FacebookTwitterg+Mail

‘ਬਿੱਗ ਬੌਸ 13’ ਦੇ ਪਹਿਲੇ ਟਾਸਕ ਨੂੰ ਦੇਖ ਭੜਕੇ ਫੈਨਜ਼, ਕੀਤੇ ਟਵੀਟ

bigg boss 13 troll first task
01 October, 2019 12:28:39 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਪਹਿਲੇ ਐਪੀਸੋਡ ‘ਚ ਸੈਲੇਬ੍ਰਿਟੀ ਐਕਸਪ੍ਰੈਸ ’ਚ ਕੀ ਕੀਤਾ ਜਾਵੇਗਾ, ਇਹ ਜਾਣਨ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਸਨ ਪਰ ਬਿੱਗ ਬੌਸ ਹਾਊਸ ਦੇ ਪਹਿਲੇ ਦਿਨ, ਦਰਸ਼ਕਾਂ ਨੂੰ ਮਨੋਰੰਜਨ ਘੱਟ ਬੋਰਿੰਗ ਜ਼ਿਆਦਾ ਲੱਗਿਆ। ਪਹਿਲਾ ਐਪੀਸੋਡ ਆਨਏਅਰ ਹੋਣ ਤੋਂ ਬਾਅਦ ਤੋਂ ਹੀ ਸ਼ੋਅ ਨੂੰ ਟਰੋਲ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਸ਼ੋਅ ਦਾ ਕੰਟੈਂਟ ਹੈ, ਜੋ ‘ਬਿੱਗ ਬੌਸ ਸੀਜ਼ਨ 13’ ਨੂੰ ਫੈਮਿਲੀ ਸ਼ੋਅ ਦੀ ਕੈਟੇਗਿਰੀ ਤੋਂ ਦੂਰ ਕਰਦਾ ਹੈ।


ਦਰਅਸਲ, ਸੋਮਵਾਰ ਦੇ ਐਪੀਸੋਡ ’ਚ ਪਰਿਵਾਰ ਦੇ ਮੈਂਬਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ। ਬਿੱਗ ਬੌਸ ਦੇ ਘਰ ਦੀ ਮਾਲਕਣ ਅਮੀਸ਼ਾ ਪਟੇਲ ਪਰਿਵਾਰ ਨੂੰ ਰਾਸ਼ਨ ਦੇਣ ਪਹੁੰਚੀ ਪਰ ਇਹ ਇੰਨਾ ਸੌਖਾ ਨਹੀਂ ਸੀ। ਰਾਸ਼ਨ ਦੇਣ ਲਈ ਘਰਵਾਲਿਆਂ ਨੂੰ ਇਕ ਟੇਡਾ ਟਾਸਕ ਕਰਨਾ ਪਿਆ। ਇੱਥੇ ਸਾਰੇ ਮੁਕਾਬਲੇਬਾਜ਼ਾਂ ਨੂੰ ਆਪਣੇ BFFs ਦੇ ਨਾਲ ਲਾਈਨ 'ਚ ਬੈਠਣਾ ਸੀ ਅਤੇ ਰਾਸ਼ਨ ਨੂੰ ਮੂੰਹ ਰਾਹੀਂ ਇਕ-ਦੂਜੇ ਨੂੰ ਪਾਸ ਕਰਨਾ ਸੀ।


ਪਹਿਲੇ ਰਾਸ਼ਨ ’ਚ ਵੱਡੇ-ਵੱਡੇ ਆਈਟਮ ਪਾਸ ਕੀਤੇ ਗਏ ਪਰ ਬਾਅਦ ’ਚ ਅੰਡੇ, ਪਿਆਜ਼, ਟਮਾਟਰ ਵਰਗੀਆਂ ਛੋਟੀਆਂ ਚੀਜ਼ਾਂ ਮੁਕਾਬਲੇਬਾਜ਼ਾਂ ਨੂੰ ਪਾਸ ਕਰਨੀਆਂ ਸਨ। Splitsvilla ਅਤੇ ਰੋਡੀਜ਼ ਵਰਗੇ ਸ਼ੋਅ ’ਚ, ਇਸ ਕਿਸਮ ਦਾ ਟੇਡਾ ਟਾਸਕ ਦਰਸ਼ਕਾਂ ਨੂੰ ਦਿੱਤਾ ਜਾਂਦਾ ਹੈ ਪਰ ਬਿੱਗ ਬੌਸ ’ਚ ਅਜਿਹਾ ਟਾਸਕ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਹੈ।


ਸੋਸ਼ਲ ਮੀਡੀਆ ’ਤੇ ਲੋਕ ਇਸ ਨੂੰ ਗੰਦਾ ਅਤੇ ਗੈਰ ਜ਼ਰੂਰੀ ਟਾਸਕ ਦੱਸ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,‘‘ਬਿੱਗ ਬੌਸ ’ਚ ਇਸ ਸਾਲ ਕੋਈ ਮਨੋਰੰਜਨ ਨਹੀਂ ਹੈ। ਸਭ ਤੋਂ ਵੱਡਾ ਫਲਾਪ ਸ਼ੋਅ ਦੁਬਾਰਾ ਤੋਂ ਆ ਗਿਆ ਹੈ। ਯੂਜ਼ਰਸ ਇਸ ਨੂੰ ਸਭ ਤੋਂ ਘਟੀਆ, ਬਕਵਾਸ, ਬੇਕਾਰ ਟਾਸਕ ਦੱਸ ਰਹੇ ਹਨ।’’


ਲੋਕਾਂ ਦਾ ਇਹ ਵੀ ਸਵਾਲ ਹੈ ਕਿ ਕਿਵੇਂ ਸਾਰੇ ਮੁਕਾਬਲੇਬਾਜ਼ ਇਸ ਟਾਸਕ ਨੂੰ ਕਰਨ ਲਈ ਤਿਆਰ ਹੋ ਗਏ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ,‘‘ਬਿੱਗ ਬੌਸ ਨੇ ਟਾਸਕ ਦੀ ਪਰਿਭਾਸ਼ਾ ਹੀ ਬਦਲ ਦਿੱਤੀ।’’
 


Tags: Bigg Boss 13TrollFirst TaskTwitterTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari