FacebookTwitterg+Mail

BB13: ਸਿਧਾਰਥ ਡੇ ਦੇ ਜ਼ਖਮ ਦੇਖ ਲੋਕਾਂ ਨੇ ਕੀਤੀ ਸ਼ੋਅ ਦੀ ਅਲੋਚਨਾ

bigg boss 13 social media user criticized salman khan
31 October, 2019 02:40:32 PM

ਮੁੰਬਈ(ਬਿਊਰੋ)- ਛੋਟੇ ਪਰਦੇ ਦੇ ਸ਼ੋਅ ਬਿੱਗ ਬੌਸ 13 ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਵਿਚ ਹੈ। ਇਸ ਵਾਰ ਸ਼ੋਅ ਵਿਚ ਮਿਡ ਵੀਰ ਐਵੀਕਸ਼ਨ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਵੀਕੈਂਡ ਦਾ ਵਾਰ ਵਿਚ ਜਦੋਂ ਸਲਮਾਨ ਨੇ ਕਿਸੇ ਨੂੰ ਬੇਘਰ ਨਹੀਂ ਕੀਤਾ ਤਾਂ ਸਾਰੇ ਮੁਕਾਬਲੇਬਾਜ਼ਾਂ ਨੇ ਰਾਹਤ ਦਾ ਸਾਹ ਲਿਆ ਸੀ ਪਰ ਬਿੱਗ ਬੌਸ ਨੇ ਖੇਡ ਦਾ ਰੁਖ ਹੀ ਮੋੜ ਦਿੱਤਾ। ਹਫਤੇ ਵਿਚਕਾਰ ਹੋਏ ਪਹਿਲੇ ਐਵੀਕਸ਼ਨ ਵਿਚ ਬਿੱਗ ਬੌਸ ਦੇ ਘਰ ’ਚੋਂ ਸਿਧਾਰਥ ਡੇ ਬਾਹਰ ਹੋ ਗਏ ਹਨ। ਸ਼ੋਅ ਦੇ ਬਾਹਰ ਹੋਣ ਤੋਂ ਬਾਅਦ ਸਿਧਾਰਥ ਡੇ ਨੇ ਬਿੱਗ ਬੌਸ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ, ਜਿਸ ਨਾਲ ਸਲਮਾਨ ਖਾਨ ’ਤੇ ਪੱਖਪਾਤ ਕਰਨ ਦਾ ਦੋਸ਼ ਲੱਗ ਰਿਹਾ ਹੈ।


ਬਿੱਗ ਬੌਸ ਦੇ ਘਰ ’ਚੋਂ ਬਾਹਰ ਨਿਕਲਣ ਤੋਂ ਬਾਅਦ ਸਿਧਾਰਥ ਡੇ ਨੇ ਕੁਝ ਮੁਕਾਬਲੇਬਾਜ਼ਾਂ ’ਤੇ ਆਪਣਾ ਗੁੱਸਾ ਕੱਢਿਆ। ਉਨ੍ਹਾਂ ਦੇ ਗੁੱਸੇ ਦਾ ਸ਼ਿਕਾਰ ਆਰਤੀ ਸਿੰਘ ਤੇ ਸ਼ਹਿਨਾਜ਼ ਗਿੱਲ ਹੋਈ। ਸਿਧਾਰਥ ਡੇ ਨੇ ਕਿਹਾ- ਸ਼ੋਅ ਵਿਚ ਦੋ ਹਫਤੇ ਪਹਿਲਾਂ ਇਕ ਟਾਸਕ ਹੋਇਆ ਸੀ, ਜਿਸ ਵਿਚ ਮੇਰੇ ’ਤੇ ਦੋ ਘੰਟਿਆਂ ਤੱਕ ਬਲੀਚ ਦਾ ਪਾਊਡਰ ਪਾ ਕੇ ਰੱਖਿਆ ਗਿਆ ਸੀ। ਇੰਨੀ ਦੇਰ ਬਲੀਚ ਦਾ ਇਸਤੇਮਾਲ ਕਰਨ ਨਾਲ ਮੇਰੀ ਸਕਿਨ ਸੜ ਗਈ ਸੀ ਅਤੇ ਫਿਰ ਉਸ ਹਾਲਤ ਵਿਚ ਮੇਰੇ ’ਤੇ ਕਰੀਬ ਇਕ ਕਿੱਲੋ ਲਾਲ ਮਿਰਚ ਪਾ ਦਿੱਤੀ ਗਈ। ਉਸ ਘਟਨਾ ਨੇ ਮੇਰੇ ਉਤਸ਼ਾਹ ਨੂੰ ਇੱਕਦਮ ਖਤਮ ਕਰ ਦਿੱਤਾ। ਹੁਣ ਵੀ ਮੇਰੇ ਗਰਦਨ ’ਤੇ ਉਸ ਦਾ ਡੂੰਘਾ ਜ਼ਖਮ ਹੈ, ਜੋ ਕਾਫੀ ਦਰਦ ਦਿੰਦਾ ਹੈ।


ਸਿਧਾਰਥ ਡੇ ਨੇ ਅੱਗੇ ਕਿਹਾ,‘‘ਡੂੰਘੇ ਜ਼ਖਮ ਅਤੇ ਦਰਦ ਦੇ ਬਾਵਜੂਦ ਵੀ ਮੈਂ ਵਧੀਆ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੁਝ ਵੀ ਮਨ ਨਾਲ ਨਹੀਂ ਕਰ ਪਾ ਰਿਹਾ ਸੀ। ਜੇਕਰ ਮੇਰੇ ਨਾਲ ਉਹ ਹਾਦਸਾ ਨਹੀਂ ਹੋਇਆ ਹੁੰਦਾ ਤਾਂ ਮੈਂ ਹੋਰ ਵੀ ਅੱਗੇ ਤੱਕ ਜਾ ਸਕਦਾ ਸੀ। ਇਸ ਤੋਂ ਇਲਾਵਾ ਸਿਧਾਰਥ ਡੇ ਨੇ ਆਪਣੀ ਗਰਦਨ ਦੇ ਜ਼ਖਮ ਵੀ ਦਿਖਾਏ, ਜਿਸ ਦਾ ਉਹ ਹੁਣ ਇਲਾਜ ਕਰਵਾ ਰਹੇ ਹਨ। ਉਥੇ ਹੀ ਉਨ੍ਹਾਂ ਦੇ ਜ਼ਖਮ ਦੇਖਣ ਤੋਂ ਬਾਅਦ ਸਲਮਾਨ ਖਾਨ ਅਤੇ ਬਿੱਗ ਬੌਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਸੋਸ਼ਲ ਮੀਡੀਆ ਯੂਜ਼ਰਸ ਨੇ ਸ਼ੋਅ ਵਿਚ ਸਲਮਾਨ ਖਾਨ ਨੂੰ ਪੱਖਪਾਤੀ ਦੱਸਿਆ ਹੈ। ਟਵਿਟਰ ਹੈਂਡਲ ’ਤੇ ਲੋਕ ਬਿੱਗ ਬੌਸ ਨੂੰ ਕਾਫੀ ਬੁਰਾ ਬੋਲ ਰਹੇ ਹਨ। ਧਿਆਨਯੋਗ ਹੈ ਕਿ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਸਿਧਾਰਥ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਦਿਖਾਈ ਦਿੱਤੇ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਦੂੱਜੇ ਗਰੁੱਪ ਵੱਲ ਸੀ, ਜਿਸ ਵਿਚ ਸਿੱਧਾਰਥ ਸ਼ੁੱਕਲਾ, ਆਰਤੀ, ਸ਼ਹਿਨਾਜ਼ ਅਤੇ ਆਸਿਮ ਸੀ।

 


Tags: Bigg Boss 13Social MediaCriticizedSalman KhanTi

About The Author

manju bala

manju bala is content editor at Punjab Kesari