FacebookTwitterg+Mail

ਵੈਸ਼ਨਵੀ ਮੈਕਡੋਨਾਲਡ ਨੇ ਖੋਲ੍ਹੀ ਸਿਧਾਰਥ ਤੇ ਰਸ਼ਮੀ ਦੇ ਅਫੇਅਰ ਦੀ ਪੋਲ (ਵੀਡੀਓ)

bigg boss 13 sidharth shukla and rashami desai should get
02 December, 2019 08:50:56 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਬਤੌਰ ਕੰਟੈਸਟੈਂਟ ਰਹਿ ਰਹੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਦੇ ਰਿਸ਼ਤਿਆਂ 'ਤੇ ਗੱਲ ਹੋ ਰਹੀ ਹੈ। ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਬਾਰੇ 'ਚ 'ਦਿਲ ਸੇ ਦਿਲ ਤਕ' ਦੀ ਕੋ-ਅਦਾਕਾਰਾ ਵੈਸ਼ਨਵੀ ਮੈਕਡੋਨਾਲਡ ਨੇ ਦੋਵੇਂ ਦੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਕਿਹਾ, ਦੋਵਾਂ 'ਚ ਸ਼ਾਨਦਾਰ ਬਾਂਡਿੰਗ ਹੈ। ਭਾਵੇਂ ਉਹ ਆਨ ਸਕ੍ਰੀਨ ਹੋਣ ਜਾਂ ਆਫ ਸਕ੍ਰੀਨ ਦੋਵਾਂ ਦੀ ਕੈਮਿਸਟਰੀ ਸ਼ਾਨਦਾਰ ਸੀ। ਰਸ਼ਮੀ ਸਿਧਾਰਥ ਲਈ ਸਾਫਟ ਕਾਰਨਰ ਰੱਖਦੀ ਸੀ। ਰਸ਼ਮੀ ਨੂੰ ਸਿਧਾਰਥ ਬਹੁਤ ਪਸੰਦ ਸੀ ਤੇ ਉਹ ਉਸ ਦੇ ਚਿਹਰੇ 'ਤੇ ਸਾਫ ਨਜ਼ਰ ਆਉਂਦਾ ਸੀ। ਕਈ ਵਾਰ ਲੋਕਾਂ ਨੂੰ ਵੀ ਲੱਗਾ ਕਿ ਦੋਵਾਂ ਨੂੰ ਘਰ ਵਸਾ ਲੈਣਾ ਚਾਹੀਦਾ ਹੈ। ਅੱਗੇ ਵੈਸ਼ਨਵੀ ਨੇ ਕਿਹਾ, ''ਜੇਕਰ ਸਿਧਰਾਥ ਤੇ ਰਸ਼ਮੀ ਵਿਆਹ ਕਰਵਾ ਲੈਂਦੇ ਹਨ ਤਾਂ ਘੱਟੋ-ਘੱਟ ਉਹ ਉਸ ਨੂੰ ਸਾਂਤ ਰੱਖੇਗੀ ਕਿਉਂਕਿ ਰਸ਼ਮੀ ਖੁਦ ਇਕ ਸ਼ਾਂਤ ਮਹਿਲਾ ਹੈ।''

 

ਦੱਸ ਦਈਏ ਕਿ 'ਬਿੱਗ ਬੌਸ' 'ਚ ਝਗੜਾ, ਪਿਆਰ ਤੇ ਤਕਰਾਰ ਸਭ ਕੁਝ ਹੈ। ਰਸ਼ਮੀ ਦੇਸਾਈ ਤੇ ਸਿਧਰਾਥ ਸ਼ੁਕਲਾ ਦੋਵੇਂ ਹੀ ਬਿੱਗ ਬੌਸ ਦੇ ਘਰ 'ਚ ਹਨ ਤੇ ਦੋਵਾਂ ਵਿਚਕਾਰ ਅਫੇਅਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੋਵਾਂ ਨੇ ਹਾਲ ਹੀ 'ਚ ਰੋਮਾਂਟਿਕ ਵੀਡੀਓ ਟਾਸਕ ਦੌਰਾਨ ਆਪਣੇ Sizzling ਪਰਫਾਰਮੈਂਸ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਦੋਵੇਂ ਇਕ-ਦੂਜੇ ਦੇ ਬਹੁਤ ਹੀ ਦੋਸਤਾਨਾ ਬਾਂਡ ਸ਼ੇਅਰ ਕਰ ਰਹੇ ਹਨ ਤੇ ਅਕਸਰ ਛੇੜਛਾੜ ਕਰਦੇ ਨਜ਼ਰ ਆਉਂਦੇ ਹਨ।

 

ਹਾਲ ਹੀ 'ਚ ਹੋਏ ਇਕ ਐਪੀਸੋਡ 'ਚ ਸਿਧਾਰਥ ਇਹ ਕਹਿੰਦੇ ਰਸ਼ਮੀ ਦੀ ਪ੍ਰਸ਼ੰਸਾ ਕਰਦੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਵਰਗੀ ਕੁੜੀ ਨਹੀਂ ਦੇਖੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ, ਆਸਿਮ ਰਿਆਜ਼ ਨੂੰ ਇਹ ਕਹਿੰਦੇ ਦਿਖਾਈ ਗਈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਿਡ ਤੇ ਰਸ਼ਮੀ ਪਹਿਲਾਂ ਡੇਟਿੰਗ ਕਰ ਚੁੱਕੇ ਹਨ।


Tags: Bigg Boss 13Sidharth ShuklaRashami DesaiVaishnavi MacdonaldRelationshipTV Celebrity

About The Author

sunita

sunita is content editor at Punjab Kesari