FacebookTwitterg+Mail

ਇਸ ਮੁਕਾਬਲੇਬਾਜ਼ 'ਤੇ ਆਇਆ ਹਿਮਾਂਸ਼ੀ ਦਾ ਦਿਲ, ਘਰ 'ਚ ਗੂੰਜਿਆ 'ਆਈ ਲਵ ਯੂ' (ਵੀਡੀਓ)

bigg boss 13 khesari lal yadav changed his look
20 November, 2019 01:38:00 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਅਰਹਾਨ ਖਾਨ ਦੇ ਬਾਹਰ ਹੁੰਦੇ ਹੀ ਜ਼ਿਆਦਾਤਰ ਮੁਕਾਬਲੇਬਾਜ਼ ਨਵੀਂ ਲੁੱਕ 'ਚ ਨਜ਼ਰ ਆਏ। ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਖੇਸਾਰੀ ਲਾਲ ਯਾਦਵ ਤਾਂ ਕਾਫੀ ਹੌਟ ਦਿਸੇ। ਘਰਵਾਲਿਆਂ ਨੇ ਮਿਲ ਕੇ ਖੇਸਾਰੀ ਨਾਲ ਖੂਬ ਮਜ਼ਾਕ ਕੀਤਾ। ਸਾਰੀਆਂ ਲੜਕੀਆਂ ਇਸ ਕਦਰ ਖੇਸਾਰੀ ਲਾਲ ਦੇ ਪਿੱਛੇ ਪੈ ਗਈਆਂ ਕਿ ਉਸ ਨੂੰ ਬਿਹਾਰ 'ਚ ਮੌਜੂਦ ਆਪਣੀ ਸੰਤਾਨ ਦਾ ਡਰ ਸਤਾਉਣ ਲੱਗਾ ਤੇ ਆਖਿਰਕਾਰ ਉਹ ਘਰ 'ਚ ਸਾਰਿਆਂ ਨੂੰ ਆਪਣੀਆਂ ਭੈਣਾਂ ਕਹਿਣ ਨੂੰ ਮਜ਼ਬੂਰ ਹੋ ਗਏ।

 

ਦਰਅਸਲ, ਕਲਰਸ ਟੀ. ਵੀ. ਨੇ 'ਬਿੱਗ ਬੌਸ 13' ਨਾਲ ਜੁੜਿਆ ਇਕ ਪ੍ਰੋਮੋ ਰਿਲੀਜ਼ ਕੀਤਾ ਹੈ, ਜਿਸ 'ਚ ਖੇਸਾਰੀ ਲਾਲ ਨੇ ਆਪਣੇ ਵਾਲ ਛੋਟੇ ਕਰਵਾ ਲਏ ਹਨ ਤੇ ਦਾੜ੍ਹੀ ਵੀ ਕਾਫੀ ਸਟਾਈਲਿਸ਼ ਕਰ ਲਈ ਹੈ। ਉਸ ਦੇ ਇਸ ਲੁੱਕ 'ਤੇ ਬਿੱਗ ਬੌਸ ਦੇ ਘਰ 'ਚ ਮੌਜੂਦ ਸਾਰੇ ਮੁਕਾਬਲੇਬਾਜ਼ ਉਸ ਨਾਲ ਮਜ਼ੇ ਲੈਣ ਲੱਗਦੇ ਹਨ। ਇਥੇ ਤੱਕ ਕਿ ਹਿਮਾਂਸ਼ੀ ਖੁਰਾਨਾ ਤਾਂ ਉਸ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਤੋਂ ਬਾਅਦ ਖੇਸਾਰੀ ਲਾਲ ਘਬਰਾਉਣ ਲੱਗਦਾ ਹੈ। ਸਾਰੇ ਮੁਕਾਬਲੇਬਾਜ਼ ਨੇ ਉਸ ਦਾ ਨਾਂ ਖੇਸਾਰੀ ਤੋਂ ਬਦਲ ਕੇ ਕੈਸ਼ ਕਰ ਦਿੱਤਾ ਹੈ। ਖੇਸਾਰੀ ਲਾਲ ਆਪਣੇ ਮੇਕਓਵਰ 'ਤੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਇਸ ਲੁੱਕ 'ਚ ਮੈਂ ਚਿਰਕੁਟ ਦੀ ਤਰ੍ਹਾਂ ਦਿਸ ਰਿਹਾ ਹਾਂ। ਇਸ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਆ ਕੇ ਉਸ ਨਾਲ ਫਲਰਟ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਉਸ ਦੀ ਤਾਰੀਫ ਕਰਦੀ ਹੈ। ਇੰਨੇ 'ਚ ਖੇਸਾਰੀ ਲਾਲ ਬੋਲਦਾ ਹੈ ਕਿ ਜੇਕਰ ਮੈਂ ਵਿਆਹੁਤਾ ਨਾ ਹੁੰਦਾ ਤਾਂ ਵੀ ਤੁਸੀਂ ਮੇਰੀ ਤਾਰੀਫ ਕਰਦੇ? ਹਿਮਾਂਸ਼ੀ ਦੀ ਤਾਰੀਫ 'ਤੇ ਖੇਸਾਰੀ ਬੋਲਦਾ ਹੈ ਕਿ ਤੁਹਾਨੂੰ ਮੇਰੀ ਪਤਨੀ ਬਾਰੇ ਨਹੀਂ ਪਤਾ, ਉਹ ਬਹੁਤ ਟਾਈਟ (ਖਰਾਬ) ਦਿਮਾਗ ਦੀ ਹੈ। ਇਸ ਤੋਂ ਬਾਅਦ ਸਿਧਾਰਥ ਸ਼ੁਕਲਾ ਹਿੰਦੁਸਤਾਨੀ ਭਾਊ ਤੇ ਹਿਮਾਂਸ਼ੀ ਸਮੇਤ ਕਈ ਮੁਕਾਬਲੇਬਾਜ਼ ਖੇਸਾਰੀ ਨੂੰ ਮਜ਼ਾਕ ਕਰਦੇ ਹਨ ਅਤੇ ਖੇਸਾਰੀ ਕੈਮਰੇ ਸਾਹਮਣੇ ਆਪਣੀ ਪਤਨੀ ਨੂੰ ਸਫਾਈ ਦਿੰਦੇ ਨਜ਼ਰ ਆਉਂਦੇ ਹਨ।
ਦੱਸਣਯੋਗ ਹੈ ਕਿ 'ਬਿੱਗ ਬੌਸ 13' ਦੇ ਇਸ ਵੀਕੈਂਡ ਦੇ ਵਾਰ 'ਚ ਅਰਹਾਨ ਖਾਨ ਘਰ ਤੋਂ ਬੇਘਰ ਹੋ ਚੁੱਕੇ ਹਨ। ਉਥੇ ਹੀ ਬੀਤੇ ਕੁਝ ਦਿਨਾਂ ਤੋਂ ਦੇਵੋਲੀਨਾ ਤੇ ਸਿਧਾਰਥ ਇਕ-ਦੂਜੇ ਨਾਲ ਫਲਰਟ ਕਰ ਰਹੇ ਹਨ।


Tags: Bigg Boss 13Khesari Lal YadavChanged LookSiddharth ShuklaShehnaz GillHimanshi KhuranaMake Fun

About The Author

sunita

sunita is content editor at Punjab Kesari