FacebookTwitterg+Mail

BB11 Video: ਜਦੋਂ ਕਾਬੂ ਖੋਹ ਬੈਠੇ ਆਕਾਸ਼ ਨੇ ਸ਼ਿਲਪਾ ਨੂੰ ਜ਼ਬਰਦਸਤੀ ਕਰ ਦਿੱਤੀ ਕਿੱਸ, ਭੜਕੇ ਲੋਕ

bigg boss11
07 December, 2017 05:19:07 PM

ਨਵੀਂ ਦਿੱਲੀ(ਬਿਊਰੋ)— ਆਕਾਸ਼ ਡਡਲਾਨੀ 'ਬਿੱਗ ਬੌਸ 11' ਦੇ ਘਰ ਦੇ ਅਜਿਹੇ ਮੈਂਬਰ ਹਨ, ਜੋ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਾਰਨ ਆਪੇ ਤੋਂ ਬਾਹਰ ਹੋ ਜਾਂਦੇ ਹੈ। ਅਜਿਹਾ ਹੀ ਕੁਝ ਸ਼ਿਲਪਾ ਸ਼ਿੰਦੇ ਤੇ ਉਨ੍ਹਾਂ ਵਿਚਕਾਰ ਵੀ ਹੋਇਆ। ਅਕਸਰ ਉਹ ਐਵੀਕਸ਼ਨ ਲਈ ਨਾਮੀਨੇਟ ਹੁੰਦੇ ਹਨ ਤੇ ਆਪਣੇ ਆਪ ਤੋਂ ਕਾਬੂ ਖੋਹ ਬੈਠਦੇ ਹਨ। ਕੁਝ ਦਿਨਾਂ ਤੋਂ ਘਰ 'ਚ ਵੀ ਉਹ ਕੁਝ ਅਜਿਹਾ ਹੀ ਕਰ ਰਹੇ ਹਨ। ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਿਹਾ ਹੈ ਕਿ ਉਹ ਕੀ ਰਹੇ ਹਨ। ਅਜਿਹੀਆਂ ਹੀ ਕੁਝ ਉਸ ਸਮੇਂ ਹੋਇਆ, ਜਦੋਂ ਆਕਾਸ਼ ਨੇ ਜ਼ਬਰਦਸਤੀ ਸ਼ਿਲਪਾ ਨੂੰ ਕਿੱਸ ਕਰ ਲਈ। ਇਸ 'ਤੇ ਸ਼ਿਲਪਾ ਤਾਂ ਗੁੱਸੇ ਹੋਈ ਹੀ, ਇਸ ਦੇ ਨਾਲ ਹੀ ਘਰ ਤੋਂ ਬਾਹਰ ਉਨ੍ਹਾਂ ਦੇ ਪ੍ਰਸ਼ੰਸਕ ਵੀ ਭੜਕ ਉੱਠੇ ਹਨ।


ਜ਼ਿਕਰਯੋਗ ਹੈ ਕਿ ਪੁਨੀਸ਼ ਤੇ ਆਕਾਸ਼ ਆਪਸ 'ਚ ਗੱਲ ਰਹੇ ਸਨ, ਜਦਕਿ ਸ਼ਿਲਪਾ ਉੱਥੇ ਹੀ ਖੜ੍ਹੀ ਸੀ। ਆਕਾਸ਼ ਜਬਰਨ ਸ਼ਿਲਪਾ ਸ਼ਿੰਦੇ ਨੂੰ ਕਿੱਸ ਕਰ ਦਿੰਦੇ ਹਨ ਤੇ ਪੁਨੀਸ਼ ਖੜ੍ਹੇ ਹੋ ਕੇ ਉਨ੍ਹਾਂ ਨੂੰ ਦੇਖ ਕੇ ਹੱਸਦੇ ਰਹਿੰਦੇ ਹਨ। ਇਹੀ ਨਹੀਂ, ਕਿੱਸ ਕਰਨ ਨੂੰ ਕਹਿੰਦੇ ਹਨ, ''ਕੀ ਕਰੇਗੀ... ਹਾਂ... ਕੀ ਕਰੇਗੀ।'' ਸ਼ਿਲਪਾ ਕਹਿੰਦੀ ਹੈ, ''ਤੂੰ ਬਹੁਤ ਥੱਪੜ ਖਾਵੇਂਗਾ। ਮੈਂ ਗੱਲ ਨਹੀਂ ਕਰਨੀ।'' ਉਂਝ ਵੀ ਆਕਾਸ਼ ਨੂੰ ਸਲਮਾਨ ਤੋਂ ਵੀ ਡਾਂਟ ਪੈ ਚੁੱਕੀ ਹੈ। ਉਹ ਘਰ 'ਚ ਹਰੇਕ ਨਾਲ ਲੜ੍ਹ ਚੁੱਕੇ ਹਨ।


Tags: Akash dadlaniMisbehaveShilpa shindeBigg boss11 Videoਬਿੱਗ ਬੌਸ 11 ਸ਼ਿਲਪਾ ਸ਼ਿੰਦੇ