FacebookTwitterg+Mail

ਹਿਮਾਂਸ਼ੀ ਦੀ ਐਂਟਰੀ ’ਤੇ ਸ਼ਹਿਨਾਜ਼ ਨੇ ਕੀਤਾ ਹਾਈ ਵੋਲਟੇਜ਼ ਡਰਾਮਾ

bigg boss 13 shehnaz kaur gill
03 November, 2019 02:34:12 PM

ਮੁੰਬਈ(ਬਿਊਰੋ)- ‘ਬਿੱਗ ਬੌਗ 13’ ਦੇ ਸੀਜਨ ਵਿਚ ਹਰ ਹਫਤੇ ਕੋਈ ਨਾ ਕੋਈ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਦਾ ਹੈ। ਸ਼ੋਅ ਹੁਣ ਅਜਿਹੇ ਮੋੜ ’ਤੇ ਪਹੁੰਚ ਗਿਆ ਹੈ, ਜਿੱਥੇ ਦਰਸ਼ਕਾਂ ਦੇ ਨਾਲ-ਨਾਲ ਘਰਵਾਲਿਆਂ ਲਈ ਵੀ ਨਵੇਂ-ਨਵੇਂ ਟਵਿਸਟਸ ਆ ਰਹੇ ਹਨ। ਸ਼ਨੀਵਾਰ ਨੂੰ ਘਰ ’ਚੋਂ ਰਸ਼ਮੀ, ਦੋਵੋਲੀਨਾ ਅਤੇ ਸ਼ੇਫਾਲੀ ਬੱਗਾ ਘਰ ’ਚੋਂ ਬੇਘਰ ਹੋ ਗਈਆਂ ਹਨ। ਐਤਵਾਰ ਦੀ ਰਾਤ ਘਰ ਵਿਚ ਵਾਇਲਡ ਕਾਰਡ ਮੁਕਾਬਲੇਬਾਜ਼ਾਂ ਦੀ ਐਂਟਰੀ ਹੋਣੀ ਹੈ । ਇਨ੍ਹਾਂ ਵਿਚ ਇਕ ਅਜਿਹੀ ਮੁਕਾਬਲੇਬਾਜ਼ ਹੈ, ਜਿਸ ਦੇਖ ਕੇ ਸ਼ਹਿਨਾਜ਼ ਗਿੱਲ ਦੇ ਹੋਸ਼ ਉੱਡ ਗਏ।

ਦੱਸ ਦੇਈਏ ਕਿ ਵਾਇਲਡ ਕਾਰਡ ਐਂਟਰੀ ਵਿਚ ਅੱਜ ਘਰ ਵਿਚ ਸਿੰਗਰ ਹਿਮਾਂਸ਼ੀ ਖੁਰਾਣਾ ਐਂਟਰੀ ਲਵੇਗੀ। ਪ੍ਰੋਮੋ ਵਿਚ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਬਾਕੀ ਸਾਰੇ ਘਰਵਾਲੇ ਉਨ੍ਹਾਂ ਦਾ ਸਵਾਗਤ ਕਰਦੇ ਹਨ, ਉਥੇ ਹੀ ਸ਼ਹਿਨਾਜ਼ ਉਨ੍ਹਾਂ ਦੇ ਆਉਣ ਨਾਲ ਹੈਰਾਨ ਹੋ ਜਾਂਦੀ ਹੈ। ਉਹ ਕਾਫ਼ੀ ਬਵਾਲ ਕਰਦੀ ਹੈ ਅਤੇ ਇੱਥੇ ਤੱਕ ਕਹਿੰਦੀ ਹੈ ਕਿ ਉਸ ਨੂੰ ਹੁਣ ਬਿੱਗ ਬੌਸ ਦੇ ਘਰ ਵਿਚ ਨਹੀਂ ਰਹਿਣਾ ਹੈ। ਅਸਲ ਵਿਚ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ ਇਕ-ਦੂੱਜੇ ਦੀਆਂ ਵਿਰੋਧੀ ਹਨ। ਹਿਮਾਂਸ਼ੀ ਵੀ ਇੱਥੇ ਸ਼ਹਿਨਾਜ਼ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਆਈ ਹੈ। ਉਥੇ ਹੀ, ਹਿਮਾਂਸ਼ੀ ਦੇ ਘਰ ਆਉਣ ਨਾਲ ਸ਼ਹਿਨਾਜ਼ ਗਿੱਲ ਕਾਫੀ ਪ੍ਰੇਸ਼ਾਨ ਹੈ।


Tags: Bigg Boss 13Shehnaz Kaur GillHimanshi KhuranaEntryਬਿੱਗ ਬੌਸ 13

About The Author

manju bala

manju bala is content editor at Punjab Kesari