ਮੁੰਬਈ(ਬਿਊਰੋ)— 30 ਦਸੰਬਰ ਨੂੰ 'ਬਿੱਗ ਬੌਸ ਸੀਜ਼ਨ 12' ਦਾ ਗਰੈਂਡ ਫਿਨਾਲੇ ਹੋਣ ਤੋਂ ਬਾਅਦ ਮੁਕਾਬਲੇਬਾਜ਼ਾਂ ਨੇ ਆਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਨਵਾਂ ਸਾਲ ਸੈਲੀਬ੍ਰੇਟ ਕੀਤਾ। ਸੋਸ਼ਲ ਮੀਡੀਆ 'ਤੇ 'ਬਿੱਗ ਬੌਸ 12' 'ਚ ਸ਼ਾਮਿਲ ਹੋਏ ਮੈਬਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸ਼੍ਰੀਸੰਤ ਨੇ ਜਸਲੀਨ ਮਥਾਰੂ, ਰੋਸ਼ਮੀ ਬਾਨਿਕ, ਸ਼ਿਵਾਸ਼ੀਸ਼ ਮਿਸ਼ਰਾ ਨਾਲ ਪਾਰਟੀ ਕੀਤੀ। ਉਥੇ ਹੀ ਬਾਕੀ ਇਕ ਪਾਰਟੀ ਕਰਨਵੀਰ ਬੋਹਰੇ ਦੇ ਘਰ 'ਤੇ ਵੀ ਹੋਈ। ਜਿੱਥੇ ਸੋਮੀ, ਸਭਾ, ਸ੍ਰਿਸ਼ਟੀ ਰੋਡੇ, ਰੋਹਿਤ ਸੁਚਾਂਤੀ, ਸੁਰਭੀ ਰਾਣਾ ਮੌਜੂਦ ਸਨ।
ਤਸਵੀਰ 'ਚ ਜਸਲੀਨ ਮਥਾਰੂ ਅਤੇ ਸ਼ਿਵਾਸ਼ੀਸ਼ ਮਿਸ਼ਰਾ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਬਿੱਗ ਬੌਸ ਹਾਊਸ 'ਚ ਵੀ ਦੋਵੇਂ ਦੀ ਬਾਂਡਿਗ ਕਾਫੀ ਵਧੀਆ ਸੀ।
ਪਾਰਟੀ 'ਚ ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਅਤੇ ਉਨ੍ਹਾਂ ਦੀ ਬੱਚੇ ਵੀ ਮੌਜੂਦ ਸਨ। ਨਿਊ ਈਯਰ ਬੈਸ਼ ਦੀ ਤਸਵਰੀ ਟਵਿਟਰ 'ਤੇ ਪੋਸਟ ਕਰਦੇ ਹੋਏ ਭੁਵਨੇਸ਼ਵਰੀ ਨੇ ਲਿਖਿਆ,''ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਸਵੇਰ ਦੇ 7 ਵਜ ਚੁੱਕੇ ਹਨ ਪਰ ਇਹ ਬੌਇਜ਼ ਪਾਰਟੀ ਨਹੀਂ ਛੱਡਣਾ ਚਾਹੁੰਦੇ। # ShivSree ਕਰੇਜ਼ੀ ਹੋ ਗਏ ਹਨ। ਮੈਂ, ਜਸਲੀਨ ਅਤੇ ਰੋਸ਼ਮੀ ਲਈ ਇਹ ਮੁਸ਼ਕਿਲ ਸਮਾਂ ਹੈ ਪਰ ਐਂਟਰਟੇਨਮੈਂਟ ਨਾਲ ਭਰਿਆ ਹੋਇਆ। ਬਹੁਤ ਸਾਰਾ ਪਿਆਰ।''
ਸ਼ੋਅ 'ਚ ਸ਼ਿਵਾਸ਼ੀਸ਼ ਅਤੇ ਸ਼੍ਰੀਸੰਤ ਦੇ ਸ਼ੁਰੂਆਤੀ ਹਫਤੇ 'ਚ ਲੜਾਈ ਹੋਈ ਸੀ ਪਰ ਬਾਅਦ 'ਚ ਉਹ ਚੰਗੇ ਦੋਸਤ ਬਣੇ। ਉਨ੍ਹਾਂ ਦੀ ਇਹ ਦੋਸਤੀ ਸ਼ੋਅ ਤੋਂ ਬਾਅਦ ਵੀ ਕਾਇਮ ਹੈ।
ਦੂਜੇ ਪਾਸੇ ਕਰਨਵੀਰ ਬੋਹਰਾ ਨੇ ਵੀ ਆਪਣੇ ਘਰ 'ਚ ਨਵੇਂ ਸਾਲ ਦੀ ਪਾਰਟੀ ਰੱਖੀ ਸੀ। ਜਿੱਥੇ ਰੋਹਿਤ, ਨੇਹਾ ਪੰਡਸੇ ਮੇਘਾ, ਕੀਰਤੀ, ਸੋਮੀ-ਸਭਾ, ਸ੍ਰਿਸ਼ਟੀ, ਸੁਰਭੀ ਰਾਣਾ, ਜਯੋਤੀ ਪਹੁੰਚੀ।
ਇਸ ਦੌਰਾਨ ਨਵੇਂ ਸਾਲ ਦੀ ਪਾਰਟੀ 'ਚ ਦੀਪਕ ਠਾਕੁਰ ਸ਼ਾਮਿਲ ਨਹੀਂ ਸਨ। ਉਹ ਬਿਹਾਰ 'ਚ ਆਪਣੇ ਪਰਿਵਾਰ ਨਾਲ ਸਨ। ਦੱਸ ਦੇਈਏ ਕਿ 'ਬਿੱਗ ਬੌਸ' 'ਚੋਂ ਨਿਕਲਣ ਤੋਂ ਬਾਅਦ ਬਿਹਾਰ 'ਚ ਦੀਪਕ ਦਾ ਕਾਫੀ ਵਧੀਆ ਸਵਾਗਤ ਹੋਇਆ।