FacebookTwitterg+Mail

ਈਕੋ-ਫ੍ਰੈਂਡਲੀ ਹੋਵੇਗਾ 'ਬਿੱਗ ਬੌਸ 13' ਦਾ ਘਰ, ਦੇਖੋ ਸ਼ਾਨਦਾਰ ਤਸਵੀਰਾਂ

bigg boss 13 house goes environmental friendly
24 September, 2019 09:04:39 AM

ਮੁੰਬਈ (ਬਿਊਰੋ) : ਫੇਮਸ ਰਿਐਲਟੀ ਸ਼ੋਅ 'ਬਿੱਗ ਬੌਸ' 13 ਸੀਜ਼ਨ ਆਨ-ਏਅਰ ਲਈ ਤਿਆਰ ਹੈ। ਇਸ ਵਾਰ 'ਬਿੱਗ ਬੌਸ' ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹਮੇਸ਼ਾ ਦੀ ਤਰ੍ਹਾਂ ਖੂਬ ਵਾਈਰਲ ਹੋ ਰਹੀਆਂ ਹਨ। ਅਜਿਹੇ 'ਚ ਹੁਣ ਖਬਰ ਹੈ ਕਿ ਇਸ ਵਾਰ 'ਬਿੱਗ ਬੌਸ' ਦਾ ਘਰ ਈਕੋ ਫ੍ਰੈਂਡਲੀ ਹੋਵੇਗਾ। ਇਸ ਦਾ ਨਿਰਮਾਣ 18,500 ਵਰਗ ਫੁੱਟ 'ਚ ਕੀਤਾ ਗਿਆ ਹੈ। ਆਰਟ ਡਾਇਰੈਟਰ ਤੇ ਫਿਲਮੇਕਰ ਉਮੰਗ ਕੁਮਾਰ ਨੇ ਇਸ ਘਰ ਨੂੰ ਡਿਜ਼ਾਇਨ ਕੀਤਾ ਹੈ।

ਉਮੰਗ ਨੇ ਇਕ ਇੰਟਰਵਿਊ 'ਚ ਕਿਹਾ, ''ਅਸੀਂ ਜਿੰਨਾ ਘੱਟ ਹੋ ਸਕੇ, ਓਨਾ ਘੱਟ ਪਲਾਸਟਿਕ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕਰਨ ਨਾਲ ਪ੍ਰਦੂਸ਼ਣ ਘੱਟ ਹੋਵੇਗਾ। ਅਸੀਂ ਫਾਈਬਰ ਅਤੇ ਵੱਖ-ਵੱਖ ਤਰ੍ਹਾਂ ਦੇ ਪਲਾਸਟਰ ਆਫ ਪੈਰਿਸ ਦਾ ਇਸਤੇਮਾਲ ਕੀਤਾ ਹੈ।”

ਉਨ੍ਹਾਂ ਕਿਹਾ, “ਪਲਾਸਟਿਕ ਅਤੇ ਥਰਮੋਕੋਲ ਆਸਾਨੀ ਨਾਲ ਮਿਲਣ, ਹਲਕੇ ਤੇ ਸਸਤੇ ਹਨ ਪਰ ਭਾਰਤੀ ਨਾਗਰਿਕ ਦੇ ਤੌਰ 'ਤੇ ਅਸੀਂ ਵਿਆਪਕ ਤੌਰ 'ਤੇ ਸੋਚਣਾ ਸੀ। ਅਸੀਂ ਪੀ. ਓ. ਪੀ. ਅਤੇ ਫਾਈਬਰ ਦਾ ਇਸਤੇਮਾਲ ਕੀਤਾ ਹੈ, ਜੋ ਲੰਬਾ ਚੱਲਦਾ ਹੈ।''

ਇਸ ਤਰ੍ਹਾਂ ਸ਼ੋਅ ਦੇ ਨਿਰਮਾਤਾ 'ਐਂਡੇਮੋਲ ਸ਼ਾਈਨ ਇੰਡੀਆ' ਨੇ ਕਿਹਾ ਕਿ ਅਜਿਹਾ ਕਰ ਸਾਡੀ ਸੋਚ ਕੁਦਰਤ ਪ੍ਰਤੀ ਜ਼ਿੰਮੇਵਾਰ ਬਣਨ ਦੀ ਸੀ। ਕਲਰਸ ਟੀ. ਵੀ. 'ਤੇ ਸ਼ੋਅ ਦੇ ਕਈ ਪ੍ਰੋਮੋ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ 'ਚ ਸਲਮਾਨ ਖਾਨ ਸ਼ੋਅ ਬਾਰੇ ਦਿਲਚਸਪ ਗੱਲਾਂ ਦੱਸਦੇ ਨਜ਼ਰ ਆ ਰਹੇ ਹਨ।


ਦੱਸਣਯੋਗ ਹੈ ਕਿ ਸਲਮਾਨ ਖਾਨ ਸ਼ੋਅ ਦੇ 10 ਸੀਜ਼ਨ ਹੋਸਟ ਕਰ ਚੁੱਕੇ ਹਨ। ਇਸ ਦੇ ਨਾਲ ਹੀ ਸ਼ੋਅ 29 ਸਤੰਬਰ ਤੋਂ ਆਨ-ਏਅਰ ਹੋ ਰਿਹਾ ਹੈ। ਇਸ 'ਚ ਰਾਜਪਾਲ ਯਾਦਵ, ਚੰਕੀ ਪਾਂਡੇ, ਦੇਵੋਲੀਕਾ ਬੈਨਰਜੀ, ਵਰੀਨਾ ਹੁਸੈਨਾ, ਰਾਕੇਸ਼ ਵਸ਼ਿਸਠ, ਅਮਕਿਤਾ ਲੋਖੰਡੇ, ਬਾਕਸਰ ਵਿਜੇਂਦਰ ਸਿੰਘ, ਮੇਘਨਾ ਮਲਿਕ, ਰਾਜੀਵ ਖੰਡੇਲਵਾਲ ਤੇ ਮਿਥੁਨ ਚਕਰਵਰਤੀ ਦੇ ਬੇਟੇ ਮਹਾਲਕਸ਼ ਚੱਕਰਵਰਤੀ ਜਿਹੇ ਕਈ ਕੰਟੈਸਟੈਂਟ ਨਜ਼ਰ ਆ ਸਕਦੇ ਹਨ।


Tags: Bigg Boss 13House Environmental FriendlySalman KhanOmung KumarPlastic DuringPOPFibre

Edited By

Sunita

Sunita is News Editor at Jagbani.