FacebookTwitterg+Mail

BB13 Grand Finale: ਓਬਰਾਏ ਮਾਲ 'ਚ ਆਹਮੋ-ਸਾਹਮਣੇ ਹੋਏ ਸਿਧਾਰਥ-ਆਸਿਮ ਦੇ ਫੈਨਜ਼, ਕੀਤੀ ਖੂਬ ਨਾਆਰੇਬਾਜ਼ੀ

bigg boss 13 grand finale oberoi mall
07 February, 2020 10:53:49 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਗ੍ਰੈਂਡ ਫਿਨਾਲੇ ਕੁਝ ਹੀ ਦਿਨਾਂ 'ਚ ਹੋਣ ਵਾਲਾ ਹੈ। ਫੈਨਜ਼ ਦੀ ਦੀਵਾਨਗੀ ਵੀ ਚਰਮ 'ਤੇ ਪਹੁੰਚ ਰਹੀ ਹੈ। 'ਬਿੱਗ ਬੌਸ' ਦੇ ਨਿਯਮਤ ਦਰਸ਼ਕ ਜਾਣਦੇ ਹੋਣਗੇ ਕਿ ਹਰ ਸੀਜ਼ਨ ਦੇ ਆਖਰੀ ਦਿਨਾਂ 'ਚ ਇਕ ਮਾਲ ਐਕਟੀਵਿਟ ਹੁੰਦੀ ਹੈ, ਜਿਸ 'ਚ ਫਿਨਾਲੇ ਦੇ ਸਭ ਤੋਂ ਮਜ਼ਬੂਤ ਦਾਵੇਦਾਰਾਂ ਨੂੰ ਮਾਲ 'ਚ ਲਿਆਂਦਾ ਜਾਂਦਾ ਹੈ, ਜਿਥੇ ਉਹ ਜਨਤਾ ਨਾਲ ਸਿੱਧਾ ਇੰਟਰੈਕਟ ਕਰਕੇ ਜਿੱਤਾਉਣ ਦੀ ਅਪੀਲ ਕਰਦੇ ਹਨ।

ਇਸ ਵਾਰ ਮਾਲ ਐਕਟੀਵਿਟੀ 6 ਫਰਵਰੀ ਹੋਣ ਦੀ ਖਬਰ ਆਈ ਸੀ। ਸੋਸ਼ਲ ਮੀਡੀਆ 'ਚ ਇਹ ਚਰਚਾ ਹੋ ਰਹੀ ਹੈ ਕਿ ਇਸ ਸੀਜ਼ਨ ਦੇ ਹਰਮਨਪਿਆਰੇ ਪ੍ਰਤੀਯੋਗੀ 'ਚ ਸ਼ਾਮਲ ਸਿਧਾਰਥ ਸ਼ੁਕਲਾ, ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ ਬੀਤੇ ਦਿਨੀਂ ਓਬਰਾਏ ਮਾਲ ਪਹੁੰਚਣਗੇ, ਜੋ ਕਿ ਅਜਿਹਾ ਨਹੀਂ ਹੋਇਆ। ਪ੍ਰਤੀਯੋਗੀਆਂ ਦੇ ਫੈਨਜ਼ ਐਕਾਊਂਟਸ ਤੋਂ ਵੀ ਸੂਚਨਾਵਾਂ ਦਿੱਤੀਆਂ ਜਾਣ ਲੱਗੀਆਂ, ਜਿਸ ਦੇ ਚੱਲਦੇ ਵੀਰਵਾਰ ਸਵੇਰ ਤੋਂ ਹੀ ਓਬਰਾਏ ਮਾਲ 'ਚ ਸਿਧਾਰਥ ਤੇ ਆਸਿਮ ਦੇ ਫੈਨਜ਼ ਪਹੁੰਚਣ ਲੱਗੇ। ਇਸ ਨੂੰ ਦੇਖਦੇ ਹੋਏ ਮਾਲ 'ਚ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਗਏ। ਦੁਪਹਿਰ ਹੁੰਦੇ-ਹੁੰਦੇ ਭੀੜ ਵਧ ਗਈ ਤੇ ਫੈਨਜ਼ ਦੀ ਨਾਆਰੇਬਾਜ਼ੀ ਸ਼ੁਰੂ ਹੋ ਗਈ।

ਸਿਧਾਰਥ ਤੇ ਆਸਿਮ ਦੇ ਫੈਨਜ਼ ਆਪਣੇ-ਆਪਣੇ ਕੈਂਡਿਡੇਟ ਦੇ ਸਮਰਥਨ 'ਚ ਨਾਅਰੇਬਾਜ਼ੀ ਕਰਨ ਲੱਗੇ। ਕੁਝ ਫੈਨਜ਼ ਬੈਨਰ-ਪੋਸਟਰ ਲੈ ਕੇ ਵੀ ਮਾਲ ਪਹੁੰਚੇ। ਹਾਲਾਂਕਿ ਬੁੱਧਵਾਰ ਨੂੰ ਓਬਰਾਏ ਮਾਲ ਪ੍ਰਬੰਧਨ ਨੇ ਟਵੀਟ ਕਰਕੇ ਇਸ ਤਰ੍ਹਾਂ ਦੀ ਕਿਸੇ ਵੀ ਐਕਟੀਵਿਟੀ ਤੋਂ ਇਨਕਾਰ ਕੀਤਾ ਸੀ। ਟਵੀਟ 'ਚ ਲਿਖਿਆ ਸੀ, ''ਡਿਅਰ ਪੈਟਰਨਸ, 6 ਫਰਵਰੀ ਨੂੰ ਕਿਸੇ ਈਵੈਂਟ ਦੇ ਆਯੋਜਨ ਨੂੰ ਲੈ ਕੇ ਇੰਟਰਟੇਨਮੈਂਟ ਨੈੱਟਵਰਕ ਵਲੋਂ ਕੋਈ ਆਧਿਕਾਰਿਤ ਸੂਚਨਾ ਨਹੀਂ ਮਿਲੀ ਹੈ। ਇਸ ਟਵੀਟ 'ਚ ਬਿੱਗ ਬੌਸ ਤੇ ਕਲਰਸ ਟੀ. ਵੀ. ਨੂੰ ਵੀ ਟੈਗ ਕੀਤਾ ਗਿਆ ਸੀ।''

ਇਸ ਤੋਂ ਬਾਅਦ ਸਿਧਾਰਥ, ਆਸਿਮ ਤੇ ਰਸਮੀ ਦੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਮਾਲ ਐਕਟੀਵਿਟੀ ਨਹੀਂ ਹੋਵੇਗੀ। ਇਸ ਲਈ ਓਬਰਾਏ ਮਾਲ ਅਥੋਰਿਟੀ ਤੋਂ ਅਸੁਵਿਧਾਵਾਂ ਲਈ ਮੁਆਫੀ ਵੀ ਮੰਗੀ ਗਈ ਸੀ।


Tags: Bigg Boss 13Salman KhanGrand FinaleOberoi MallAsim RiazSiddharth ShuklaRashami Desai

About The Author

sunita

sunita is content editor at Punjab Kesari