ਮੁੰਬਈ (ਬਿਊਰੋ) — 'ਬਿੱਗ ਬੌਸ 13' ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਨੂੰ ਘਰ ਦੀ ਸਭ ਤੋਂ ਐਂਟਰਟੇਨਿੰਗ ਮੁਕਾਬਲੇਬਾਜ਼ ਆਖਿਆ ਜਾਂਦਾ ਹੈ। ਘਰ ਦੇ ਜ਼ਿਆਦਾਤਰ ਮੈਂਬਰਾਂ ਦੀ ਪਸੰਦੀਦਾ ਹੈ ਪਰ ਪਿਛਲੇ 4-5 ਦਿਨ ਤੋਂ ਸਿਹਤ ਖਰਾਬ ਹੋਣ ਕਾਰਨ ਉਹ ਆਪਣੇ ਚੁਲਬੁਲੇ ਮੂਡ 'ਚ ਨਜ਼ਰ ਨਹੀਂ ਆ ਰਹੀ ਹੈ। ਮੌਜ ਮਸਤੀ ਦੇ ਮਾਮਲੇ 'ਚ ਸਭ ਤੋਂ ਅੱਗੇ ਰਹਿਣ ਵਾਲੇ ਸਲਮਾਨ ਖਾਨ ਨੇ ਇਸੇ ਗੱਲ ਨੂੰ ਲੈ ਕੇ ਸ਼ਹਿਨਾਜ਼ ਦੀ ਖਿੱਚਾਈ ਕਰਨ ਦਾ ਫੈਸਲਾ ਲਿਆ। ਜਦੋਂ ਇਹ ਮਜ਼ਾਕ ਪਲਾਨ ਕੀਤਾ ਗਿਆ ਤਾਂ ਸ਼ਾਇਦ ਸਲਮਾਨ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਕੀ ਕੁਝ ਦੇਖਣ ਨੂੰ ਮਿਲ ਸਕਦਾ ਹੈ। ਸ਼ਹਿਨਾਜ਼ ਨੂੰ ਘਰ ਤੋਂ ਬੇਘਰ ਕਰਨ ਦਾ ਅਨਾਊਂਸਮੈਂਟ ਸਲਮਾਨ ਨੇ ਕਰ ਤਾਂ ਦਿੱਤਾ ਪਰ ਪਹਿਲਾ ਸ਼ਹਿਨਾਜ਼ ਤੇ ਘਰ ਦੇ ਬਾਕੀ ਮੈਂਬਰ ਇਸ ਗੱਲ 'ਤੇ ਯਕੀਨ ਨਹੀਂ ਕਰ ਸਕੇ ਤੇ ਇਸ ਤੋਂ ਬਾਅਦ ਸ਼ਹਿਨਾਜ਼ ਨੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਚਾਰ ਦਿਨ ਐਂਟਰਟੇਨ ਨਹੀਂ ਕੀਤਾ ਤਾਂ ਮੈਨੂੰ ਘਰ ਤੋਂ ਕੱਢ ਦਿੱਤਾ।
ਘਰ ਦੇ ਮੈਂਬਰ ਤੇ ਖਾਸ ਕਰਕੇ ਪਾਰਸ ਨੂੰ ਇਸ ਗੱਲ 'ਤੇ ਪੂਰਾ ਯਕੀਨ ਸੀ ਕਿ ਸ਼ਹਿਨਾਜ਼ ਘਰ ਤੋਂ ਬਾਹਰ ਨਹੀਂ ਜਾਵੇਗੀ। ਇਸ ਦੌਰਾਨ ਪਾਰਸ ਨੇ ਸ਼ਹਿਨਾਜ਼ ਦਾ ਹੱਥ ਫੜ੍ਹੀ ਰੱਖਿਆ ਤੇ ਸ਼ਹਿਨਾਜ਼ ਨੂੰ ਇਹ ਆਖਦਾ ਰਿਹਾ ਕਿ ਤੈਨੂੰ ਨਹੀਂ ਕੱਢ ਸਕਦੇ। ਸ਼ਹਿਨਾਜ਼ ਰੋਂਦੇ ਹੋਏ ਦੋ ਵਾਰ ਘਰ ਦੇ ਗੇਟ 'ਤੇ ਗਈ ਪਰ ਬਾਹਰ ਜਾਣ ਦਾ ਉਸ ਦਾ ਮਨ ਨਹੀਂ ਕੀਤਾ। ਉਸ ਨੇ ਘਰਵਾਲਿਆਂ ਨੂੰ ਕਿਹਾ ਕਿ ਮੈਨੂੰ ਜਾਣ ਨਾ ਦਿਓ। ਸਾਰੇ ਮੈਨੂੰ ਰੋਕ ਲਓ।
ਖੁੱਲ੍ਹੇ ਰਹੇ ਦਰਵਾਜੇ, ਨਹੀਂ ਨਿਕਲੀ ਸ਼ਹਿਨਾਜ਼
ਖੁਦ ਸਲਮਾਨ ਖਾਨ ਵੀ ਸਕ੍ਰੀਨ 'ਤੇ ਇਹ ਸਭ ਦੇਖ ਕੇ ਕਾਫੀ ਐਂਟਰਟੇਨ ਹੁੰਦੇ ਨਜ਼ਰ ਆਏ। ਸਲਮਾਨ ਖਾਨ ਆਪਣੇ ਹਾਸੇ ਨੂੰ ਰੋਕ ਨਾ ਸਕੇ ਪਰ ਪ੍ਰੈਂਕ ਜਾਰੀ ਰੱਖਣਾ ਸੀ। ਇਸ ਲਈ ਉਨ੍ਹਾਂ ਨੇ 3 ਵਾਰ ਘਰ ਦੇ ਅੰਦਰ ਸਕ੍ਰੀਨ 'ਤੇ ਆ ਕੇ ਸ਼ਹਿਨਾਜ਼ ਨੂੰ ਬਾਹਰ ਬੁਲਾਇਆ। ਇਕ ਵਾਰ ਤਾਂ ਘਰ ਦੇ ਦਰਵਾਜੇ ਵੀ ਖੁੱਲਵਾ ਦਿੱਤੇ ਗਏ ਪਰ ਪਾਰਸ ਨੇ ਸ਼ਹਿਨਾਜ਼ ਨੂੰ ਬਾਹਰ ਨਹੀਂ ਜਾਣ ਦਿੱਤਾ। ਇਹ ਪੂਰਾ ਸੀਕਵੈਂਜ ਫੈਨਜ਼ ਤੇ ਸਲਮਾਨ ਨੇ ਖੂਬ ਇੰਜੁਆਏ ਕੀਤਾ।