FacebookTwitterg+Mail

ਹੁਣ ਇਹ ਮੁਕਾਬਲੇਬਾਜ਼ ਹੋਈ ‘ਬਿੱਗ ਬੌਸ 13’ ’ਚੋਂ ਬਾਹਰ, ਫੈਨਜ਼ ਨੇ ਸਲਮਾਨ ’ਤੇ ਕੱਢਿਆ ਗੁੱਸਾ

bigg boss 13 weekend ka waar
14 October, 2019 09:27:36 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਨੂੰ ਸਲਮਾਨ ਖਾਨ ਹੋਸਟ ਕਰ ਰਹੇ ਹਨ। ਹਰ ਹਫਤੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਸਲਮਾਨ ਖਾਨ  ਵੀਕੇਂਡ ਦਾ ਵਾਰ ਲੈ ਕੇ ਆਉਂਦੇ ਹਨ। ਵੀਕੇਂਡ ਦਾ ਵਾਰ ਵਿਚ ਸਲਮਾਨ ਖਾਨ ਘਰ ਵਾਲਿਆਂ ਦੀ ਕਲਾਸ ਲੈਂਦੇ ਹਨ ਅਤੇ ਉਨ੍ਹਾਂ ਨੂੰ ਨਵੇਂ-ਨਵੇਂ ਟਾਸਕ ਦਿੰਦੇ ਹਨ। ਇਸ ਤੋਂ ਇਲਾਵਾ ਸਲਮਾਨ ਖਾਨ ਦੇ ਆਉਣ ਨਾਲ ਐਲੀਮੀਨੇਸ਼ ਦਾ ਅਲਰਟ ਸਭ ਤੋਂ ਖਾਸ ਹੁੰਦਾ ਹੈ।
Punjabi Bollywood Tadka
ਹਰ ਹਫਤੇ ਸਲਮਾਨ ਖਾਨ ਇਕ ਅਜਿਹੇ ਮੁਕਾਬਲੇਬਾਜ਼ ਦਾ ਨਾਮ ਘੋਸ਼ਿਤ ਕਰਦੇ ਹਨ, ਜੋ ਬਿੱਗ ਬੌਸ ਦੇ ਘਰ ’ਚੋਂ ਬੇਘਰ ਹੁੰਦਾ ਹੈ। ਇਸ ਹਫਤ ਦੋ ਘਰਵਾਲਿਆਂ ਨੂੰ ਬੇਘਰ ਹੋਣਾ ਸੀ ਕਿਉਂਕਿ ਪਹਿਲਾਂ ਹਫਤੇ ਵਿਚ ਕੋਈ ਵੀ ਘਰ ਵਾਲਾ ਬਾਹਰ ਨਹੀਂ ਹੋਇਆ ਸੀ। ਸ਼ਨੀਵਾਰ ਨੂੰ ਦਲਜੀਤ ਕੌਰ ਬਿੱਗ ਬੌਸ ਦੇ ਘਰ ’ਚੋਂ ਬਾਹਰ ਆਈ ਅਤੇ ਐਤਵਾਰ ਨੂੰ ਵੀ ਕਿਸੇ ਇਕ ਘਰਵਾਲੇ ਨੂੰ ਬਾਹਰ ਆਉਣਾ ਸੀ। ਸਲਮਾਨ ਖਾਨ ਨੇ ਐਤਵਾਰ ਨੂੰ ਘਰ ਤੋਂ ਬੇਘਰ ਹੋਣ ਲਈ ਕੋਇਨਾ ਮਿਤਰਾ ਦੇ ਨਾਮ ਦੀ ਘੋਸ਼ਣਾ ਕੀਤੀ।
Punjabi Bollywood Tadka
ਕੋਇਨਾ ਮਿਤਰਾ ਅਤੇ ਸ਼ਹਿਨਾਜ਼ ਗਿੱਲ ਨੂੰ ਘਰ ਵਿਚ ਇਕ-ਦੂਜੇ ਨਾਲ ਲੜਦਿਆਂ ਸਭ ਨੇ ਦੇਖਿਆ ਹੈ ਪਰ ਕੋਇਨਾ ਦੇ ਨਾਮ ਦੀ ਜਿਵੇਂ ਹੀ ਸਲਮਾਨ ਨੇ ਘੋਸ਼ਣਾ ਕੀਤੀ ਤਾਂ ਦੋਵਾਂ ਨੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ਨੂੰ ਗਲੇ ਲਗਾਇਆ। ਸ਼ਹਿਨਾਜ਼ ਨੇ ਕੋਇਨਾ ਨੇ ਮੁਆਫੀ ਵੀ ਮੰਗੀ। ਕੋਇਨਾ ਨੇ ਘਰ ਤੋਂ ਬੇਘਰ ਹੁੰਦੇ ਸਮੇਂ ਰਸ਼ਮੀ ਨੂੰ ਅਲਵਿਦਾ ਨਹੀਂ ਕਿਹਾ। ਰਸ਼ਮੀ ਨੇ ਇਸ ਦੀ ਚਰਚਾ ਵੀ ਕੀਤੀ ਅਤੇ ਕਿਹਾ ਕਿ ਕੋਇਨਾ ਮਿਤਰਾ ਉਸ ਨਾਲ ਨਾਰਾਜ਼ ਹੈ, ਇਸ ਲਈ ਬਾਹਰ ਜਾਂਦੇ ਸਮੇਂ ਉਸ ਨਾਲ ਮੁਲਾਕਾਤ ਨਾ ਹੋ ਸਕੀ।
Punjabi Bollywood Tadka
ਕੋਇਨਾ ਮਿਤਰਾ ਦੇ ਗੇਮ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ। ਟਵਿਟਰ ’ਤੇ ਕੋਇਨਾ ਦੇ ਘਰ ’ਚੋਂ ਬਾਹਰ ਆਉਣ ਨਾਲ ਉਨ੍ਹਾਂ ਦੇ ਫੈਨਜ਼ ਕਾਫ਼ੀ ਨਾਰਾਜ਼ ਹਨ। ਕੋਇਨਾ ਦੇ ਫੈਨਜ਼ ਦਾ ਕਹਿਣਾ ਹੈ ਕਿ ਉਹ ਘਰ ਵਿਚ ਪਿੱਠ ਪਿੱਛੇ ਚੁਗਲੀ ਨਹੀਂ ਕਰਦੀ ਸੀ। ਟਵਿਟਰ ’ਤੇ ਲੋਕਾਂ ਨੇ ਕਿਹਾ ਕਿ ਸਲਮਾਨ ਖਾਨ ਜ਼ਬਰਦਸਤੀ ਕੋਇਨਾ ਮਿਤਰਾ ਨੂੰ ਗਲਤ ਠਹਿਰਾ ਰਹੇ ਸਨ ਕਿਉਂਕਿ ਉਹ ਸੱਚ ਸਭ ਦੇ ਮੂੰਹ ’ਤੇ ਬੋਲ ਦਿੰਦੀ ਹੈ।
Punjabi Bollywood Tadka


Tags: Bigg Boss 13Weekend Ka WaarKoena MitraDalljiet KaurEliminated

About The Author

manju bala

manju bala is content editor at Punjab Kesari