FacebookTwitterg+Mail

ਸਿਧਾਰਥ-ਰਸ਼ਮੀ ਤੋਂ ਬਾਅਦ ਵਿਸ਼ਾਲ-ਮਾਹਿਰਾ ਦਾ ਰੋਮਾਂਟਿਕ ਵੀਡੀਓ ਆਇਆ ਸਾਹਮਣੇ

bigg boss 13 mahira sharma vishal aditya singh
26 November, 2019 09:39:10 AM

ਮੁੰਬਈ(ਬਿਊਰੋ)- 'ਬਿੱਗ ਬੌਸ 13' ਦੇ ਫੈਨਜ਼ ਲਈ ਅੱਜ ਦਾ ਐਪੀਸੋਡ ਕਾਫੀ ਐਕਸਾਈਟਿੰਗ ਹੋਣ ਵਾਲਾ ਹੈ ਕਿਉਂਕਿ ਬਿੱਗ ਬੌਸ ਹਾਊਸ ਵਿਚ ਪਿਛਲੇ ਹਫਤੇ ਇਕ ਲੰਬੀ ਫਾਈਟ ਦੇਖਣ ਤੋਂ ਬਾਅਦ ਹੁਣ ਰੁਮਾਂਟਿਕ ਮਾਹੌਲ ਦੇਖਣ ਨੂੰ ਮਿਲੇਗਾ ਅਤੇ ਉਹ ਮਾਹੌਲ ਬਣਾਉਣਗੇ ਸਿਧਾਰਥ ਸ਼ੁਕਲਾ-ਰਸ਼ਮੀ ਦੇਸਾਈ ਅਤੇ ਮਾਹਿਰਾ ਸ਼ਰਮਾ-ਵਿਸ਼ਾਲ ਅਦਿਤਯ ਸਿੰਘ। ਦਰਅਸਲ ਬਿੱਗ ਬੌਸ ਮਾਹਿਰਾ­ਵਿਸ਼ਾਲ ਅਤੇ ਸਿਧਾਰਥ-ਰਸ਼ਮੀ ਨੂੰ ਇਕ ਰੁਮਾਂਟਿਕ ਵੀਡੀਓ ਬਣਾਉਣ ਦਾ ਟਾਸਕ ਦੇਣਗੇ। ਵਿਸ਼ਾਲ-ਮਾਹਿਰਾ ਦਾ ਵੀਡੀਓ ਪਾਰਸ ਸ਼ੂਟ ਕਰੇਗਾ ਜਦਕਿ ਸਿਧਾਰਥ-ਰਸ਼ਮੀ ਦੀ ਵੀਡੀਓ ਸ਼ਹਿਨਾਜ਼ ਸ਼ੂਟ ਕਰੇਗੀ।


ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਿਧਾਰਥ-ਰਸ਼ਮੀ ਦੇ ਰੁਮਾਂਸ ਦਾ ਇਕ ਛੋਟਾ ਜਿਹਾ ਵੀਡੀਓ ਸ਼ੇਅਰ ਕੀਤਾ ਸੀ,ਜਿਸ ਵਿਚ ਦੋਵੇਂ 'ਸਾਥੀਆ' ਫਿਲਮ ਦੇ ਗੀਤ 'ਹੇ ਉੜੀ ਉੜੀ' 'ਤੇ ਕਾਫੀ ਰੁਮਾਂਸ ਕਰਦੇ ਨਜ਼ਰ ਆ ਰਹੇ ਸਨ। ਹੁਣ ਕਲਰਸ ਨੇ ਵਿਸ਼ਾਲ ਮਾਹਿਰ ਦਾ ਰੁਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਦੋਵੇਂ ਇਕੱਠੇ ਬੈੱਡਰੂਮ ਤੋਂ ਲੈ ਕੇ ਸਵੀਮਿੰਗ ਪੂਲ ਤਕ ਰੁਮਾਂਸ ਕਰਦੇ ਦਿਖ ਰਹੇ ਹਨ। ਇਸ ਵੀਡੀਓ ਨੂੰ ਸ਼ੂਟ ਕਰ ਰਹੇ ਹਨ ਪਾਰਸ ਛਾਬੜਾ। ਦੋਵਾਂ ਦਾ ਇਹ ਵੀਡੀਓ ਕਾਫੀ ਰੌਚਕ ਹੈ। ਜੇ ਇਨ੍ਹਾਂ ਵੀਡੀਓ ਦੀ ਮੰਨੀਏ ਤਾਂ ਇਹ ਹਫਤਾ ਬਿੱਗ ਬੌਸ ਦੇ ਫੈਨਜ਼ ਲਈ ਕਾਫੀ ਰੁਮਾਂਟਿਕ ਰਹਿਣ ਵਾਲਾ ਹੈ।


Tags: Bigg Boss 13Mahira SharmaVishal Aditya SinghRomantic Video

About The Author

manju bala

manju bala is content editor at Punjab Kesari