FacebookTwitterg+Mail

ਘਰ ’ਚੋਂ ਬੇਘਰ ਹੁੰਦੇ ਹੀ ਹਿਮਾਂਸ਼ੀ ਖੁਰਾਨਾ ਨੇ ਖੋਲ੍ਹੀ ਇਨ੍ਹਾਂ ਦੋ ਮੁਕਾਬਲੇਬਾਜ਼ਾਂ ਦੀ ਪੋਲ

bigg boss 13 himanshi khurana siddharth shukla
09 December, 2019 09:46:50 AM

ਮੁੰਬਈ(ਬਿਊਰੋ)- ਬਿੱਗ ਬੌਸ ਦੇ ਘਰ ਵਿਚ ਦੋ ਮਹੀਨਿਆਂ ਤੋਂ ਜ਼ਿਆਦਾ ਸਮਾਂ ਬਿਤਾ ਕੇ ਹਿਮਾਂਸ਼ੀ ਖੁਰਾਨਾ ਬਾਹਰ ਆ ਚੁੱਕੀ ਹੈ। ਉਨ੍ਹਾਂ ਨੇ ਆਪਣੇ ਬੇਘਰ ਹੋਣ ਦਾ ਸਭ ਤੋਂ ਵੱਡਾ ਜ਼ਿੰਮੇਦਾਰ ਸਿਧਾਰਥ ਸ਼ੁਕਲਾ ਨੂੰ ਦੱਸਿਆ। ਘਰ ’ਚੋਂ ਬਾਹਰ ਨਿਕਲਣ ਦੇ ਨਾਲ ਹੀ ਉਨ੍ਹਾਂ ਨੇ ਘਰਵਾਲਿਆਂ ਬਾਰੇ ਵਿਚ ਕਈ ਰਾਜ਼ ਖੋਲ੍ਹੇ। ਗੱਲਬਾਤ ਦੌਰਾਨ ਹਿਮਾਂਸ਼ੀ ਨੇ ਦੱਸਿਆ,‘‘ਸਿਧਾਰਥ ਨੂੰ ਬਿੱਗ ਬੌਸ ਨੇ ਕਿਸੇ ਇਕ ਮੈਂਬਰ ਨੂੰ ਨੌਮੀਨੇਟ ਕਰਨ ਦੇ ਲਈ ਬੋਲਿਆ ਗਿਆ। ਇਸੇ ਤਾਕਤ ਦਾ ਉਨ੍ਹਾਂ ਨੇ ਗਲਤ ਇਸਤੇਮਾਲ ਕੀਤਾ। ਹਿਮਾਂਸ਼ੀ ਨੇ ਕਿਹਾ, ਮੈਂ ਸ਼ੋਅ ਵਿਚ ਆਪਣਾ ਰਿਅਲ ਗੇਮ ਖੇਡਣ ਗਈ ਸੀ ਅਤੇ ਉਸ ਦੇ ਸਹਾਰੇ ਜਿੱਤਣਾ ਵੀ ਚਾਹੁੰਦੀ ਸੀ ਪਰ ਮੇਰਾ ਘਰ ’ਚੋਂ ਜਾਣਾ ਇੰਨਾ ਅਚਾਨਕ ਹੋਇਆ ਕਿ ਸਾਰੇ ਲੋਕਾਂ ਨੂੰ ਝਟਕਾ ਲੱਗਾ। ਹੁਣ ਸ਼ੋਅ ਦਾ ਸਮਾਂ ਇਕ ਮਹੀਨੇ ਵਧਾਇਆ ਗਿਆ ਹੈ ਤਾਂ ਇਸ ਹਫਤੇ ਵਾਇਲਡਕਾਰਡ ਐਂਟਰੀਜ਼ ਜ਼ਿਆਦਾ ਹੋਈ। ਵਾਇਲਡਕਾਰਡ ਐਂਟਰੀਜ਼ ਕਾਰਨ ਨਵੇਂ-ਨਵੇਂ ਸ਼ਖਸੀਅਤ ਵਾਲੇ ਲੋਕਾਂ ਨਾਲ ਮਿਲਣਾ ਹੁੰਦਾ ਹੈ। ਇਸ ਨਾਲ ਘਰ ਵਿਚ ਖੇਡ ਵੀ ਹਰ ਰੋਜ ਬਦਲ ਰਿਹਾ ਸੀ।’’
ਘਰ ਵਿਚ ਸਭ ਤੋਂ ਚੰਗੇ ਖਿਡਾਰੀ ਦੇ ਬਾਰੇ ਵਿਚ ਪੁੱਛਣ ’ਤੇ ਉਨ੍ਹਾਂ ਨੇ ਦੱਸਿਆ,‘‘ਆਸਿਮ ਰਿਆਜ ਬਹੁਤ ਵਧੀਆ ਕਰ ਰਹੇ ਹਨ। ਉਨ੍ਹਾਂ ਦਾ ਕਿਰਦਾਰ ਇਕਦਮ ਸਾਫ ਤੇ ਅਸਲੀ ਹੈ। ਉਹ ਬਹੁਤ ਚੰਗੇ ਇਨਸਾਨ ਵੀ ਹਨ। ਉਨ੍ਹਾਂ ਨੇ ਘਰ ਦੇ ਅੰਦਰ ਮੇਰੀ ਕਾਫੀ ਮਦਦ ਕੀਤੀ। ਜੇਕਰ ਇਹ ਖੇਡ ਅਸਲ ਸ਼ਖਸੀਅਤ ਵਾਲਿਆਂ ਦਾ ਹੈ ਤਾਂ, ਮੈਂ ਆਸਿਮ ਨੂੰ ਜਿੱਤਦੇ ਹੋਏ ਦੇਖਣਾ ਚਾਹੁੰਦੀ ਹਾਂ।’’
ਬਿੱਗ ਬੌਸ ’ਚੋਂ ਹੁਣ ਤੱਕ ਬੇਘਰ ਹੋਏ ਲੋਕਾਂ ਬਾਰੇ ਵਿਚ ਪੁੱਛੇ ਜਾਣ ’ਤੇ ਉਹ ਕਹਿੰਦੀ ਹੈ, ਸ਼ੋਅ ਵਿਚ ਪਾਰਸ ਦਾ ਕੋਈ ਯੋਗਦਾਨ ਨਹੀਂ ਸੀ। ਜਦੋਂ ਤੋ ਉਹ ਸਿਧਾਰਥ ਸ਼ੁਕਲਾ ਦੀ ਟੀਮ ਵਿਚ ਸਨ, ਉਦੋਂ ਤੋਂ ਤਾਂ ਬਿਲਕੁੱਲ ਹੀ ਗਾਇਬ ਹੋ ਗਏ ਸਨ। ਹਾਲ ਹੀ ਵਿਚ ਉਨ੍ਹਾਂ ਦੇ ਹੱਥ ਵਿਚ ਸੱਟ ਆਈ ਹੈ ਤਾਂ ਉਹ ਘਰ ’ਚੋਂ ਬਾਹਰ ਹੀ ਹੈ। ਬਹੁਤ ਹੀ ਜਲਦ ਵਾਪਸ ਆ ਜਾਣਗੇ ਪਰ ਉਨ੍ਹਾਂ ਨੂੰ ਬਿਲਕੁੱਲ ਬਾਹਰ ਹੋ ਜਾਣਾ ਚਾਹੀਦਾ ਹੈ। ਦੇਵੋਲੀਨਾ ਦੀ ਤਬੀਅਤ ਵਿਗੜ ਗਈ ਸੀ, ਜਿਸ ਦੇ ਚਲਦੇ ਉਨ੍ਹਾਂ ਨੂੰ ਜਾਣਾ ਪਿਆ।’’
ਆਸਿਮ ਨਾਲ ਆਪਣੇ ਰਿਸ਼ਤੇ ਦੇ ਬਾਰੇ ਵਿਚ ਅਦਾਕਾਰਾ ਨੇ ਦੱਸਿਆ,‘‘ਮੈਨੂੰ ਨਹੀਂ ਪਤਾ ਕਿ ਬਾਹਰ ਚੀਜ਼ਾਂ ਕਿਸ ਤਰ੍ਹਾਂ ਦਿਖਾਈਆਂ ਜਾ ਰਹੀਆਂ ਹਨ ਪਰ ਸਾਡੇ ਵਿਚਕਾਰ ਪਿਆਰ ਵਰਗਾ ਕੁਝ ਨਹੀਂ ਸੀ। ਉਸ ਨੇ ਮੈਨੂੰ ਬੋਲਿਆ ਸੀ ਕਿ ਉਹ ਮੈਨੂੰ ਪਸੰਦ ਕਰਦਾ ਹੈ ਪਰ ਪਹਿਲਾਂ ਤੋਂ ਹੀ ਕਿਸੇ ਹੋਰ ਨਾਲ ਪਿਆਰ ਕਰਦੀ ਹਾਂ। ਉਸ ਸਮੇਂ ਘਰ ਦੇ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣੇ ਹੋਏ ਸਨ ਕਿ ਕੋਈ ਕਿਸੇ ਦਾ ਸਹਿਯੋਗ ਨਹੀਂ ਕਰ ਰਿਹਾ ਸੀ। ਹਰ ਸਮਾਂ ਬਸ ਇਕ-ਦੂੱਜੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ।  ਮੇਰੀ ਤਬੀਅਤ ਖ਼ਰਾਬ ਹੋ ਗਈ ਸੀ ਤੇ ਬੋਲਿਆ ਵੀ ਨਹੀਂ ਜਾ ਰਿਹਾ ਸੀ ਕਿ ਕੀ ਕੰਮ ਕਰੀਏ। ਅਜਿਹੇ ਵਿਚ ਆਸਿਮ ਨੇ ਮੇਰੀ ਬਹੁਤ ਮਦਦ ਕੀਤੀ। ਇਕ ਲੜਕਾ-ਲੜਕੀ ਦੋਸਤ ਵੀ ਤਾਂ ਹੋ ਹੀ ਸਕਦੇ ਹਨ। ਨਾ!  ਹੁਣ ਅਸੀਂ ਹਮੇਸ਼ਾ ਲਈ ਦੋਸਤ ਰਹਾਂਗੇ।’’


Tags: Bigg Boss 13Himanshi KhuranaSiddharth ShuklaParas ChhabraAsim RiazSalman Khan

About The Author

manju bala

manju bala is content editor at Punjab Kesari