FacebookTwitterg+Mail

ਗੁੱਸੇ 'ਚ ਸਲਮਾਨ ਨੇ ਸਿਧਾਰਥ ਸ਼ੁਕਲਾ ਨੂੰ ਦਿੱਤੀ ਇਹ ਧਮਕੀ

bigg boss 13 shocking salman khan threatens sidharth over his violent actions
23 November, 2019 02:36:36 PM

ਨਵੀਂ ਦਿੱਲੀ (ਬਿਊਰੋ) : ਸਿਧਾਰਥ ਸ਼ੁਕਲਾ 'ਬਿੱਗ ਬੌਸ 13' ਦੇ ਮਜ਼ੂਬਤ ਕੰਟੈਸਟੈਂਟ ਬਣ ਕੇ ਉਭਰੇ ਹਨ। 'ਬਿੱਗ ਬੌਸ' ਦਾ ਪੂਰਾ ਖੇਡ ਹੀ ਉਨ੍ਹਾਂ ਦੇ ਆਲੇ-ਦੁਆਲੇ ਘੁੰਮ ਰਿਹਾ ਹੈ ਅਤੇ ਉਹ ਲਗਾਤਾਰ ਵਿਵਾਦਾਂ 'ਚ ਹਨ। ਸਿਧਾਰਥ ਵਾਰ-ਵਾਰ ਹਿੰਸਕ ਹੋ ਰਹੇ ਹਨ। ਆਸੀਮ, ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਵਿਚਕਾਰ ਉਹ ਫਿਜ਼ਿਕਲੀ ਭਿੜ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਵੀ ਸਿਧਾਰਥ ਸ਼ੁਕਲਾ ਦੇ ਵਰਤਾਅ 'ਤੇ ਕਈ ਯੂਜ਼ਰ ਨਰਾਜ਼ਗੀ ਜਤਾ ਚੁੱਕੇ ਹਨ। ਉਨ੍ਹਾਂ ਨੇ 'ਬਿੱਗ ਬੌਸ' ਦੇ ਘਰੋਂ ਬਾਹਰ ਕੱਢਣ ਲਈ ਟਰੈਂਡ ਚੱਲ ਪਿਆ ਸੀ।


ਦੱਸ ਦਈਏ ਕਿ ਸਲਮਾਨ ਖਾਨ 'ਤੇ ਵੀ ਵਾਰ-ਵਾਰ ਦੋਸ਼ ਲੱਗ ਰਹੇ ਹਨ ਕਿ ਉਹ ਸਿਧਾਰਥ ਦਾ ਬਚਾਅ ਕਰ ਰਹੇ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਸਿਧਾਰਥ ਸ਼ੁਕਲਾ ਦੀ ਕਾਫੀ ਕਲਾਸ ਲਈ ਹੈ। 'ਬਿੱਗ ਬੌਸ' ਬਾਰੇ ਖਬਰ ਦੇਣ ਵਾਲੇ ਟਵਿਟਰ ਹੈਂਡਲ 'ਦਿ ਖਬਰੀ' ਮੁਤਾਬਕ ਇਸ ਵਾਰ ਸਿਧਾਰਥ ਸ਼ੁਕਲਾ 'ਤੇ ਸਲਮਾਨ ਖਾਨ ਕਾਫੀ ਭੜਕ ਗਏ। ਸਪਾਟਬੁਆਏ ਦੀ ਰਿਪੋਰਟ ਮੁਤਾਬਕ, ਵੀਕੈਂਡ ਵਾਰ ਸ਼ਨਿਚਰਵਾਰ ਨੂੰ ਆਵੇਗਾ। ਇਸ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਇਸੇ ਦੌਰਾਨ ਸਲਮਾਨ, ਸਿਧਾਰਥ 'ਤੇ ਬੁਰੀ ਤਰ੍ਹਾਂ ਵਰਸਦੇ ਨੇ।

Punjabi Bollywood Tadka

ਉਨ੍ਹਾਂ ਸਿਧਾਰਥ ਦੀ ਖੂਬ ਲਤਾੜ ਲਾਈ। ਸਲਮਾਨ ਖਾਨ ਗੁੱਸੇ 'ਚ ਸਿਧਾਰਥ ਨੂੰ ਪੁੱਛਦੇ ਹਨ ਕਿ, ''ਤੁਸੀਂ ਇਸ ਇੰਡਸਟਰੀ 'ਚ ਕੰਮ ਕਰਨਾ ਹੈ ਜਾਂ ਨਹੀਂ?'' 'ਬਿੱਗ ਬੌਸ' 'ਚ ਇਨ੍ਹਾਂ ਦਿਨਾਂ ਸਿਧਾਰਥ ਤੇ ਆਸੀਮ ਵਿਚਕਾਰ ਲੜਾਈ ਟਾਕ ਆਫ ਦਿ ਟਾਊਨ ਬਣੀ ਹੋਈ ਹੈ। ਸਿਧਾਰਥ ਸ਼ੁਕਲਾ ਤੇ ਅਸੀਮ ਲੜਾਈ ਵਿਚਕਾਰ ਫੈਨਜ਼ ਸਮੇਤ ਸੈਲੇਬਸ ਵੀ ਆਪਣੀਆਂ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।


Tags: Bigg Boss 13Shocking NewsSalman KhanSidharth ShuklaViolent Actions

About The Author

sunita

sunita is content editor at Punjab Kesari