਬਿੱਗ ਬੌਸ ਨੇ ਸ਼ਹਿਨਾਜ ਨੂੰ ਘਰ ਦੀ ਜਾਨ ਅਤੇ ਐਂਟਰਨਟੇਨਮੈਂਟ ਕੁਈਨ ਦਾ ਖਿਤਾਬ ਦਿੱਤਾ। ਸ਼ਹਿਨਾਜ ਜਦੋਂ–ਜਦੋਂ ਸਕ੍ਰੀਨ 'ਤੇ ਆਉਂਦੀ ਸੀ ਤਾਂ ਚਿਹਰੇ 'ਤੇ ਮੁਸਕੁਰਾਹਟ ਵੀ ਆਪਣੇ-ਆਪ ਆ ਜਾਂਦੀ ਸੀ। ਲੋਕਾਂ ਨੇ ਕਈ ਵਾਰ ਤੁਹਾਡੇ ਅੰਦਾਜ 'ਤੇ ਫਲਿਪਰ ਅਤੇ ਬੇਸਮਝ ਕਹਿ ਕੇ ਸਵਾਲ ਚੁੱਕੇ। ਤੁਹਾਨੂੰ ਸਮੇਂ–ਸਮੇਂ 'ਤੇ ਟਾਰਗੇਟ ਕੀਤਾ ਗਿਆ ਪਰ ਤੁਸੀਂ ਸਭ ਦੇ ਸਾਹਮਣੇ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹੇਆਮ ਰੱਖੀਆਂ। ਸ਼ਹਿਨਾਜ ਇਹ ਸਭ ਸੁਣ ਕੇ ਭਾਵੁਕ ਹੁੰਦੀ ਦਿਖੀ।