FacebookTwitterg+Mail

138 ਦਿਨਾਂ 'ਚ 20 ਦਾਅਵੇਦਾਰਾਂ ਨੂੰ ਹਰਾ ਕੇ ਕੌਣ ਬਣੇਗਾ ਜੇਤੂ, ਅੱਜ ਰਾਤ ਹੋਵੇਗਾ ਫੈਸਲਾ

bigg boss 13 grand finale winner announcement today
15 February, 2020 12:21:04 PM

ਨਵੀਂ ਦਿੱਲੀ (ਬਿਊਰੋ) : 29 ਸਤੰਬਰ 2019 ਤੋਂ ਸ਼ੁਰੂ ਹੋਇਆ 'ਬਿੱਗ ਬੌਸ' ਦਾ ਸੀਜ਼ਨ 13, ਚਾਰ ਮਹੀਨੇ 16 ਦਿਨਾਂ ਬਾਅਦ ਅੱਜ ਖਤਮ ਹੋਣ ਵਾਲਾ ਹੈ। ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਆਰਤੀ ਸਿੰਘ, ਪਾਰਸ ਛਾਬੜਾ, ਸ਼ਹਿਨਾਜ਼ ਕੌਰ ਗਿੱਲ ਤੇ ਰਸ਼ਮੀ ਦੇਸਾਈ 'ਚੋਂ ਅੱਜ ਇਕ ਕੰਟੈਸਟੈਂਟ ਯਕੀਨੀ ਤੌਰ 'ਤੇ 'ਬਿੱਗ ਬੌਸ 13' ਦੀ ਟਰਾਫੀ ਆਪਣੇ ਨਾਲ ਲੈ ਜਾਵੇਗਾ। ਇਸ ਸੀਜ਼ਨ ਦਾ ਜੇਤੂ ਕੌਣ ਹੋਵੇਗਾ, ਇਹ ਤਾਂ ਤੁਹਾਨੂੰ ਅੱਜ ਰਾਤ ਨੂੰ ਹੀ ਪਤਾ ਚੱਲੇਗਾ ਪਰ ਇਹ ਸੀਜ਼ਨ ਕਿੱਥੋਂ ਸ਼ੁਰੂ ਹੋਇਆ ਤੇ ਕਿਹੜੇ ਮੋੜ 'ਤੇ ਆ ਕੇ ਖਤਮ ਹੋਇਆ, ਆਓ ਤੁਹਾਨੂੰ ਦੱਸਦੇ ਹਾਂ-

29 ਸਤੰਬਰ 2019 ਨੂੰ ਹੋਈ ਸ਼ੋਅ ਦੀ ਓਪਨਿੰਗ
ਬਿੱਗ ਬੌਸ ਦਾ ਇਕ ਸੀਜ਼ਨ ਜਦੋਂ ਖਤਮ ਹੁੰਦਾ ਹੈ, ਉਸ ਤੋਂ ਬਾਅਦ ਹੀ ਫੈਨਜ਼ ਅਗਲੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪੂਰਾ ਸਾਲ ਸ਼ੋਅ ਆਉਣ ਦੀ ਚਰਚਾ ਰਹਿੰਦੀ ਹੈ। ਬਿੱਗ ਬੌਸ ਦੇ ਇਸ ਸੀਜ਼ਨ ਦੀਆਂ ਡੇਟਸ ਨੂੰ ਲੈ ਕੇ ਕਾਫੀ ਖਬਰਾਂ ਆਈਆਂ ਤੇ ਆਖਿਰ 'ਚ 29 ਸਤੰਬਰ 2019 ਉਹ ਤਾਰੀਕ ਸੀ, ਜਦੋਂ ਬਿੱਗ ਬੌਸ ਦੀ ਓਪਨਿੰਗ ਹੋਈ।

ਇਨ੍ਹਾਂ 12 ਕੰਟੈਸਟੈਂਟਸ ਨੇ ਕੀਤੀ ਸੀ ਸਭ ਤੋਂ ਪਹਿਲਾਂ ਐਂਟਰੀ
ਇਸ ਸੀਜ਼ਨ 'ਚ ਉਂਝ ਤਾਂ ਕਈ ਕੰਟੈਸਟੈਂਟ ਆਏ ਤੇ ਗਏ ਪਰ ਜਿਨ੍ਹਾਂ 12 ਕੰਟੈਸਟੈਂਟਸ ਨੇ ਇਸ ਘਰ 'ਚ ਸਭ ਤੋਂ ਪਹਿਲਾ ਕਦਮ ਰੱਖਿਆ, ਉਨ੍ਹਾਂ ਦੇ ਨਾਂ ਹਨ, ਸਿਧਾਰਥ ਸ਼ੁਕਲਾ, ਸਿਧਾਰਥ ਡੇਅ, ਪਾਰਸ ਛਾਬੜਾ, ਆਸਿਮ ਰਿਆਜ਼, ਅਬੂ ਮਲਿਕ, ਸ਼ਹਿਨਾਜ਼ ਕੌਰ ਗਿੱਲ, ਮਾਹਿਰਾ ਸ਼ਰਮਾ, ਆਰਤੀ ਸਿੰਘ, ਸ਼ੈਫਾਲੀ ਬੱਗਾ, ਦਲਜੀਤ ਕੌਰ, ਕੋਇਨਾ ਮਿੱਤਰਾ, ਦੇਵੋਲੀਨਾ ਭੱਟਾਚਾਰੀਆ। ਇਨ੍ਹਾਂ 12 ਕੰਟੈਸਟੈਂਟਸ 'ਚੋਂ ਫਿਨਾਲੇ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਸਕੇ ਹਨ- ਸਿਧਾਰਥ, ਪਾਰਸ, ਆਸਿਮ, ਸ਼ਹਿਨਾਜ਼, ਆਰਤੀ, ਰਸ਼ਮੀ। ਯਾਨੀਕਿ ਅੱਜ ਇਨ੍ਹਾਂ 'ਚੋਂ ਹੀ ਇਕ ਮੈਂਬਰ ਇਸ ਸ਼ੋਅ ਦਾ ਜੇਤੂ ਹੋਵੇਗਾ।

ਕਹਾਣੀ 'ਚ ਟਵਿਟਸ ਲਿਆਏ ਇਹ ਸੱਤ ਵਾਈਲਡ ਕਾਰਡ ਕੰਟੈਸਟੈਂਟ
'ਬਿੱਗ ਬੌਸ' ਦੇ ਹਰ ਸੀਜ਼ਨ 'ਚ ਸ਼ੋਅ ਵਿਚਕਾਰ ਕੁਝ ਨਵੇਂ ਮੈਂਬਰਾਂ ਦੀ ਐਂਟਰੀ ਹੁੰਦੀ ਹੈ, ਜਿਨ੍ਹਾਂ ਨੂੰ ਵਾਈਲਡ ਕਾਰਡ ਕੰਟੈਸਟੈਂਟ ਕਿਹਾ ਜਾਂਦਾ ਹੈ ਪਰ ਇਸ ਸੀਜ਼ਨ 'ਚ ਜਿੰਨੇ ਵਾਈਲਡ ਕਾਰਡ ਕੰਟੈਸਟੈਂਟਸ ਦੀ ਐਂਟਰੀ ਹੋਈ, ਓਨੇ ਸ਼ਾਇਦ ਹੀ ਪਿਛਲੇ ਕਿਸੇ ਸੀਜ਼ਨ 'ਚ ਆਏ ਹੋਣ। ਇਸ ਸੀਜ਼ਨ 'ਚ ਜਿਨ੍ਹਾਂ ਕੰਟੈਸਟੈਂਟਸ ਨੇ ਬਤੌਰ ਵਾਈਲਡ ਕੰਟੈਸਟੈਂਟ ਐਂਟਰੀ ਕੀਤੀ ਉਨ੍ਹਾਂ ਦੇ ਨਾਂ ਹਨ- ਮਧੁਰੀਮਾ ਤੁੱਲੀ, ਸ਼ੈਫਾਲੀ ਜ਼ਰੀਵਾਲਾ, ਹਿਮਾਂਸ਼ੀ ਖੁਰਾਨਾ, ਅਰਹਾਨ ਖਾਨ, ਹਿੰਦੁਸਤਾਨੀ ਭਾਊ, ਖੇਸਾਰੀ ਲਾਲ ਯਾਦਵ, ਤਹਿਸੀਨ ਪੂਨਾਵਾਲਾ, ਵਿਸ਼ਾਲ ਆਦਿਤਿਆ ਸਿੰਘ। ਦੁੱਖ ਦੀ ਗੱਲ ਇਹ ਰਹੀ ਕਿ ਇਨ੍ਹਾਂ 'ਚੋਂ ਇਕ ਵੀ ਫਿਨਾਲੇ ਤੱਕ ਨਹੀਂ ਪਹੁੰਚ ਸਕਿਆ।

ਅੱਜ ਹੋਵੇਗਾ ਜੇਤੂ ਦਾ ਐਲਾਨ
ਬਿੱਗ ਬੌਸ ਦੇ ਦਰਸ਼ਕਾਂ ਨੂੰ ਅੱਜ ਇਹ ਪਤਾ ਲੱਗ ਜਾਵੇਗਾ ਕਿ ਇਸ ਸੀਜ਼ਨ ਦਾ ਜੇਤੂ ਕੌਣ ਹੋਵੇਗਾ। ਕਿਸ ਦੇ ਹੱਥ 'ਚ ਟਰਾਫੀ ਹੋਵੇਗੀ ਤੇ ਕਿਸੇ ਦੇ ਸਿਰ 'ਤੇ 'ਬਿੱਗ ਬੌਸ ਸੀਜ਼ਨ 13 ਜੇਤੂ' ਦਾ ਤਾਜ ਸਜੇਗਾ। 138 ਦਿਨ ਯਾਨੀ ਚਾਰ ਮਹੀਨੇ ਤੇ 16 ਦਿਨਾਂ ਤਕ ਚੱਲਿਆ ਇਹ ਸਫਰ ਕਿਸੇ ਵੀ ਕੰਟੈਸਟੈਂਟ ਲਈ ਆਸਾਨ ਨਹੀਂ ਰਿਹਾ। ਸ਼ੁਰੂਆਤੀ ਕੁਝ ਦਿਨ ਕੱਢ ਦਿਉ ਤਾਂ ਬੀਤੇ ਤਿੰਨ ਮਹੀਨਿਆਂ 'ਚ ਘਰ ਵਾਲਿਆਂ ਨੇ ਕਈ ਤਰ੍ਹਾਂ ਦੀਆਂ ਹੱਦਾਂ ਪਾਰ ਕੀਤੀਆਂ। ਕਦੀ ਹੱਥੋਪਾਈਂ ਤਾਂ ਕਦੀ ਪਰਸਨਲ ਕੁਮੈਂਟਸ। ਬਿੱਗ ਬੌਸ ਦੇ ਇਸ ਸੀਜ਼ਨ 'ਚ ਜਿੰਨੇ ਝਗੜੇ ਹੋਏ ਓਨੇ ਕਿਸੇ ਸੀਜ਼ਨ 'ਚ ਨਹੀਂ ਹੋਏ। ਹਾਲਾਂਕਿ ਐਂਟਰਟੇਨਮੈਂਟ ਦਾ ਡੋਜ਼ ਵੀ ਫੁੱਲ ਆਨ ਰਿਹਾ ਪਰ ਇਸ ਸੀਜ਼ਨ ਨੂੰ ਜ਼ਿਆਦਾ ਝਗੜਿਆਂ ਲਈ ਯਾਦ ਕੀਤਾ ਜਾਵੇਗਾ।  


Tags: Bigg Boss 13Bigg Boss 13 FinaleSalman KhanParas ChhabraSidharth ShuklaAarti SinghShehnaaz Kaur GillAsim RiazRashami Desai

About The Author

sunita

sunita is content editor at Punjab Kesari