FacebookTwitterg+Mail

'ਵੱਡੇ ਬੁੱਲ੍ਹਾਂ ਵਾਲੀ ਛਿਪਕਲੀ' ਆਖ ਕੇ ਭਾਊ ਨੇ ਉਡਾਇਆ ਇਸ ਫੀਮੇਲ ਕੰਟੈਸਟੈਂਟ ਦਾ ਮਜ਼ਾਕ (ਵੀਡੀਓ)

bigg boss 13 hindustani bhau call mahira sharma
16 November, 2019 01:07:59 PM

ਨਵੀਂ ਦਿੱਲੀ (ਬਿਊਰੋ) : ਯੂਟਿਊਬ ਸਟਾਰ ਹਿੰਦੁਸਤਾਨੀ ਭਾਊ 'ਬਿੱਗ ਬੌਸ 13' ਦੇ ਘਰ 'ਚ ਵੀ ਸਾਰਿਆਂ ਦੇ ਦਿਲ ਜਿੱਤੇ ਰਹੇ ਹਨ। ਉਨ੍ਹਾਂ ਦਾ ਮਜਾਕੀਆ ਅੰਦਾਜ਼ ਤੇ ਕੇਅਰਿੰਗ ਨੇਚਰ ਘਰਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ਪਰ ਇਨ੍ਹਾਂ ਸਾਰਿਆਂ ਵਿਚਕਾਰ ਹਿੰਦੁਸਤਾਨੀ ਭਾਊ ਕੁਝ ਅਜਿਹਾ ਬੋਲ ਗਏ ਹਨ, ਜਿਸ ਕਾਰਨ ਮਾਹਿਰਾ ਸ਼ਰਮਾ ਨੇ ਆਪਣਾ ਗੁੱਸਾ ਪਾਰਸ 'ਤੇ ਕੱਢ ਦਿੱਤਾ। ਅਪਕਮਿੰਗ ਐਪੀਸੋਡ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਹਿੰਦੁਸਤਾਨੀ ਭਾਊ ਆਪਣੇ ਅੰਦਾਜ਼ 'ਚ ਕੈਮਰੇ ਨਾਲ ਗੱਲ ਕਰ ਰਹੇ ਹਨ। ਇਸ ਦੌਰਾਨ ਭਾਊ ਮਾਹਿਰਾ ਦੇ ਬੁੱਲ੍ਹਾਂ ਦਾ ਮਜ਼ਾਕ ਉਡਾ ਦਿੰਦੇ ਹਨ, ਜੋ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਆਉਂਦਾ।


ਦੱਸ ਦਈਏ ਕਿ ਵਾਇਰਲ ਵੀਡੀਓ 'ਚ ਭਾਊ ਬੋਲ ਰਹੇ ਹਨ, ''ਵੱਡੇ ਬੁੱਲ੍ਹ ਦੀ ਛਿਪਕਲੀ ਕਿਸੇ ਗੱਲ 'ਚ ਟਾਂਗ ਨਹੀਂ ਅੜ੍ਹਾਉਂਦੀ ਹੈ ਸਗੋਂ ਪੂਰਾ ਵੜ ਜਾਂਦੀ ਹੈ।'' ਭਾਊ ਦਾ ਮਜ਼ਾਕ ਸੁਣ ਬਾਕੀ ਘਰਵਾਲੇ ਹੱਸਦੇ ਹਨ ਪਰ ਮਾਹਿਰਾ ਨੂੰ ਉਨ੍ਹਾਂ ਦਾ ਇਹ ਮਜ਼ਾਕ ਬਿਲਕੁਲ ਪਸੰਦ ਨਹੀਂ ਆਉਂਦਾ ਹੈ ਤੇ ਉਹ ਜੇਲ੍ਹ 'ਚ ਬੰਦ ਪਾਰਸ 'ਤੇ ਬਰਸ ਪੈਂਦੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਪਾਰਸ ਤੇ ਮਾਹਿਰਾ ਦੋਵੇਂ ਜੇਲ੍ਹ 'ਚ ਬੰਦ ਹਨ। ਭਾਊ ਦੀ ਗੱਲ ਸੁਣ ਕੇ ਮਾਹਿਰਾ, ਪਾਰਸ ਨੂੰ ਕਹਿੰਦੀ ਹੈ ਤਾਂ ਉਨ੍ਹਾਂ ਨੇ ਮੇਰੇ ਬੁੱਲ੍ਹਾਂ ਦੇ ਬਾਰੇ 'ਚ ਬੋਲਿਆ? ਥੋੜ੍ਹਾ ਤਮੀਜ਼ ਨਾਲ ਗੱਲ ਕਰਇਆ ਕਰੋ।


Tags: Bigg Boss 13Hindustani BhauMahira SharmaChambal Ki DaakuBade Lips Wali ChipkaliVideo

Edited By

Sunita

Sunita is News Editor at Jagbani.