FacebookTwitterg+Mail

ਦੁਸ਼ਮਣੀ ਭੁੱਲ ਕੇ ਸ਼ਹਿਨਾਜ਼ ਦੇ ਹੱਕ 'ਚ ਆਈ ਹਿਮਾਂਸ਼ੀ ਖੁਰਾਨਾ, ਕੀਤਾ ਇਹ ਟਵੀਟ

bigg boss 13 himanshi khurana support shehnaaz gill
23 December, 2019 10:58:01 AM

ਜਲੰਧਰ (ਬਿਊਰੋ) — 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦੇ ਵਿਚਕਾਰ ਕੰਟਰੋਵਰਸੀ ਕਿਸੇ ਤੋਂ ਲੁਕੀ ਨਹੀਂ ਹੈ। ਸ਼ੋਅ ਦੌਰਾਨ ਵੀ ਸ਼ਹਿਨਾਜ਼ ਨਾਲ ਹਿਮਾਂਸ਼ੀ ਦੀ ਲੜਾਈ ਚਰਚਾ 'ਚ ਰਹੀ ਪਰ ਹੁਣ ਹਿਮਾਂਸ਼ੀ ਸ਼ਹਿਨਾਜ਼ ਨਾਲ ਆਪਣੀ ਕੜਵਾਹਟ ਨੂੰ ਭੁੱਲ ਕੇ ਸਪੋਰਟ ਕਰਨ ਲੱਗੀ ਹੈ।

ਹਿਮਾਂਸ਼ੀ ਨੇ ਸ਼ਹਿਨਾਜ਼ ਲਈ ਕੀ ਕਿਹਾ?
ਦਰਅਸਲ, 'ਬਿੱਗ ਬੌਸ' 'ਚ ਬੀਤੇ ਕੁਝ ਦਿਨ ਪਹਿਲਾ ਸ਼ਹਿਨਾਜ਼ ਕੌਰ ਗਿੱਲ ਦੀ ਮਾਹਿਰਾ ਸ਼ਰਮਾ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਮਾਹਿਰਾ ਨੇ ਸ਼ਹਿਨਾਜ਼ ਨੂੰ ਬੋਲਿਆ ਕਿ ਉਹ ਉਸ ਦੀ ਤੇ ਪਾਰਸ ਦੀ ਦੋਸਤੀ ਤੋਂ ਸੜ੍ਹਦੀ ਹੈ। ਉਥੇ ਹੀ 'ਵੀਕੈਂਡ ਕਾ ਵਾਰ' ਐਪੀਸੋਡ 'ਚ ਮਾਹਿਰਾ ਤੇ ਪਾਰਸ ਦੇ ਟਾਸਕ ਦੌਰਾਨ ਮੱਲਿਕਾ ਸ਼ੇਰਾਵਤ ਨੇ ਵੀ ਮਜਾਕੀਆ ਅੰਦਾਜ਼ 'ਚ ਸ਼ਹਿਨਾਜ਼ ਨੂੰ ਕਹਿੰਦੀ ਹੈ ਕਿ ਕੀ ਤੁਹਾਨੂੰ ਜਲਨ ਹੋ ਰਹੀ ਹੈ। ਸ਼ਹਿਨਾਜ਼ ਬਾਅਦ 'ਚ ਇਸ ਗੱਲ ਨੂੰ ਲੈ ਕੇ ਕਾਫੀ ਇਮੋਸ਼ਨਲ ਨਜ਼ਰ ਆਈ ਕਿ ਉਸ ਨੂੰ 'ਜੇਲਸ' ਦਾ ਟੈਗ ਦਿੱਤਾ ਜਾ ਰਿਹਾ ਹੈ।

 

ਹਿਮਾਂਸ਼ੀ ਨੇ ਕੀਤਾ ਇਹ ਟੀਵਟ
ਹੁਣ ਸ਼ਹਿਨਾਜ਼ ਦੇ ਸਪੋਰਟ 'ਚ ਉਸ ਦੀ ਦੁਸ਼ਮਣ ਹਿਮਾਂਸ਼ੀ ਖੁਰਾਨਾ ਸਾਹਮਣੇ ਆਈ ਹੈ। ਹਿਮਾਂਸ਼ੀ ਨੇ ਕਲਰਸ ਦੇ ਟਵੀਟ ਨੂੰ ਰੀਟਵੀਟ ਕਰਕੇ ਸ਼ਹਿਨਾਜ਼ ਦੀ ਤਾਰੀਫ ਕਰਕੇ ਮਾਹਿਰਾ ਸ਼ਰਮਾ 'ਤੇ ਨਿਸ਼ਾਨਾ ਕੱਸਿਆ ਹੈ। ਹਿਮਾਂਸ਼ੀ ਨੇ ਲਿਖਿਆ, ''ਅਸਲ 'ਚ ਜੇਕਰ ਸਾਹਮਣੇ ਕੈਟਰੀਨਾ ਕੈਫ ਹੋਵੇ ਤਾਂ ਜੇਲਸ ਬਣਦਾ ਹੈ ਪਰ ਮਾਹਿਰਾ ਪਾਰਸ ਤੋਂ। ਜੇਲਸੀ ਵੀ ਸ਼ਰਮਾ ਜਾਵੇਗੀ। ਜ਼ਿੰਦਗੀ 'ਚ ਅਜਿਹਾ ਕੰਫੀਡੈਂਸ ਮੈਨੂੰ ਵੀ ਚਾਹੀਦਾ ਸ਼ਹਿਨਾਜ਼।'' ਉਥੇ ਹੀ ਸ਼ੋਅ ਤੋਂ ਨਿਕਲਣ ਤੋਂ ਬਾਅਦ ਵੀ ਹਿਮਾਂਸ਼ੀ ਲਗਾਤਾਰ ਬਾਹਰ ਤੋਂ ਆਸਿਮ ਰਿਆਜ਼ ਨੂੰ ਸਪੋਰਟ ਕਰ ਰਹੀ ਹੈ। ਆਸਿਮ ਦੇ ਕਪਤਾਨ ਬਣਨ 'ਤੇ ਹਿਮਾਂਸ਼ੀ ਨੇ ਖੁਸ਼ੀ ਜਾਹਿਰ ਕੀਤੀ ਸੀ। ਸ਼ੋਅ 'ਚ ਆਸਿਮ ਤੇ ਹਿਮਾਂਸ਼ੀ 'ਚ ਕਾਫੀ ਵਧੀਆ ਬੌਡਿੰਗ ਦੇਖਣ ਨੂੰ ਮਿਲੀ ਸੀ ਪਰ ਹੁਣ ਹਿਮਾਂਸ਼ੀ ਦੇ ਸ਼ਹਿਨਾਜ਼ ਨੂੰ ਸਪੋਰਟ ਕਰਨ 'ਤੇ ਦਰਸ਼ਕਾਂ ਨੂੰ ਹੈਰਾਨੀ ਨਾਲ ਖੁਸ਼ੀ ਵੀ ਹੋ ਰਹੀ ਹੈ।


Tags: Shehnaz Kaur GillHimanshi KhuranaSupportShahnaz Gill JalesParas ChhabraMahira Sharma

About The Author

sunita

sunita is content editor at Punjab Kesari