FacebookTwitterg+Mail

ਰਸ਼ਮੀ ਤੇ ਆਰਤੀ ਵਿਚਾਲੇ ਮੁੜ ਸਟੈਂਡ ਨਾ ਲੈਣ 'ਤੇ ਹੋਈ ਬਹਿਸਬਾਜ਼ੀ

bigg boss 13 rashmi desai lashed out on arti for not taking her stand
24 December, 2019 12:05:30 PM

ਨਵੀਂ ਦਿੱਲੀ : ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਬੀਤੇ ਦਿਨੀਂ ਘਰ 'ਚ ਕਈ ਡਰਾਮੇ ਦੇਖਣ ਨੂੰ ਮਿਲੇ। ਸਲਮਾਨ ਖਾਨ ਦੇ ਜਾਣ ਤੋਂ ਬਾਅਦ ਰਸ਼ਮੀ ਦੇਸਾਈ ਤੇ ਆਰਤੀ ਸਿੰਘ ਵਿਚਾਲੇ ਸਟੈਂਡ ਨਾ ਲੈਣ 'ਤੇ ਬਹੁਤ ਸਾਰੀਆਂ ਗੱਲਾਂ ਹੋਈਆਂ। ਰਸ਼ਮੀ ਨੇ ਆਰਤੀ ਕੋਲ ਆਪਣੀ ਸ਼ਿਕਾਇਤ ਜ਼ਾਹਿਰ ਕੀਤੀ। ਬਿੱਗ ਬੌਸ 'ਚ ਬੀਤੇ ਦਿਨ ਦਿਖਾਇਆ ਗਿਆ ਕਿ ਸਲਮਾਨ ਖਾਨ ਦੇ ਜਾਣ ਤੋਂ ਬਾਅਦ ਮੁੜ ਇਕ ਵਾਰ ਘਰਵਾਲਿਆਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਹੈ। ਸਲਮਾਨ ਖਾਨ ਨੇ ਬੀਤੇ ਦਿਨ ਦੱਸਿਆ ਕਿ ਇਸ ਹਫਤੇ ਘਰੋਂ ਕੋਈ ਵੀ ਵਿਅਕਤੀ ਐਲਿਮੀਨੇਟ ਨਹੀਂ ਹੋਵੇਗਾ।

ਰਸ਼ਮੀ ਕਹਿੰਦੀ ਹੈ ਕਿ ਜਦੋਂ ਸਿਧਾਰਥ ਤੇ ਰਸ਼ਮੀ ਵਿਚਾਰ ਉਨ੍ਹਾਂ ਦੇ ਸ਼ੋਅ 'ਦਿਲ ਸੇ ਦਿਲ ਤਕ' ਦੌਰਾਨ ਲੜਾਈ ਹੋਈ ਸੀ ਤਾਂ ਆਰਤੀ ਸਿੰਘ ਨੇ ਸਿਧਾਰਥ ਵੱਲੋਂ ਮੁਆਫੀ ਮੰਗੀ ਸੀ। ਰਸ਼ਮੀ ਦਾ ਕਹਿਣਾ ਹੈ ਕਿ ਜਦੋਂ ਬੀਤੇ ਵੀਕੈਂਡ ਕੇ ਵਾਰ 'ਚ ਸਲਮਾਨ ਨੇ ਉਨ੍ਹਾਂ ਦੇ ਤੇ ਸਿਧਾਰਥ ਦੇ ਮਾਮਲੇ ਬਾਰੇ ਗੱਲ ਕੀਤੀ ਤਾਂ ਆਰਤੀ ਸਿੰਘ ਨੇ ਕੋਈ ਸਟੈਂਡ ਨਹੀਂ ਲਿਆ। ਰਸ਼ਮੀ ਨੇ ਅਰਹਾਨ ਸਾਹਮਣੇ ਦੱਸਿਆ ਕਿ ਉਨ੍ਹਾਂ ਦੇ ਪਿਛਲੇ ਸ਼ੋਅ ਦੀ ਪ੍ਰੋਡਕਸ਼ਨ ਉਨ੍ਹਾਂ ਦੋਵਾਂ 'ਚੋਂ ਕਿਸੇ ਇਕ ਨੂੰ ਕੱਢਣਾ ਚਾਹੁੰਦੀ ਸੀ। ਸਿਧਾਰਥ ਨੂੰ ਪਹਿਲਾਂ ਵੀ ਉਨ੍ਹਾਂ ਦੇ ਰਵੱਈਏ ਕਾਰਨ ਦੋ ਵਾਰ ਹਟਾਇਆ ਗਿਆ ਸੀ। ਰਸ਼ਮੀ ਉਨ੍ਹਾਂ ਨਾਲ ਗੱਲ ਵੀ ਨਹੀਂ ਕਰ ਰਹੀ ਸੀ, ਉਦੋਂ ਉਨ੍ਹਾਂ ਆਰਤੀ ਨੂੰ ਪਟਾ ਕੇ ਉਸ ਬਾਰੇ ਗੱਲ ਕੀਤੀ ਸੀ। ਬਾਅਦ 'ਚ ਰਸ਼ਮੀ ਨੇ ਆਰਤੀ ਦੀ ਖੂਬ ਝਾੜ-ਝੰਬ ਕੀਤੀ ਸੀ। ਜਦੋਂ ਰਸ਼ਮੀ ਨੇ ਆਰਤੀ ਨੂੰ ਸਟੈਂਡ ਨਾ ਲੈਣ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਦੋ ਦੋਸਤਾਂ ਵਿਚਕਾਰ ਲੜਾਈ ਚੱਲ ਰਹੀ ਹੈ ਤਾਂ ਉਹ ਕਿਸੇ ਇਕ ਦੀ ਸਾਈਡ ਨਹੀਂ ਲੈ ਸਕਦੀ।


ਇਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਸਿਧਾਰਥ ਸ਼ੁਕਲਾ ਨੂੰ ਰਸ਼ਮੀ ਤੇ ਅਰਹਾਨ ਖਾਨ ਬਾਰੇ ਸਮਝਾਉਂਦੀ ਹੈ ਕਿ ਉਨ੍ਹਾਂ ਦੋਵਾਂ ਬਾਰੇ ਨਾ ਸੋਚਣ। ਅੱਗੇ ਸਿਧਾਰਥ ਨੇ ਵੀ ਕਿਹਾ ਕਿ ਉਨ੍ਹਾਂ ਦੀ ਤੇ ਰਸ਼ਮੀ ਦੀ ਲੜਾਈ 'ਤੇ ਅਰਹਾਨ ਖਾਨ ਕਿਉਂ ਵਿਚਕਾਰ ਆਏ। ਅਸਲ ਵਿਚ ਬੀਤੇ ਦਿਨੀਂ ਰਸ਼ਮੀ ਨੇ ਸਿਧਾਰਥ 'ਤੇ ਚਾਹ ਸੁੱਟ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਹੱਥੋਂਪਾਈ ਹੋ ਗਈ ਸੀ।


Tags: Salman KhanBigg Boss 13Rashmi DesaiArti SinghStandSiddharth ShuklaSiddharth Shukla

About The Author

sunita

sunita is content editor at Punjab Kesari