ਮੁੰਬਈ (ਬਿਊਰੋ) : ਮੋਸਟ ਕੰਟਰੋਵਰਸ਼ੀਅਲ ਰਿਐਲਟੀ ਸ਼ੋਅ 'ਬਿੱਗ ਬੌਸ' 13 ਸੀਜ਼ਨ ਆਨਏਅਰ ਹੋ ਚੁੱਕਾ ਹੈ। ਆਨਏਅਰ ਹੋਣ ਦੇ ਨਾਲ ਹੀ 'ਬਿੱਗ ਬੌਸ' ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਹੀਆਂ ਹਨ। ਇਸ ਵਾਰ 'ਬਿੱਗ ਬੌਸ' ਦਾ ਘਰ ਈਕੋ ਫ੍ਰੈਂਡਲੀ ਹੈ।

ਇਸ ਦਾ ਨਿਰਮਾਣ 18,500 ਵਰਗ ਫੁੱਟ 'ਚ ਕੀਤਾ ਗਿਆ ਹੈ। ਆਰਟ ਡਾਇਰੈਟਰ ਤੇ ਫਿਲਮੇਕਰ ਉਮੰਗ ਕੁਮਾਰ ਨੇ ਇਸ ਘਰ ਨੂੰ ਡਿਜ਼ਾਇਨ ਕੀਤਾ ਹੈ। 'ਬਿੱਗ ਬੌਸ 13' ਦੇ ਘਰ 'ਚ ਘੱਟ ਪਲਾਸਟਿਕ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਫਾਈਬਰ ਦਾ ਇਸਤੇਮਾਲ ਕੀਤਾ ਹੈ।”

ਦੱਸਣਯੋਗ ਹੈ ਕਿ ਸਲਮਾਨ ਖਾਨ ਸ਼ੋਅ ਦੇ 10 ਸੀਜ਼ਨ ਹੋਸਟ ਕਰ ਚੁੱਕੇ ਹਨ।

ਇਸ 'ਚ ਮਾਹਿਰਾ ਸ਼ਰਮਾ, ਅਜ਼ੀਮ ਰਿਆਜ਼, ਦੇਵੋਲੀਨਾ ਭੱਟਾਚਾਰਜੀ, ਸਿਧਾਰਥ ਸ਼ੁਕਲਾ, ਰਸ਼ਮੀ ਦੇਸਾਈ, ਸ਼ਹਿਨਾਜ਼ ਕੌਰ ਗਿੱਲ , ਪਾਰਸ ਛਾਬੜਾ, ਸਿਧਾਰਥ ਡੇ, ਸ਼ੇਫਾਲੀ ਬੱਗਾ, ਦਲਜੀਤ ਕੌਰ, ਕੋਇਨਾ ਮਿਤਰਾ, ਆਰਤੀ ਸਿੰਘ ਕੰਟੈਸਟੈਂਟ ਨਜ਼ਰ ਆ ਰਹੇ ਹਨ।

