FacebookTwitterg+Mail

ਪੈਸਿਆਂ ਨੂੰ ਲੈ ਕੇ ਦੇਵੋਲੀਨਾ ਤੇ ਸ਼ੇਫਾਲੀ ਵਿਚਕਾਰ ਹੋਈ ਹੱਥੋਪਾਈ, ਵੀਡੀਓ

bigg boss 13 shefali bagga devoleena bhattacharjee physical fight
14 October, 2019 12:11:03 PM

ਮੁੰਬਈ(ਬਿਊਰੋ)- ‘ਬਿੱਗ ਬੌਸ’ ਵਿਚ ਐਤਵਾਰ ਦਾ ਐਪੀਸੋਡ ਕਾਫੀ ਧਮਾਕੇਦਾਰ ਰਿਹਾ। ਜਿੱਥੇ ਇਕ ਪਾਸੇ ਇਕ ਐਲੀਮੀਨੇਸ਼ਨ ਦੇ ਕਾਰਨ ਮਾਹੌਲ ਵਿਚ ਗਰਮੀ ਸੀ, ਉਥੇ ਹੀ ਸ਼ੋਅ ’ਚ ਆਏ ਮਹਿਮਾਨਾਂ ਨੇ ਦਰਸ਼ਕਾਂ ਨੂੰ ਖੂਬ ਲਾਫਟਰ ਡੋਜ ਦਿੱਤਾ। ਇਸ ਦੌਰਾਨ ਸ਼ੋਅ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ। ਇਸ ਪ੍ਰੋਮੋ ਵਿਚ ਦੇਵੋਲੀਨਾ ਅਤੇ ਸ਼ੇਫਾਲੀ ਬੱਗਾ ਵਿਚਕਾਰ ਫਿਜੀਕਲ ਲੜਾਈ ਹੁੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਦੋਵਾਂ ਦੀ ਲੜਾਈ ਇੰਨੀ ਜ਼ਿਆਦਾ ਹੋ ਜਾਂਦੀ ਹੈ ਬਾਕੀ ਘਰ ਵਾਲਿਆਂ ਨੂੰ ਸਾਹਮਣੇ ਆਉਣਾ ਪੈਂਦਾ ਹੈ।


ਦੱਸ ਦੇਈਏ ਕਿ ਘਰ ’ਚੋਂ ਦੋ ਮੈਂਬਰ ਬੇਘਰ ਹੋ ਚੁੱਕੇ ਹਨ। ਜਿਸ ਤੋਂ ਬਾਅਦ ਅੱਜ ਸੋਮਵਾਰ ਨੂੰ ਘਰ ਵਿਚ ਇਕ ਵਾਰ ਫਿਰ ਨਾਮੀਨੇਸ਼ਨ ਹੋਣ ਜਾ ਰਿਹਾ ਹੈ। ਅਜਿਹੇ ਵਿਚ ਬਿੱਗ ਬੌਸ ਨੇ ਘਰ ਵਾਲਿਆਂ ਨੂੰ ਇਕ ਮਨੀ ਟਾਸਕ ਦਿੱਤਾ ਹੈ। ਪ੍ਰੋਮੋ ਵਿਚ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਹਫਤੇ ਦਾ ਟਾਸਕ ਜਿੱਤਣ ਤੋਂ ਬਾਅਦ ਘਰ ਦੀ ਪਹਿਲੀ ਕੁਵੀਨ ਬਣੀ ਦੇਵੋਲੀਨਾ ਭੱਟਾਚਾਰਜੀ ਘਰ ਵਾਲਿਆਂ ਨੂੰ ਨਵੇਂ-ਨਵੇਂ ਕੰਮ ਦਿੰਦੀ ਹੈ ਪਰ ਹਰ ਕੋਈ ਉਸ ਨੂੰ ਮਨ੍ਹਾ ਕਰਦਾ ਹੈ। ਸਿਧਾਰਥ ਡੇਅ, ਸਿਧਾਰਥ ਸ਼ੁਕਲਾ, ਅਸੀਮ ਅਤੇ ਪਾਰਸ ਹਰ ਕੋਈ ਦੇਵੋਲੀਨਾ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਮੰਨਣ ਤੋਂ ਨਾ ਕਰ ਦਿੰਦਾ ਹੈ।
Punjabi Bollywood Tadka
ਇਸ ਵਿਚਕਾਰ ਬਿੱਗ ਬੌਸ ਬੈਂਕ ਦਾ ਟਾਸਕ ਦਿੰਦੇ ਹਨ, ਜਿਸ ਵਿਚ ਘਰ 2 ਟੀਮਾਂ ਵਿਚ ਵੰਡਿਆਂ ਜਾਂਦਾ ਹੈ। ਇਸ ਟਾਸਕ ਦੇ ਦੌਰਾਨ ਲੜਕੀਆਂ ਨੂੰ ਮੁੰਡਿਆਂ ਕੋਲੋਂ ਪੈਸੇ ਲੈ ਕੇ ਆਪਣੇ ਬੈਂਕ ਅਕਾਊਂਟ ਵਿਚ ਪਾਉਣੇ ਹੁੰਦੇ ਹਨ, ਜਿਸ ਦੇ ਅਕਾਊਂਟ ਵਿਚ ਘੱਟ ਪੈਸੇ ਹੋਣਗੇ, ਉਹ ਨਾਮੀਨੇਟ ਹੋ ਜਾਵੇਗਾ। ਅਜਿਹੇ ਵਿਚ ਸ਼ੇਫਾਲੀ ਬੱਗਾ ਅਤੇ ਦੇਵੋਲੀਨਾ ਵਿਚਕਾਰ ਰੂਲਸ ਨੂੰ ਲੈ ਕੇ ਕਹਾਸੁਣੀ ਹੋ ਜਾਂਦੀ ਹੈ ਅਤੇ ਫਿਰ ਦੇਵੋਲੀਨਾ ਪੈਸੇ ਖੋਹਣ ਲੱਗ ਜਾਂਦੀ ਹੈ। ਅਜਿਹੇ ਵਿਚ ਦੋਵਾਂ ਵਿਚਕਾਰ ਇਸ ਗੱਲ ਹੱਥੋਪਾਈ ’ਤੇ ਪਹੁੰਚ ਜਾਂਦੀ ਹੈ।
Punjabi Bollywood Tadka


Tags: Bigg Boss 13Shefali BaggaDevoleena BhattacharjeePhysical FightMoney Task

About The Author

manju bala

manju bala is content editor at Punjab Kesari