FacebookTwitterg+Mail

ਪਾਰਸ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਸ਼ਹਿਨਾਜ਼, ਦੇਖ ਸਿਧਾਰਥ ਹੋਏ ਹੈਰਾਨ (ਵੀਡੀਓ)

bigg boss 13 shehnaaz gill proposed paras chhabra in front of sidharth shukla
18 December, 2019 10:36:23 AM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਮੰਗਲਵਾਰ ਨੂੰ ਕੈਪਟੇਂਸੀ ਟਾਸਕ ਹੋਇਆ। ਇਸ ਦੌਰਾਨ ਪਾਰਸ ਛਾਬੜਾ ਚਾਹੁੰਦਾ ਹੈ ਕਿ ਇਸ ਹਫਤੇ ਮਾਹਿਰਾ ਸ਼ਰਮਾ ਘਰ ਦੀ ਨਵੀਂ ਕਪਤਾਨ ਬਣੀ। ਇੰਨਾ ਸੁਣਦੇ ਹੀ ਸ਼ਹਿਨਾਜ਼ ਕੌਰ ਗਿੱਲ ਭੜਕ ਜਾਂਦੀ ਹੈ। ਟਾਸਕ ਦੌਰਾਨ ਵੀ ਸ਼ਹਿਨਾਜ਼ ਕੌਰ ਗਿੱਲ ਕਈ ਵਾਰ ਪਾਰਸ 'ਤੇ ਗੁੱਸਾ ਕੱਢਦੀ ਨਜ਼ਰ ਆਉਂਦੀ ਹੈ।


ਸ਼ੋਅ ਦੀ ਸ਼ੁਰੂਆਤ ਤੋਂ ਹੀ ਸ਼ਹਿਨਾਜ਼ ਪਾਰਸ ਦਾ ਸਮਰਥਨ ਕਰਦੀ ਆਈ ਹੈ। ਸ਼ਹਿਨਾਜ਼ ਵਿਸ਼ਾਲ ਨੂੰ ਕਹਿੰਦੀ ਹੈ ਕਿ ''ਅੱਜ ਮੈਨੂੰ ਕਾਫੀ ਦੁੱਖ ਪਹੁੰਚਿਆ ਹੈ। ਮੈਂ ਹਮੇਸ਼ਾ ਪਾਰਸ ਦਾ ਸਮਰਥਨ ਕਰਦੀ ਹਾਂ ਪਰ ਉਹ ਕਦੇ ਵੀ ਮੇਰਾ ਸਮਰਥਨ ਨਹੀਂ ਕਰਦਾ। ਕੈਪਟੇਂਸੀ ਲਈ ਮਾਹਿਰਾ ਨੂੰ ਜਿੱਤਾਉਣ ਦੀ ਗੱਲ ਕਰ ਰਿਹਾ ਹੈ।'' ਇੰਨਾ ਸੁਣਦੇ ਹੀ ਵਿਸ਼ਾਲ ਕਹਿੰਦਾ ਹੈ ਕਿ, ''ਮੈਂ ਜਾ ਕੇ ਪਾਰਸ ਨਾਲ ਗੱਲ ਕਰਾਂ।'' ਪਾਰਸ ਨੇ ਵਿਸ਼ਾਲ ਨੂੰ ਕਿਹਾ ਕਿ, ''ਕਦੇ ਝੂਠਾ ਹੀ ਸਹੀ ਪਰ ਉਸ ਨੂੰ ਸਪੋਰਟ ਕਰ ਦਿਆ ਕਰ। ਮਾਹਿਰਾ ਨੂੰ ਕਪਤਾਨ ਬਣਾ ਪਰ ਉਸ ਦਾ ਨਾਂ ਵੀ ਲੈ। ਉਹ ਹਮੇਸ਼ਾ ਤੈਨੂੰ ਲੈ ਕੇ ਇਮੋਸ਼ਨਲ ਹੋ ਜਾਂਦੀ ਹੈ।''

 

ਇਸ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਸਿਧਾਰਥ ਨੂੰ ਗੁੱਸੇ 'ਚ ਕਹਿੰਦੀ ਹੈ ਕਿ, ''ਅਸੀਂ ਵੀ ਗੇਮ ਖੇਡ ਆਏ ਹਾਂ। ਅਸੀਂ ਬੇਵਕੂਫ ਨਹੀਂ ਹਾਂ, ਜੋ ਮਾਹਿਰਾ ਹੀ ਕਪਤਾਨ ਬਣੇਗੀ। ਕੀ ਬਿੱਗ ਬੌਸ 'ਚ ਅਸੀਂ ਬੈਠਣ ਆਏ ਹਾਂ।'' ਪਾਰਸ ਕੋਲ ਜਾ ਕੇ ਸ਼ਹਿਨਾਜ਼ ਆਖਦੀ ਹੈ ਕਿ, ''ਮੈਂ ਤੈਨੂੰ ਪਿਆਰ ਕਰਦੀ ਹਾਂ ਤੇ ਹਮੇਸ਼ਾ ਮੈਂ ਇਹ ਗੱਲ ਆਖੀ ਹੈ। ਦੂਜਾ ਕੌਣ ਹੈ, ਜੋ ਇਸ ਤਰ੍ਹਾਂ ਖੁੱਲ੍ਹੇਆਮ ਦਿਲ ਦੀ ਗੱਲ ਆਖੇਗਾ।''
Bigg Boss 13
ਸ਼ਹਿਨਾਜ਼ ਤੇ ਪਾਰਸ ਦੀ ਨੋਕ-ਝੋਕ ਚਲ ਰਹੀ ਹੁੰਦੀ ਹੈ ਤੇ ਸਿਧਾਰਥ ਖੜ੍ਹੇ ਹੋ ਕੇ ਸੁਣਦੇ ਹਨ। ਉਦੋਂ ਸ਼ਹਿਨਾਜ਼ ਸਿਧਾਰਥ ਨੂੰ ਕਹਿੰਦੀ ਹੈ, ''ਤੂੰ ਵੀ ਕਦੇ ਮੇਰੀ ਸਪੋਰਟ ਨਹੀਂ ਕਰਦਾ ਤੇ ਉਸ ਦੀ ਹਾਂ 'ਚ ਹਾਂ ਮਿਲਾ ਰਿਹਾ ਹੈ।''
bigg boss 13
ਡਰਾਮਾ ਕੁਈਨ ਆਖੀ ਜਾਣ ਵਾਲੀ ਸ਼ਹਿਨਾਜ਼ ਕੌਰ ਗਿੱਲ ਦੀਆਂ ਇਹ ਹਰਕਤਾਂ ਦੇਖ ਕੇ ਸਿਧਾਰਥ ਵੀ ਉਸ ਨੂੰ ਛੱਡਣ ਤੋਂ ਨਹੀਂ ਕਤਰਾਉਂਦੀ ਸ਼ੋਅ 'ਚ ਹਾਲੇ ਤੱਕ ਸਿਧਾਰਥ ਤੇ ਸ਼ਹਿਨਾਜ਼ 'ਚ ਚੰਗੀ ਦੋਸਤੀ ਦੇਖੀ ਗਈ ਹੈ। ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਯੂਜ਼ਰਸ ਸਿਡਾਨਾਜ਼ ਦੇ ਨਾਂ ਨਾਲ ਬੁਲਾਉਂਦੇ ਹਨ। ਕੈਪਟੇਂਸੀ ਟਾਸਕ ਦੀ ਗੱਲ ਕਰੀਏ ਤਾਂ ਵਿਕਾਸ ਗੁਪਤਾ ਸ਼ੇਫਾਲੀ ਬੱਗਾ ਨੂੰ ਆਖਦਾ ਹੈ ਕਿ ਉਹ ਵਿਗ ਅਪ ਕਰ ਦੇਵੇ ਪਰ ਸ਼ੇਫਾਲੀ ਇਸ 'ਤੇ ਰਾਜੀ ਨਹੀਂ ਹੁੰਦੀ। ਇਸੇ ਦੌਰਾਨ ਰਸ਼ਮੀ ਦੇਸਾਈ ਤੇ ਸ਼ੇਫਾਲੀ ਵਿਚਕਾਰ ਝਗੜਾ ਹੋ ਜਾਂਦਾ ਹੈ। ਗੁੱਸੇ 'ਚ ਸ਼ੇਫਾਲੀ ਕੈਪਟੇਂਸੀ ਟਾਸਕ ਦੌਰਾਨ ਲੱਗੀਆਂ ਤਸਵੀਰਾਂ ਪਾੜਨ ਲੱਗਦੀ ਹੈ ਤੇ ਟਾਸਕ ਦਾ ਪੂਰਾ ਸਾਮਾਨ ਤੋੜ ਦਿੰਦੀ ਹੈ। 


Tags: Bigg Boss 13Sidharth ShuklaShehnaz Kaur GillProposedParas ChhabraVikas GuptaChooha Billi TaskVishal Aditya Singh

About The Author

sunita

sunita is content editor at Punjab Kesari