ਮੁੰਬਈ (ਬਿਊਰੋ) : ਟੀ. ਵੀ. ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਨੂੰ ਭਾਰਤ ਤੋਂ ਲੈ ਕੇ ਵਿਦੇਸ਼ ਤੱਕ ਦੀ ਜਨਤਾ ਪਸੰਦ ਕਰਦੀ ਹੈ। ਇਸ ਸ਼ੋਅ 'ਚ ਹਰ ਸਾਲ ਸਾਨੂੰ ਕੁੱਝ ਨਾ ਕੁੱਝ ਮਜ਼ੇਦਾਰ ਦੇਖਣ ਨੂੰ ਮਿਲਦਾ ਹੈ ਤਾਂ ਉੱਥੇ ਹੀ ਇਸ 'ਚ ਭਾਗ ਲੈਣ ਵਾਲੇ ਸਿਤਾਰੇ ਵੀ ਵਿਵਾਦਾਂ 'ਚ ਵੀ ਆਉਂਦੇ ਹਨ। ਅਜਿਹਾ ਬਹੁਤ ਵਾਰ ਹੋਇਆ ਹੈ ਕਿ ਜਨਤਾ ਨੇ ਕਿਸੇ ਨੂੰ ਚਾਹਿਆ ਅਤੇ ਸ਼ੋਅ 'ਚ ਜੇਤੂ ਦੇ ਰੂਪ 'ਚ ਕੋਈ ਹੋਰ ਹੀ ਉਭਰਕੇ ਆਇਆ ਪਰ ਕੀ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕੰਟੈਸਟੈਂਟਸ ਦੇ ਨਾਲ ਅਜਿਹਾ ਵੀ ਹੋਇਆ ਹੈ ਕਿ ਉਨ੍ਹਾਂ ਨੂੰ ਸ਼ੋਅ ਦੇ ਵਿਜੇਤਾਵਾਂ ਤੋਂ ਜ਼ਿਆਦਾ ਪੈਸੇ ਮਿਲੇ ਹਨ। ਮੰਨਿਆ ਜਾਂਦਾ ਹੈ ਕਿ ਰਸ਼ਮੀ ਦੇਸਾਈ 'ਬਿੱਗ ਬੌਸ 13' ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਕੰਟੈਸਟੈਂਟ ਸੀ। ਜਿੱਥੇ ਜੇਤੂ ਸਿਧਾਰਥ ਸ਼ੁਕਲਾ ਨੂੰ ਸ਼ੋਅ 'ਚ ਰਹਿਣ ਦੇ 2.10 ਕਰੋੜ ਰੁਪਏ ਦਿੱਤੇ ਗਏ ਹਨ ਤਾਂ ਉਥੇ ਹੀ ਰਸ਼ਮੀ ਨੂੰ 2.50 ਕਰੋੜ ਰੁਪਏ ਮਿਲੇ ਹਨ। ਸ਼੍ਰੀਸੰਤ ਭਾਵੇਂ ਹੀ 'ਬਿੱਗ ਬੌਸ 12' ਨੂੰ ਜਿੱਤ ਨਹੀਂ ਸਕੇ ਹੋਣ ਪਰ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਜੇਤੂ ਦੀਪਿਕਾ ਕੱਕੜ ਤੋਂ ਜ਼ਿਆਦਾ ਰਕਮ ਕਮਾਈ ਸੀ। ਖਬਰਾਂ ਦੇ ਮੁਤਾਬਕ, ਸ਼੍ਰੀਸੰਤ ਨੂੰ ਇਕ ਹਫਤੇ ਦੇ 50 ਲੱਖ ਰੁਪਏ ਦਿੱਤੇ ਗਏ ਸਨ ਜਦੋਂਕਿ ਦੀਪਿਕਾ ਨੂੰ 15 ਲੱਖ ਰੁਪਏ ਮਿਲੇ ਸਨ। ਕ੍ਰਿਕੇਟ ਸਟਾਰ ਅਤੇ ਸਿਆਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਜੇਤੂ ਉਰਵਸ਼ੀ ਢੋਲਕੀਆ ਤੋਂ ਜ਼ਿਆਦਾ ਪੈਸੇ ਦਿੱਤੇ ਗਏ ਸਨ। ਉਰਵਸ਼ੀ ਨੂੰ ਹਫਤੇ ਦੇ 2.5 ਲੱਖ ਅਤੇ ਸਿੱਧੂ ਨੂੰ 6 ਲੱਖ ਰੁਪਏ ਦਿੱਤੇ ਗਏ ਸਨ। ਮੰਨਿਆ ਜਾਂਦਾ ਹੈ ਕਿ ਰਿਮੀ ਨੂੰ ਘਰ 'ਚ ਥੋੜ੍ਹਾ ਐਕਸ਼ਨ ਲਿਆਉਣ ਲਈ 2 ਕਰੋੜ ਰੁਪਏ ਦਿੱਤੇ ਗਏ ਸਨ। ਇਸ ਸ਼ੋਅ ਦੇ ਵਿਨਰ ਪ੍ਰਿੰਸ ਨਰੂਲਾ ਦੀ ਕਮਾਈ ਤੋਂ ਕਿਤੇ ਜ਼ਿਆਦਾ ਸੀ। ਪ੍ਰਿੰਸ ਨਰੂਲਾ ਨੂੰ ਇਕ ਹਫਤੇ ਦੇ 10 ਲੱਖ ਰੁਪਏ ਮਿਲੇ ਸਨ।