FacebookTwitterg+Mail

BB13: ਸਾਬਕਾ ਗਰਲਫਰੈਂਡ ਮਧੂਰਿਮਾ ਤੁਲੀ ਨੂੰ ਘਰ 'ਚ ਦੇਖ ਵਿਸ਼ਾਲ ਆਦਿੱਤਿਆ ਸਿੰਘ ਨੂੰ ਲੱਗਾ ਧੱਕਾ, ਵੀਡੀਓ

bigg boss 13 vishal aditya singh madhurima tuli
02 December, 2019 04:56:33 PM

ਮੁੰਬਈ(ਬਿਊਰੋ)- ਟੀ.ਵੀ. ਰਿਐਲਟੀ ਸ਼ੋਅ ‘ਬਿੱਗ ਬੌਸ 13’ ਨੂੰ ਮਸਾਲੇਦਾਰ ਬਣਾਉਣ ਲਈ ਸ਼ੋਅ 'ਚ ਲਗਾਤਾਰ ਨਵੇਂ-ਨਵੇਂ ਟਵਿਸਟ ਆਉਂਦੇ ਦਿਖਾਈ ਦੇ ਰਹੇ ਹਨ। ਹੁਣ ਸ਼ੋਅ 'ਚ ਨੱਚ ਬਲੀਏ ਦੀ ਵਿਵਾਦਤ ਜੋੜੀ ਮਧੂਰਿਮਾ ਤੁਲੀ ਤੇ ਵਿਸ਼ਾਲ ਆਦਿਤਿਆ ਸਿੰਘ ਨੂੰ ਇਕੱਠੇ ਦੇਖਿਆ ਜਾਵੇਗਾ। ਵਿਸ਼ਾਲ ਆਦਿਤਿਆ ਸਿੰਘ ਜਿੱਥੇ ਪਹਿਲੇ ਤੋਂ ਸ਼ੋਅ 'ਚ ਮੌਜੂਦ ਹਨ, ਉੱਥੇ ਹੀ ਹੁਣ ਉਨ੍ਹਾਂ ਦੀ ਸਾਬਕਾ ਗਰਲਫਰੈਂਡ ਮਧੂਰਿਮਾ ਤੁਲੀ ਵੀ ਧਮਾਕੇਦਾਰ ਐਂਟਰੀ ਕਰਨ ਵਾਲੀ ਹੈ, ਜਿਨ੍ਹਾਂ ਨੂੰ ਦੇਖ ਕੇ ਵਿਸ਼ਾਲ ਨੂੰ ਇਕ ਜ਼ੋਰਦਾਰ ਧੱਕਾ ਲੱਗਣ ਵਾਲਾ ਹੈ। ਹਾਲ ਹੀ 'ਚ ਕਲਰਸ ਚੈਨਲ ਦੇ ਆਧਿਕਾਰਤ ਪੇਜ ਤੋਂ ਆਉਣ ਵਾਲੇ ਐਪੀਸੋਡ ਦਾ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਮਧੂਰਿਮਾ ਦੀ ਐਂਟਰੀ ਦਿਖਾਈ ਜਾ ਰਹੀ ਹੈ।


ਮਧੂਰਿਮਾ ਉਸ ਸਮੇਂ ਸ਼ੋਅ 'ਚ ਐਂਟਰੀ ਲੈਂਦੀ ਹੈ, ਜਦੋਂ ਉਨ੍ਹਾਂ ਦੇ ਸਾਬਕਾ ਬੁਆਏਫਰੈਂਡ ਤੇ ਬਾਕੀ ਦੇ ਮੈਂਬਰ ਡਾਇਨਿੰਗ ਟੇਬਲ 'ਤੇ ਬੈਠੇ ਹੁੰਦੇ ਹਨ। ਮਧੂਰਿਮਾ ਕਹਿੰਦੀ ਹੈ, 'ਨਮਸਤੇ, ਹੈਲੋ ਹਿਮਾਂਸ਼ੀ ਜੀ।' ਮਧੂਰਿਮਾ ਦੀ ਆਵਾਜ਼ ਸੁਣ ਕੇ ਵਿਸ਼ਾਲ ਆਦਿਤਿਆ ਹੈਰਾਨ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਨਜ਼ਰ ਉਠਾ ਕੇ ਦੇਖਦੇ ਹਨ। ਵਿਸ਼ਾਲ ਮਧੂਰਿਮਾ ਨੂੰ ਖੂਬ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੱਗੇ ਮਧੂਰਿਮਾ ਕਹਿੰਦੀ ਹੈ, ਘਰ ਚ ਮਹਿਮਾਨ ਆਏ ਹਨ, ਇੰਝ ਵਿਵਹਾਰ ਕਰੋਗੇ ਤੁਸੀਂ ਲੋਕ, ਗੱਲ ਵੀ ਨਹੀਂ ਕਰੋਗੇ। ਬਾਅਦ ਚ ਵਿਸ਼ਾਲ ਗਾਰਡਨ ਏਰੀਆ 'ਚ ਬੈਠ ਕੇ ਮਾਹਿਰਾ ਸ਼ਰਮਾ ਨੂੰ ਕਹਿੰਦੇ ਹਨ ਕਿ ਉਸ ਦੀ ਆਵਾਜ਼ ਮੇਰੇ ਸਿਰ 'ਚ ਚੁੱਭ ਰਹੀ ਹੈ।


Tags: Bigg Boss 13Vishal Aditya SinghMadhurima TuliVideoInstagram

About The Author

manju bala

manju bala is content editor at Punjab Kesari