FacebookTwitterg+Mail

BB11: ਸੰਸਕਾਰੀ ਨੂੰਹ ਹਿਨਾ ਖਾਨ ਦੀ ਸਾਰੀ ਯੋਜਨਾ ਹੋਈ ਫੇਲ, ਹਿਤੇਨ, ਬੇਨਾਫਸ਼ਾ ਨਾਲ ਪੁੱਜੀ ਜੇਲ੍ਹ (Video)

bigg boss11
10 November, 2017 05:22:38 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ' ਦਾ ਘਰ ਉਂਝ ਤਾਂ ਲੜ੍ਹਾਈ ਲਈ ਹਮੇਸ਼ਾ ਤੋਂ ਹੀ ਬਦਨਾਮ ਰਿਹਾ ਹੈ ਪਰ ਪਿਛਲੇ 2 ਦਿਨਾਂ ਤੋਂ ਪੂਰਾ ਘਰ 2 ਭਾਗਾਂ 'ਚ ਵੰਡ ਗਿਆ ਹੈ ਤੇ ਆਕਾਸ਼ ਤੇ ਬੇਨਾਫਸ਼ਾ ਵਿਚਕਾਰ ਦੀ ਲੜ੍ਹਾਈ ਨੂੰ ਹੋਰ ਵੀ ਵਧਾਇਆ ਜਾ ਰਿਹਾ ਹੈ। ਇਸ ਪੂਰੀ ਲੜ੍ਹਾਈ ਤੋਂ ਲੈ ਕੇ ਇਸ ਹਫਤੇ ਤੱਕ ਦੇ ਲਗਜ਼ਰੀ ਬਜਟ ਕਾਰਜ ਤੱਕ ਘਰ ਦੀ ਹਰ ਲੜ੍ਹਾਈ ਦਾ ਮਾਸਟਰਮਾਈਂਡ ਇਸ ਵਾਰ ਹਿਨਾ ਖਾਨ ਬਣੀ ਨਜ਼ਰ ਆਈ ਪਰ ਸਾਰੀਆਂ ਲੜ੍ਹਾਈਆਂ ਤੇ ਦੰਗਿਆਂ ਤੋਂ ਬਾਅਦ ਵੀਰਵਾਰ ਨੂੰ ਹਿਨਾ ਖਾਨ, ਬੇਨਾਫਸ਼ਾ ਤੇ ਹਿਤੇਨ ਤੇਜਵਾਨੀ ਨੂੰ ਕਾਲਕੋਠਰੀ ਦੀ ਸਜ਼ਾ ਭੁਗਤਣੀ ਪਈ।

ਉੱਥੇ ਦੂਜੇ ਪਾਸੇ ਇਕ ਦਿਨ ਪਹਿਲਾਂ ਤੱਕ ਬੇਨਾਫਸ਼ਾ ਜਿੱਥੇ ਸਾਰਿਆ ਨੂੰ ਇਹ ਕਹਿੰਦੀ ਦਿਖੀ ਕਿ ਉਨ੍ਹਾਂ ਨੇ ਆਕਾਸ਼ ਦੇ ਕੋਲ੍ਹ ਜਾ ਕੇ ਨਹੀਂ, ਬਲਕਿ ਆਕਾਸ਼ ਉਨ੍ਹਾਂ ਦੇ ਕੋਲ੍ਹ ਆਇਆ ਤਾਂ ਉਨ੍ਹਾਂ ਨੇ ਆਕਾਸ਼ ਦੇ ਵਾਲ ਪੁੱਟੇ। ਇਸ ਝੂਠ ਗੀ ਵੀ ਸਜ਼ਾ ਬੇਨਾਫਸ਼ਾ ਨੂੰ ਝਲਣੀ ਪਈ। ਦੂਜੇ ਪਾਸੇ ਲਗਜ਼ਰੀ ਬਜਟ ਹਾਰਨ 'ਤੇ ਘਰਵਾਲਿਆਂ ਨੇ ਹਿਨਾ ਖਾਨ, ਬੇਨਾਫਸ਼ਾ, ਹਿਤੇਨ ਤੇਜਵਾਨੀ ਨੂੰ ਕਾਲਕੋਠਰੀ ਦੀ ਸਜ਼ਾ ਲਈ ਨਾਂ ਬਿੱਗ ਬੌਸ ਦੇ ਅੱਗੇ ਦਿੱਤੇ। ਕਾਲਕੋਠਰੀ ਦੀ ਸਜ਼ਾ ਲਈ ਬੇਨਾਫਸ਼ਾ, ਹਿਨਾ ਤੇ ਹਿਤੇਨ ਨੂੰ ਜਾਂਦਾ ਦੇਖ ਅਰਸ਼ੀ 'ਤੇ ਕੁਮੈਂਟ ਕਰਦੀ ਨਜ਼ਰ ਆਈ। ਇਸ ਦੌਰਾਨ ਕੈਪਟੈਂਸੀ ਦੇ ਦਾਅਵੇਦਾਰ ਬੰਦਵੀ, ਆਕਾਸ਼ ਤੇ ਸਭਿਯਸਾਚੀ ਬਣੇ ਹਨ।

 


Tags: Bigg boss11Hina khanHiten tejwaniBenafshaJailਬਿੱਗ ਬੌਸ 11ਹਿਨਾ ਖਾਨ