FacebookTwitterg+Mail

'ਬਿੱਗ ਬੌਸ 11' ਦੇ ਘਰ ਦੀ ਪਹਿਲੀ ਖੂਬਸੂਰਤ ਝਲਕ ਆਈ ਸਾਹਮਣੇ

bigg boss
30 September, 2017 02:50:10 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਦੀ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ 1 ਅਕਤੂਬਰ ਤੋਂ ਇਹ ਸ਼ੋਅ ਟੀ. ਵੀ. 'ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਲੈ ਕੇ ਫੈਨਜ਼ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਜੇ ਤੱਕ 'ਬਿੱਗ ਬੌਸ' ਦੇ ਅਧਿਕਾਰਕ ਅਕਾਊਂਟ 'ਤੇ ਮੁਕਾਬਲੇਬਾਜ਼ ਦੀ ਲਿਸਟ ਜ਼ਾਰੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ 'ਬਿੱਗ ਬੌਸ' ਦੇ ਘਰ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਮੁਕਾਬਲੇਬਾਜ਼ ਕਈ ਦਿਨਾਂ ਲਈ ਇਸ ਘਰ 'ਚ ਕੈਦ ਹੋਣ ਵਾਲੇ ਹਨ। ਇਸ ਤਸਵੀਰ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ 'ਬਿੱਗ ਬੌਸ' ਦੇ ਘਰ ਦੀ ਸਜਾਵਟ ਅਤੇ ਖੂਬਸੂਰਤੀ ਬਹੁਤ ਹੀ ਸ਼ਾਨਦਾਰ ਹੈ। ਬੀਤੇ ਦਿਨੀਂ ਇਸ ਘਰ ਦੀ ਇਕ ਤਸੀਵਰ ਵਾਇਰਲ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਇਸ ਸ਼ੋਅ ਦੀ ਓਪਨਿੰਗ ਸੈਰੇਮਨੀ ਬਹੁਤ ਧਮਾਕੇਦਾਰ ਹੋਣ ਵਾਲੀ ਹੈ। ਪਿਛਲੇ ਸੀਜ਼ਨ 'ਚ ਦੀਪਿਕਾ ਪਾਦੂਕੋਣ ਓਪਨਿੰਗ ਸੈਰੇਮਨੀ 'ਚ ਨਜ਼ਰ ਆਈ ਸੀ ਪਰ ਇਸ ਵਾਰ 'ਜੁੜਵਾ 2' ਦੀ ਸਟਾਰਕਾਸਟ ਓਪਨਿੰਗ ਸੈਰੇਮਨੀ 'ਚ ਪਹੁੰਚੇਗੀ।


Tags: Bigg Boss 11 TV Show Contestant Judwaa 2 Viral Twitter