FacebookTwitterg+Mail

ਹੁਣ ਇਸ ਸ਼ਰਤ ’ਤੇ ਬਿੱਗ ਬੌਸ ਦਾ ਅਗਲਾ ਸੀਜਨ ਹੋਸਟ ਕਰਨਗੇ ਸਲਮਾਨ ਖਾਨ

bigg boss 13 salman khan
18 November, 2019 10:19:19 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸਲਮਾਨ ਖਾਨ ਕਾਫੀ ਸਾਲਾਂ ਤੋਂ ‘ਬਿੱਗ ਬੌਸ’ ਹੋਸਟ ਕਰ ਰਹੇ ਹਨ। ਉਥੇ ਹੀ ਹੁਣ ‘ਬਿੱਗ ਬੌਸ 13’ ਵਿਚ ਵੀ ਸਲਮਾਨ ਖਾਨ ਦਮਦਾਰ ਤਰੀਕੇ ਨਾਲ ਸ਼ੋਅ ਨੂੰ ਹੋਸਟ ਕਰ ਰਹੇ ਹਨ। ਬੀਤੇ ਵੀਕੈਂਡ ਦੇ ਵਾਰ ਵਿਚ ਸਲਮਾਨ ਖਾਨ ਨੇ ‘ਪਾਗਲਪੰਤੀ’ ਦੀ ਟੀਮ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਬਿੱਗ ਬੌਸ ਦਾ ਅਗਲਾ ਸੀਜਨ ਹੋਸਟ ਨਹੀਂ ਕਰਨਗੇ। ਜੇਕਰ ਕਰਨਗੇ ਤਾਂ ਸਿਰਫ ਇਕ ਸ਼ਰਤ ’ਤੇ। ਜਾਣੋ ਕੀ ਹੈ ਉਹ ਸ਼ਰਤ?


ਐਤਵਾਰ ਨੂੰ ਅਨਿਲ ਕਪੂਰ ਤੇ ਸਲਮਾਨ ਖਾਨ ਕੋਲੋਂ ਬਿੱਗ ਬੌਸ ਦੇ ਰੰਗਮੰਚ ’ਤੇ ‘ਪਾਗਲਪੰਤੀ‘ ਦੀਆਂ ਅਦਾਕਾਰਾਂ ਕਿ੍ਰਤੀ ਖਰਬੰਦਾ ਅਤੇ ਉਰਵਸ਼ੀ ਰੌਤੇਲਾ ਸਵਾਲ ਪੁੱਛਦੀਆਂ ਹਨ। ਅਦਾਕਾਰਾ ਉਰਵਸ਼ੀ ਰੌਤੇਲਾ ਅਨਿਲ ਕਪੂਰ ਕੋਲੋਂ ਪੁੱਛਦੀ ਹੈ ਕਿ ਸਲਮਾਨ ਖਾਨ ਬਿੱਗ ਬੌਸ ਦੇ ਕਿੰਨੇ ਸੀਜਨ ਹੋਸਟ ਕਰ ਚੁੱਕੇ ਹਨ ? ਅਨਿਲ ਕਪੂਰ ਜਵਾਬ ਵਿਚ 10 ਕਹਿੰਦੇ ਹਨ। ਜਿਸ ਤੋਂ ਬਾਅਦ ਸਲਮਾਨ ਖਾਨ ਕਹਿੰਦੇ ਹਨ ਕਿ 10 ਸੀਜਨ ਹੋ ਗਏ ਹਨ। ਹੁਣ ਬਸ ਹੋ ਗਿਆ। ਲਾਸਟ ਸੀਜਨ ਹੈ ਇਹ। ਹੁਣ ਜਦੋਂ ਤੱਕ ਇਹ ਪ੍ਰਾਇਜ਼ ਨਹੀਂ ਵਧਾਉਣਗੇ। ਤੱਦ ਤੱਕ ਕੁਝ ਨਹੀਂ ਕਰਾਂਗਾ। ਪਤਾ ਹੋਵੇ ‘ਬਿੱਗ ਬੌਸ 13’ ਦੇ ਲਾਂਚ ਦੌਰਾਨ ਵੀ ਸਲਮਾਨ ਖਾਨ ਨੇ ਕਿਹਾ ਸੀ ਕਿ ਉਹ ਹਰ ਸਾਲ ਸੋਚਦੇ ਹਨ ਕਿ ਉਹ ਬਿੱਗ ਬੌਸ ਦੇ ਅਗਲੇ ਸੀਜਨ ਨੂੰ ਹੋਸਟ ਨਹੀਂ ਕਰਨਗੇ ਪਰ ਮੇਕਰਸ ਉਨ੍ਹਾਂ ਨੂੰ ਸ਼ੋਅ ਨੂੰ ਹੋਸਟ ਕਰਨ ਲਈ ਮਨਾ ਲੈਂਦੇ ਹਨ।


Tags: Bigg Boss 13Salman KhanWantedBharatTere Naam 2003

About The Author

manju bala

manju bala is content editor at Punjab Kesari