FacebookTwitterg+Mail

ਸ਼ਹਿਨਾਜ਼ ਨੇ ਵਧਾਇਆ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ, ਪਰ ਅੱਗੋ ਮਿਲਿਆ ਮੂੰਹ ਤੋੜ ਜਵਾਬ

bigg boss 13 shehnaz gill try to friendship with himanshi khurana
05 November, 2019 08:52:58 AM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਰਿਐਲਟੀ ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਐਂਟਰੀ ਕਰ ਚੁੱਕੀ ਹੈ। ਹਿਮਾਂਸ਼ੀ ਦੇ ਘਰ 'ਚ ਐਂਟਰ ਹੁੰਦੇ ਹੀ ਸ਼ਹਿਨਾਜ਼ ਕੌਰ ਗਿੱਲ ਦੇ ਤੋਤੇ ਉੱਡ ਗਏ ਸਨ। ਹਿਮਾਂਸ਼ੀ ਨੂੰ ਘਰ ਦਾ ਮੈਂਬਰ ਬਣਦੇ ਦੇਖ ਸ਼ਹਿਨਾਜ਼ ਆਪਣਾ ਆਪਾ ਖੋਹ ਬੈਠੀ ਤੇ ਕਾਫੀ ਜ਼ਿਆਦਾ ਰੋਈ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ ਵਧਾਇਆ ਪਰ ਹਿਮਾਂਸ਼ੀ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਆਪਣੀ ਮਾਂ ਨੂੰ ਕਸਮ ਦੇ ਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ।

 

ਦੱਸ ਦਈਏ ਕਿ ਦੋਵਾਂ ਦੀ ਗੱਲਬਾਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸ਼ਹਿਨਾਜ਼, ਹਿਮਾਂਸ਼ੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ ਪਰ ਹਿਮਾਂਸ਼ੀ ਕਹਿ ਰਹੀ ਹੈ ਕਿ ਉਹ ਬਾਹਰ ਤੋਂ ਹੀ ਡਿਸਾਈਡ ਕਰਕੇ ਆਈ ਹੈ ਕਿ ਉਹ ਇਸ ਬਾਰੇ ਗੱਲ ਨਹੀਂ ਕਰੇਗੀ।

 

ਹਿਮਾਂਸ਼ੀ ਕਹਿੰਦੀ ਹੈ, ''ਮੈਨੂੰ ਕੋਈ ਪ੍ਰਾਬਲਮ ਨਹੀਂ ਹੈ। ਮੈਨੂੰ ਹੁਣ ਕੋਈ ਗੁੱਸਾ ਨਹੀਂ ਹੈ.. ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਬੁਰਾ ਫੀਲ ਹੋਵੇ ਕਿ ਮੈਂ ਤੁਹਾਨੂੰ ਇਗਨੋਰ ਕਰ ਰਹੀ ਹਾਂ ਅਤੇ ਤੁਹਾਨੂੰ ਇਗਨੋਰ ਕਰਕੇ ਮੈਂ ਵੀ ਵਿਲੇਨ ਨਹੀਂ ਬਣਨਾ ਚਾਹੁੰਦੀ। ਤੁਸੀਂ ਮੈਨੂੰ ਬੋਲਿਆ, ਮੈਂ ਤੁਹਾਨੂੰ ਬੋਲਿਆ, ਅਸੀਂ ਦੋਵੇਂ ਵੱਡੀਆਂ ਹਾਂ, ਚੀਜ਼ਾਂ ਹੋ ਜਾਂਦੀਆਂ ਹਨ ਪਰ ਤੁਸੀਂ ਮੇਰੀ ਫੈਮਿਲੀ ਨੂੰ ਲੈ ਕੇ ਜੋ ਬੋਲਿਆ ਉਹ ਮੇਰੇ ਦਿਲੋਂ ਨਹੀਂ ਜਾ ਸਕਦਾ।''


Tags: Bigg Boss 13Salman KhanHimanshi KhuranaShenaaz Kaur GillPunjabi Celebrity

Edited By

Sunita

Sunita is News Editor at Jagbani.