FacebookTwitterg+Mail

63 ਸਾਲ ਦੀ ਉਮਰ 'ਚ ਬਿਗ ਬੌਸ ਫੇਮ ਸਵਾਮੀ ਓਮ ਦਾ ਦਿਹਾਂਤ, ਹਾਲਤ ਸੀ ਬੇਹੱਦ ਖ਼ਰਾਬ

bigg boss ex contestant swami om passed away
03 February, 2021 01:49:06 PM

ਮੁੰਬਈ- ਵਿਵਾਦਿਤ ਰਿਐਲਿਟੀ ਸ਼ੋਅ 'ਬਿਗ ਬੌਸ' ਦੇ ਐਕਸ ਪ੍ਰਤੀਯੋਗੀ ਸਵਾਮੀ ਓਮ ਦਾ 63 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਆਪਣੇ ਘਰ ਐੱਨ.ਸੀ.ਆਰ. ਦੇ ਲੋਨੀ ਸਥਿਤ ਡੀ.ਐੱਲ.ਐੱਫ. ਅੰਕੁਰ ਵਿਹਾਰ 'ਚ ਆਖਰੀ ਸਾਹ ਲਿਆ। ਸਵਾਮੀ ਓਮ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਦੋਸਤ ਮੁਕੇਸ਼ ਜੈਨ ਦੇ ਪੁੱਤ ਅਰਜੁਨ ਨੇ ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕੀਤੀ। ਉਨ੍ਹਾਂ ਨੇ ਗੱਲਬਾਤ 'ਚ ਦੱਸਿਆ ਕਿ ਸਵਾਮੀ ਓਮ ਨੂੰ ਪੈਰਾਲੈਸਿਸ (ਲਕਵਾ) ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ ਸੀ।

Punjabi Bollywood Tadkaਸਵਾਮੀ ਓਮ ਦਾ ਅੱਧਾ ਸਰੀਰ ਲਕਵੇ ਦਾ ਸ਼ਿਕਾਰ ਹੋ ਗਿਆ ਸੀ। ਖ਼ਬਰਾਂ ਹਨ ਕਿ ਸਵਾਮੀ ਪਿਛਲੇ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਕਰੀਬ 3 ਮਹੀਨੇ ਪਹਿਲਾਂ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ। ਹਾਲਾਂਕਿ ਉਹ ਕੋਰੋਨਾ ਤੋਂ ਤਾਂ ਠੀਕ ਹੋ ਗਏ ਸਨ ਪਰ ਕਮਜ਼ੋਰੀ ਕਾਰਨ ਉਨ੍ਹਾਂ ਨੂੰ ਤੁਰਨ 'ਚ ਪਰੇਸ਼ਾਨੀ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਨਿਗਮ ਬੋਧ ਘਾਟ, ਦਿੱਲੀ 'ਚ ਕੀਤਾ ਜਾਵੇਗਾ।


Tags: Bigg Boss Swami Om passed away ਬਿਗ ਬੌਸ ਸਵਾਮੀ ਓਮ ਦਿਹਾਂਤ

About The Author

DIsha

DIsha is content editor at Punjab Kesari