FacebookTwitterg+Mail

BB13: ਜਿੱਥੇ ਰਸ਼ਮੀ ਅਤੇ ਸਿਧਾਰਥ ਵਿਚਕਾਰ ਹੋਈ ਬਹਿਸ ਉਥੇ ਹੀ ਪਾਰਸ ਨੇ ਤੋੜ੍ਹਿਆ ਸ਼ਹਿਨਾਜ਼ ਦਾ ਦਿਲ

bigg boss 13 paras chhabra shehnaaz gill
09 October, 2019 10:39:37 AM

ਮੁੰਬਈ(ਬਿਊਰੋ)- ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਦੇ ਕਿੱਸੇ ਮੀਡੀਆ ’ਚ ਚਰਚਾ ਦਾ ਵਿਸ਼ਾ ਰਹੇ ਹਨ ।  ਹਾਲਾਂਕਿ, ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਨੇ ਕਿਸੇ ਸਮੇਂ ’ਚ ਇਕ-ਦੂਜੇ ਨੂੰ ਡੇਟ ਕੀਤਾ ਸੀ। ਅਜਿਹੀ ਚਰਚਾ ਸੀ ਪਰ ਬਿੱਗ ਬੌਸ 13 ਦੇ ਸ਼ੋਅ ਵਿਚ ਰਸ਼ਮੀ ਦੇਸਾਈ ਇਨ੍ਹਾਂ ਗੱਲਾਂ ਨੂੰ ਖਾਰਿਜ਼ ਕਰਦੀ ਨਜ਼ਰ ਆਈ। ਬੀਤੇ ਦਿਨ ਯਾਨੀ ਕੱਲ 8 ਅਕਤੂਬਰ ਦੇ ਐਪੀਸੋਡ ਵਿਚ ਬਿੱਗ ਬੌਸ ਦੇ ਘਰ ’ਚ ਦੋਵਾਂ ਵਿਚਕਾਰ ਖਾਣ ਨੂੰ ਲੈ ਕੇ ਬਹਿਸ ਹੁੰਦੀ ਦਿਖਾਈ ਦਿੱਤੀ।
Punjabi Bollywood Tadka
ਸਿਧਾਰਥ ਸ਼ੁਕਲਾ ਦਾ ਕਹਿਣਾ ਸੀ ਕਿ ਤਿੰਨੋਂ ਟਾਈਮ ਰੋਟੀ-ਸਬਜ਼ੀ- ਚਾਵਲ ਅਤੇ ਦਾਲ ਬਣੇਗੀ ਪਰ ਰਾਸ਼ਨ ਦੇ ਤੇਜ਼ੀ ਨਾਲ ਖਤਮ ਹੋਣ ਦੇ ਚਲਦੇ ਦੇਵੋਲੀਨਾ ਅਤੇ ਰਸ਼ਮੀ ਇਸ ’ਤੇ ਸਹਿਮਤ ਹੁੰਦੀ ਨਜ਼ਰ ਨਹੀਂ ਆਈ। ਇਸ ਦੇ ਚਲਦੇ ਰਸ਼ਮੀ ’ਤੇ ਸਿਧਾਰਥ ਸ਼ੁਕਲਾ ਭੜਕਦੇ ਵੀ ਦਿਖਾਈ ਦਿੱਤੇ। ਉਨ੍ਹਾਂ ਨੇ ਰਸ਼ਮੀ ਦੇਸਾਈ ਨੂੰ ਕਈ ਇਤਰਾਜ਼ਯੋਗ ਕੁਮੈਂਟ ਕੀਤੇ, ਜਿਸ ਤੋਂ ਬਾਅਦ ਰਸ਼ਮੀ ਦੇਸਾਈ ਨੂੰ ਵੀ ਗੁੱਸਾ ਆ ਗਿਆ ਅਤੇ ਉਹ ਆਪਣਾ ਆਪਾ ਖੋਹ ਬੈਠੀ। ਹਾਲਾਂਕਿ, ਲੜਾਈ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਾਫੀ ਠੀਕ ਤਰ੍ਹਾਂ ਨਾਲ ਸਿਧਾਰਥ ਸ਼ੁਕਲਾ ਨੂੰ ਹੈਂਡਲ ਕੀਤਾ ਪਰ ਇਸ ਲੜਾਈ ਦੇ ਮੁੱਦੇ ਨੇ ਪੂਰੇ ਘਰ ਨੂੰ ਬਿਖੇਰ ਦਿੱਤਾ ਅਤੇ ਸਾਰੇ ਲੋਕ ਗੁਟ ਬਣਾ ਕੇ ਇਸ ’ਤੇ ਗੱਲ ਕਰਨ ਲੱਗੇ।
Punjabi Bollywood Tadka
ਕੱਲ ‘ਬਿੱਗ ਬੌਸ 13’ ਦੇ ਘਰ ਵਿਚ ਪਹਿਲੀ ‘ਕਵੀਨ’ ਬਨਣ ਲਈ ਟਾਸਕ ਸ਼ੁਰੂ ਹੋਇਆ। ਜਿਸ ਵਿਚ ਸ਼ੇਫਾਲੀ ਬੱਗਾ ਸਭ ਤੋਂ ਪਹਿਲਾਂ ਬਾਹਰ ਹੋਈ। ਦੇਵੋਲੀਨਾ ਨੇ ਉਨ੍ਹਾਂ ਦਾ ਮਟਕਾ ਪਾਣੀ ਵਿਚ ਪਾ ਕੇ ਉਨ੍ਹਾਂ ਨੂੰ ਗੇਮ ਤੋਂ ਬਾਹਰ ਕੀਤਾ। ਇਸ ਤੋਂ ਬਾਅਦ ਦਲਜੀਤ ਨੇ ਸ਼ਹਿਨਾਜ਼ ਦਾ ਮਟਕਾ ਪਾਣੀ ’ਚ ਪਾ ਕੇ ਉਨ੍ਹਾਂ ਨੂੰ ਬਾਹਰ ਕੀਤਾ। ਜਿਸੇ ਪਾਰਸ ਛਾਬੜਾ ਨੇ ਚੁਣਿਆ ਸੀ। ਅੱਜ ਦੇਖਣਾ ਹੋਵੇਗਾ ਕਿ ਕੌਣ ਬਿੱਗ ਬੌਸ 13 ਦੇ ਘਰ ’ਚ ਪਹਿਲੀ ‘ਕਵੀਨ’ ਬਣਦੀ ਹੈ।


Tags: Bigg Boss 13Paras ChhabraShehnaaz GillRashami DesaiSiddharth Shukla

About The Author

manju bala

manju bala is content editor at Punjab Kesari