FacebookTwitterg+Mail

BB13: ਘਰ ’ਚੋਂ ਬੇਘਰ ਹੋਣ ਲਈ ਨੌਮੀਨੇਟ ਹੋਏ ਇਹ 6 ਮੁਕਾਬਲੇਬਾਜ਼

bigg boss 13 this week nominated contestant
26 November, 2019 11:46:57 AM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਵਿਚ ਸੋਮਵਾਰ ਆਏ ਐਪੀਸੋਡ ਵਿਚ ਨੌਮੀਨੇਸ਼ਨ ਦੀ ਪਰਿਕ੍ਰਿਰਿਆ ਹੋਈ। ਇਸ ਦੇ ਲਈ ਘਰ ਦੇ ਮੈਬਰਾਂ ਨੂੰ ਇਕ ਟਾਸਕ ਦਿੱਤਾ ਗਿਆ, ਜਿਸ ਦੇ ਤਹਿਤ ਇਕ ਚਾਕੂ ਨਾਲ ਮੁਕਾਬਲੇਬਾਜ਼ ਦੇ ਪੁਤਲਿਆਂ ’ਤੇ ਵਾਰ ਕਰਨਾ ਸੀ। ਹਿਮਾਂਸ਼ੀ ਘਰ ਦੀ ਕਪਤਾਨ ਹੈ, ਅਜਿਹੇ ਵਿਚ ਉਹ ਸੁਰੱਖਿਅਤ ਸੀ। ਨਾਲ ਹੀ ਬਿੱਗ ਬੌਸ ਨੇ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਕਿ ਉਹ ਕਿਸੇ ਇਕ ਮੁਕਾਬਲੇਬਾਜ਼ ਨੂੰ ਸਿੱਧਾ ਨੌਮੀਨੇਟ ਕਰ ਸਕਦੀ ਹੈ। ਅਜਿਹੇ ਵਿਚ ਹਿਮਾਂਸ਼ੀ ਨੇ ਮਾਹਿਰਾ ਨੂੰ ਨੌਮੀਨੇਟ ਕੀਤਾ। ਇਸ ਤੋਂ ਬਾਅਦ ਇਹ ਸਾਫ ਸੀ ਕਿ ਘਰ ਦਾ ਕੋਈ ਹੋਰ ਮੈਂਬਰ ਮਾਹਿਰਾ ਦਾ ਨਾਮ ਨਹੀਂ ਲੈ ਸਕੇਂਗਾ।
Punjabi Bollywood Tadka
ਰਸ਼ਮੀ ਨੇ ਭਾਊ ਅਤੇ ਸ਼ਹਿਨਾਜ਼ ਨੂੰ ਨੌਮੀਨੇਟ ਕੀਤਾ। ਇਸ ਦੇ ਬਾਅਦ ਪਾਰਸ ਨੇ ਸ਼ੇਫਾਲੀ ਅਤੇ ਆਰਤੀ ਦਾ ਨਾਮ ਲਿਆ। ਮਾਹਿਰਾ ਨੇ ਵੀ ਸ਼ੇਫਾਲੀ ਅਤੇ ਆਰਤੀ ਨੂੰ ਨੌਮੀਨੇਟ ਕੀਤਾ। ਆਸਿਮ ਨੇ ਸ਼ਹਿਨਾਜ਼ ਅਤੇ ਪਾਰਸ ਦਾ ਨਾਮ ਲਿਆ। ਸ਼ੇਫਾਲੀ ਨੇ ਵੀ ਪਾਰਸ ਅਤੇ ਸ਼ਹਿਨਾਜ਼ ਦਾ ਨਾਮ ਲਿਆ। ਸਿਧਾਰਥ ਨੇ ਸ਼ੇਫਾਲੀ ਨੂੰ ਝੂਠ ਬੋਲਣ ਲਈ ਨੌਮੀਨੇਟ ਕੀਤਾ। ਸਿਧਾਰਥ ਦੂੱਜੇ ਨਾਮ ਵਿਚ ਕੰਫਿਊਜ਼ ਸਨ। ਅਜਿਹੇ ਵਿਚ ਉਨ੍ਹਾਂ ਨੇ ਰਸ਼ਮੀ ਨੂੰ ਨੌਮੀਨੇਟ ਕੀਤਾ। ਸਿਧਾਰਥ ਕਹਿੰਦੇ ਹਨ ਕਿ ਇਸ ਹਫਤੇ ਉਨ੍ਹਾਂ ਦਾ ਕਿਸੇ ਦੂਜੇ ਮੈਂਬਰ ਨਾਲ ਵਿਵਾਦ ਨਹੀਂ ਹੋਇਆ। ਉਂਝ ਵੀ ਰਸ਼ਮੀ ਨੂੰ ਕੋਈ ਹੋਰ ਦੂਜਾ ਨੌਮੀਨੇਟ ਨਹੀਂ ਕਰੇਗਾ। ਇਸ ਤੋਂ ਬਾਅਦ ਸਨਾ ਨੇ ਸ਼ੇਫਾਲੀ ਅਤੇ ਆਰਤੀ ਦਾ ਨਾਮ ਲਿਆ।
Punjabi Bollywood Tadka
ਦੇਵੋਲੀਨਾ ਨੇ ਭਾਊ ਅਤੇ ਸਨਾ ਨੂੰ ਨੌਮੀਨੇਟ ਕੀਤਾ। ਵਿਸ਼ਾਲ ਨੇ ਭਾਊ ਅਤੇ ਸ਼ੇਫਾਲੀ ਦਾ ਨਾਮ ਲਿਆ। ਆਰਤੀ ਨੇ ਪਾਰਸ ਅਤੇ ਵਿਸ਼ਾਲ ਨੂੰ ਨੌਮੀਨੇਟ ਕੀਤਾ। ਭਾਊ ਨੇ ਰਸ਼ਮੀ ਅਤੇ ਦੇਵੋਲੀਨਾ ਨੂੰ ਨੌਮੀਨੇਟ ਕੀਤਾ। ਇਸ ਤਰ੍ਹਾਂ ਮਾਹਿਰਾ, ਸ਼ੇਫਾਲੀ, ਸ਼ਹਿਨਾਜ਼, ਭਾਊ, ਆਰਤੀ ਅਤੇ ਪਾਰਸ ਨੌਮੀਨੇਟ ਹੋ ਗਏ। ਉਥੇ ਹੀ ਸਿਧਾਰਥ, ਰਸ਼ਮੀ, ਦੇਵੋਲੀਨਾ, ਵਿਸ਼ਾਲ ਅਤੇ ਹਿਮਾਂਸ਼ੀ ਸੁਰੱਖਿਅਤ ਹੋਏ।
Punjabi Bollywood Tadka
‘ਬਿੱਗ ਬੌਸ 13’ ਨੇ ਘਰਵਾਲਿਆਂ ਨੂੰ ਇਕ ਟਾਸਕ ਦਿੱਤਾ, ਜਿਸ ਵਿਚ ਉਨ੍ਹਾਂ ਨੂੰ ਸੀਰੀਅਲ ‘ਦਿਲ ਸੇ ਦਿਲ ਤੱਕ‘ ਦਾ ਪ੍ਰੋਮੋ ਦਿਖਾਇਆ ਗਿਆ। ਬਿੱਗ ਬੌਸ ਨੇ ਕਿਹਾ ਕਿ ਇਸ ਪ੍ਰੋਮੋ ਨੂੰ ਉਨ੍ਹਾਂ ਨੂੰ ਰੀਕ੍ਰਿਏਟ ਕਰਨਾ ਹੈ । ਇਸ ਵਿਚਕਾਰ ਸਿਧਾਰਥ ਅਤੇ ਰਸ਼ਮੀ ਦੀ ਇਕ ਜੋੜੀ ਬਣਾਈ ਗਈ। ਉਨ੍ਹਾਂ ਦਾ ਵੀਡੀਓ ਸ਼ੂਟ ਕਰਨ ਲਈ ਸ਼ਹਿਨਾਜ਼ ਨਿਰਦੇਸ਼ਕ ਬਣੀ।

Punjabi Bollywood Tadka
ਉਥੇ ਹੀ ਮਾਹਿਰਾ ਅਤੇ ਵਿਸ਼ਾਲ ਨੂੰ ਇਕ-ਦੂਜੇ ਸਾਥ ਰੁਮਾਂਸ ਕਰਨਾ ਸੀ ਅਤੇ ਪਾਰਸ ਨੂੰ ਪੂਰਾ ਵੀਡਿਆ ਸ਼ੂਟ ਕਰਨਾ ਸੀ। ਘਰ ਵਿਚ ਹਮੇਸ਼ਾ ਲੜਦੇ ਰਹਿਣ ਵਾਲੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਬੈੱਡਰੂਮ ਤੋਂ ਲੈ ਕੇ ਸਵੀਮਿੰਗ ਪੂਲ ਤੱਕ ਰੁਮਾਂਸ ਕਰਦੇ ਨਜ਼ਰ ਆਏ ।


Tags: Bigg Boss 13Nominated ContestantShehnaz Kaur GillMahira SharmaShefali ZariwalaAarti SinghParas Chhabra

About The Author

manju bala

manju bala is content editor at Punjab Kesari