FacebookTwitterg+Mail

BB13: ਸ਼ੋਅ ਨੂੰ ਮਿਲਿਆ ਪੰਜ ਹਫਤਿਆਂ ਦਾ ਐਕਸਟੈਂਸ਼ਨ, ਮੇਕਰਸ ਨੇ ਵਧਾਈ ਸਲਮਾਨ ਦੀ ਫੀਸ

bigg boss 13 salman khan
17 December, 2019 01:09:27 PM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ‘ਬਿੱਗ ਬੌਸ 13’ ਸ਼ੋਅ ਵਿਚ ਫੀਸ ਵਧਾ ਦਿੱਤੀ ਗਈ ਹੈ। ਸਲਮਾਨ ਇਸ ਵੀਕੈਂਡ ਕੀ ਵਾਰ ਦੌਰਾਨ ਦਰਅਸਲ ਪ੍ਰਤੀਭਾਗੀਆਂ ਨੂੰ ਇਹ ਜਾਣਕਾਰੀ ਦੇ ਰਹੇ ਸਨ ਕਿ ਸ਼ੋਅ ਨੂੰ ਪੰਜ ਹਫਤਿਆਂ ਲਈ ਵਧਾ ਦਿੱਤਾ ਹੈ। ਇਸ ਲਈ ਹੁਣ ਇਹ ਦਸੰਬਰ ਅੰਤ ਵਿਚ ਨਹੀਂ ਸਗੋਂ ਫਰਵਰੀ 2020 ਵਿਚ ਖਤਮ ਹੋਵੇਗਾ।  ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਾਕ ਵਿਚ ਕਹਿ ਦਿੱਤਾ ਕਿ ਮੇਕਰਸ ਨੇ ਉਨ੍ਹਾਂ ਦੀ ਫੀਸ ਵਿਚ ਕਟੌਤੀ ਕਰ ਦਿੱਤੀ ਹੈ ਪਰ ਅਜਿਹਾ ਨਹੀਂ ਹੈ। ਰਿਪੋਰਟਸ ਮੁਤਾਬਕ, ਸ਼ੋਅ ਨੂੰ ਐਕਸਟੈਂਸ਼ਨ ਮਿਲਦੇ ਹੀ ਸਲਮਾਨ ਦੀ ਫੀਸ ਵੀ ਵਧਾ ਦਿੱਤੀ ਗਈ ਹੈ।

‘ਬਿੱਗ ਬੌਸ 13’ ਦੇ ਮਿਲ ਰਹੇ ਸਨ 403 ਕਰੋੜ ਰੁਪਏ :

ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਸਲਮਾਨ ਖਾਨ ਨੇ ਚੈਨਲ ਨਾਲ ਕਰੀਬ 403 ਕਰੋੜ ਦੀ ਡੀਲ ਕੀਤੀ ਸੀ। ਹਰ ਵੀਕੈਂਡ ਟੀ.ਵੀ. ’ਤੇ ਦਿਖਾਈ ਦੇਣ ਲਈ ਸਲਮਾਨ ਨੂੰ ਕਰੀਬ 31 ਕਰੋੜ (ਦੋ ਐਪੀਸੋਡ ਦੇ ਲਈ) ਮਿਲਦੇ ਹਨ।  ਸਲਮਾਨ ਸਿਰਫ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਕਾ ਵਾਰ ਵਿਚ ਨਜ਼ਰ ਆਉਂਦੇ ਹਨ। ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਮੇਕਰਸ ਨੇ ਫੀਸ ਕਿੰਨੀ ਵਧਾਈ ਹੈ।


ਪਿਛਲੇ ਸੀਜਨ ਵਿਚ ਮਿਲੇ 300-350 ਕਰੋੜ :

ਦੱਸਿਆ ਜਾਂਦਾ ਹੈ ਕਿ ਸਲਮਾਨ ਨੇ ਸੀਜਨ 11 ਲਈ 11 ਕਰੋੜ ਰੁਪਏ ਪ੍ਰਤੀ ਐਪੀਸੋਡ ਲਏ ਸਨ। ‘ਬਿੱਗ ਬੌਸ 12’ ਲਈ ਉਨ੍ਹਾਂ ਦੀ ਫੀਸ ਇਕ ਐਪੀਸੋਡ ਲੱਗਭਗ 12-14 ਕਰੋੜ ਰੁਪਏ ਸੀ। ਯਾਨੀ ਕਿ ਪਿਛਲੇ ਸਾਲ ਉਨ੍ਹਾਂ ਨੇ ਸ਼ੋਅ ਤੋਂ ਕਰੀਬ 300-350 ਕਰੋੜ ਰੁਪਏ ਦੀ ਕਮਾਈ ਕੀਤੀ ਸੀ।


ਸਲਮਾਨ ਨਹੀਂ ਛੱਡਣਗੇ ਸ਼ੋਅ :

ਪਿਛਲੇ ਦਿਨੀਂ ਇਹ ਵੀ ਖਬਰਾਂ ਉੱਡੀਆਂ ਸਨ ਕਿ ਸਲਮਾਨ ਸ਼ੋਅ ਛੱਡਣ ਦਾ ਮਨ ਬਣਾ ਰਹੇ ਹਨ ਪਰ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਸ ਗੱਲ ਦਾ ਵੀ ਖੰਡਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਸ਼ੋਅ ਪਸੰਦ ਹੈ, ਚਾਹੇ ਹੀ ਇਹ ਸਟਰੈੱਸਫੁੱਲ ਹੋ ਜਾਂਦਾ ਹੈ ਪਰ ਮੈਨੂੰ ਕਾਫੀ ਕੁੱਝ ਸਿੱਖਣ ਨੂੰ ਮਿਲਦਾ ਹੈ। ਮੈਨੂੰ ਪਤਾ ਚੱਲਦਾ ਹੈ ਕਿ ਦੇਸ਼ ਕਿੱਥੇ ਜਾ ਰਿਹਾ ਹੈ, ਨੈਤਿਕਤਾ ਅਤੇ ਸਿਧਾਂਤ ਨਾਲ ਕੀ ਹੋ ਰਿਹਾ ਹੈ। ਮੇਰੇ ਸਰੀਰ ਦਾ ਇਕ ਹਿੱਸਾ ਇਸ ਨੂੰ ਕੱਟ ਕੇ ਸੁੱਟ ਦੇਣਾ ਚਾਹੁੰਦਾ ਹੈ ਪਰ ਦੂਜਾ ਹਿੱਸਾ ਮੈਨੂੰ ਇਸ ਸ਼ੋਅ ਤੋਂ ਵੱਖ ਨਹੀਂ ਹੋਣ ਦਿੰਦਾ।


Tags: Bigg Boss 13Salman KhanWeekend Ka VaarBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari