FacebookTwitterg+Mail

ਘਰਵਾਲਿਆਂ ਦੇ ਨਿਸ਼ਾਨੇ 'ਤੇ ਪਾਰਸ ਛਾਬੜਾ, ਅੱਜ ਮਿਲ ਸਕਦੀ ਹੈ ਵੱਡੀ ਸਜ਼ਾ (ਵੀਡੀਓ)

bigg boss 13 house mates angry with paras chhabra
29 November, 2019 02:52:07 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਸਭ ਤੋਂ ਜ਼ਿਆਦਾ ਬੋੜਬੋਲੇ ਮੁਕਾਬਲੇਬਾਜ਼ ਆਖੇ ਜਾਣ ਵਾਲੇ ਪਾਰਸ ਛਾਬੜਾ ਇਸ ਸਮੇਂ ਘਰਵਾਲਿਆਂ ਦੇ ਨਿਸ਼ਾਨੇ 'ਤੇ ਹੈ। ਵੀਰਵਾਰ ਨੂੰ ਪਾਰਸ ਛਾਬੜਾ ਤੇ ਆਸਿਮ ਰਿਆਜ਼ ਦੀ ਜ਼ਬਰਦਸਤ ਲੜਾਈ ਹੋਈ। ਲੜਾਈ ਇੰਨੀ ਜ਼ਿਆਦਾ ਹੋ ਗਈ ਕਿ ਪਾਰਸ ਨੇ ਆਸਿਮ ਨੂੰ ਲੈ ਕੇ ਕਾਫੀ ਪਰਸਨਲ ਕੁਮੈਂਟ ਵੀ ਕਰ ਦਿੱਤੇ, ਜਿਵੇਂ ਉਨ੍ਹਾਂ ਦਾ ਪਰਫਿਊਮ ਕਿੰਨੇ ਪੈਸਿਆਂ ਦਾ ਹੈ, ਉਸ ਦੇ ਕੱਪੜੇ ਤੇ ਉਸ ਦੇ ਘਰ ਨੂੰ ਲੈ ਕੇ ਵੀ ਪਾਰਸ ਨੇ ਕਾਫੀ ਕੁਝ ਬੋਲਿਆ। ਪਾਰਸ ਦੀਆਂ ਗੱਲਾਂ ਨਾ ਸਿਰਫ ਆਸਿਮ ਰਿਆਜ਼ ਨੂੰ ਸਗੋਂ ਸਾਰੇ ਘਰਵਾਲਿਆਂ ਨੂੰ ਬਹੁਤ ਬੁਰੀ ਲੱਗੀਆਂ। ਘਰਵਾਲਿਆਂ ਨੇ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਪਰ ਉਹ ਸ਼ਾਂਤ ਨਹੀਂ ਹੋਏ।

 

ਦੱਸ ਦਈਏ ਕਿ ਅੱਜ ਪਾਰਸ ਨੂੰ ਉਨ੍ਹਾਂ ਦੀ ਬਦਤਮੀਜ਼ੀ ਦੀ ਸਜ਼ਾ ਮਿਲ ਸਕਦੀ ਹੈ ਤੇ ਉਹ ਜੇਲ੍ਹ ਜਾ ਸਕਦੇ ਹਨ। 'ਬਿੱਗ ਬੌਸ 13' ਦੇ ਅਪਕਮਿੰਗ ਐਪੀਸੋਡ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਬਿੱਗ ਬੌਸ ਘਰਵਾਲਿਆਂ ਤੋਂ ਅਜਿਹੇ ਮੈਂਬਰ ਦਾ ਨਾਂ ਦੱਸਣ ਨੂੰ ਕਹਿੰਦੇ ਹਨ, ਜੋ ਜੇਲ੍ਹ ਜਾਣ ਦੇ ਹੱਕਦਾਰ ਹਨ। ਇਸ 'ਤੇ ਜ਼ਿਆਦਾਤਰ ਘਰਵਾਲੇ ਪਾਰਸ ਦਾ ਨਾਂ ਲੈਂਦੇ ਹਨ। ਖੁਦ ਨੂੰ ਘਰਵਾਲਿਆਂ ਦੇ ਨਿਸ਼ਾਨੇ 'ਤੇ ਆਉਂਦਾ ਦੇਖ ਪਾਰਸ ਭੜਕ ਜਾਂਦੇ ਹਨ ਤੇ ਉੱਥੋਂ ਦੀ ਉਠ ਕੇ ਚੱਲੇ ਜਾਂਦੇ ਹਨ। ਖੁਦ ਨੂੰ ਘਰਵਾਲਿਆਂ ਦੇ ਨਿਸ਼ਾਨੇ 'ਤੇ ਆਉਂਦਿਆਂ ਦੇਖ ਪਾਰਸ ਭੜਕ ਜਾਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਸ ਇਕੱਲਿਆਂ ਜਾਣਗੇ ਜਾਂ ਉਨ੍ਹਾਂ ਨਾਲ ਕੋਈ ਹੋਰ ਵੀ ਜਾਵੇਗਾ।


Tags: Bigg Boss 13House Mates AngryParas ChhabraAsim RiazHindustani BhauJailTV Celebrity

About The Author

sunita

sunita is content editor at Punjab Kesari