FacebookTwitterg+Mail

ਗਿੱਪੀ ਗਰੇਵਾਲ ਦੇ ਗੀਤ 'ਤੇ ਨੱਚਣ ਲਈ ਮਜ਼ਬੂਰ ਹੋਏ 'ਬਿੱਗ ਬੌਸ' ਦੇ ਮੈਂਬਰ, ਵੀਡੀਓ ਵਾਇਰਲ

bigg boss 13 housemates amazing morning dance on angreji beat song
11 November, 2019 09:34:59 AM

ਜਲੰਧਰ (ਬਿਊਰੋ) — ਟੀ. ਵੀ. ਦਾ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਪੰਜਾਬੀ ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਖੂਬ ਪੰਜਾਬੀ ਤੜਕਾ ਲਾ ਰਹੀਆਂ ਹਨ। ਇਹ ਪੰਜਾਬੀ ਤੜਕਾ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਦੌਰਾਨ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪੰਜਾਬੀ ਸਟਾਰ ਗਿੱਪੀ ਗਰੇਵਾਲ ਦਾ ਸੁਪਰ ਹਿੱਟ ਗੀਤ 'ਅੰਗਰੇਜ਼ੀ ਬੀਟ' ਵੱਜ ਰਿਹਾ ਹੈ ਅਤੇ ਇਸ ਗੀਤ ਦੀ ਬੀਟ ਨੇ ਪਰਿਵਾਰ ਦੇ ਸਾਰੇ ਹੀ ਮੈਂਬਰ ਭਾਵੇਂ ਉਹ ਸ਼ਹਿਨਾਜ਼, ਹਿਮਾਂਸ਼ੀ, ਆਰਤੀ, ਸ਼ੈਫਾਲੀ, ਰਸ਼ਮੀ ਦੇਸਾਈ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਗੀਤ 'ਤੇ ਘਰ ਵਾਲੇ ਭੰਗੜੇ ਪਾਉਂਦੇ ਹੋਏ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।


ਦੱਸਣਯੋਗ ਹੈ ਕਿ 'ਬਿੱਗ ਬੌਸ' ਦੇ ਘਰ ਦੇ ਸਾਰੇ ਮੈਂਬਰ ਇਸ ਗੀਤ ਦਾ ਖੂਬ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ 'ਅੰਗਰੇਜ਼ੀ ਬੀਟ' ਗੀਤ ਸਾਲ 2011 'ਚ ਰਿਲੀਜ਼ ਹੋਇਆ ਸੀ ਤੇ ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਸੀ ਤੇ ਮਿਊਜ਼ਿਕ ਯੋ ਯੋ ਹਨੀ ਸਿੰਘ ਦਾ ਸੀ। ਇਸ ਤੋਂ ਬਾਅਦ ਇਹ ਗੀਤ ਬਾਲੀਵੁੱਡ ਫਿਲਮ 'ਕਾਕਟੇਲ' 'ਚ ਵੀ ਸੁਣਨ ਨੂੰ ਮਿਲਿਆ ਸੀ।


Tags: Bigg Boss 13Housemates Amazing DanceAngreji BeatGippy GrewalHimanshi KhuranaShehnaz Kaur Gill

Edited By

Sunita

Sunita is News Editor at Jagbani.