ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 11' 'ਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਇਸ ਵਾਰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ ਤੇ ਇਸ ਦਾ ਨਤੀਜਾ ਹਿਨਾ ਖਾਨ ਨੂੰ ਝੇਲਣਾ ਪਿਆ। ਹੋਇਆ ਇੰਝ ਕਿ 'ਬਿੱਗ ਬੌਸ ਸੀਜ਼ਨ 11' ਦਾ ਸੈਮੀ ਫਾਈਨਲ ਵੀਕ ਚੱਲ ਰਿਹਾ ਹੈ।
ਇਸ ਵਾਰ ਘਰਵਾਲਿਆਂ ਦੇ ਐਵਿਕਸ਼ਨ ਲਈ ਸਿਰਫ ਵੋਟਿੰਗ ਜ਼ਰੀਆ ਨਹੀਂ ਹੈ। ਇਸ ਹਫਤੇ ਦਰਸ਼ਕਾਂ ਨੂੰ ਜੱਜ ਬਣ ਕੇ ਲਾਈਵ ਵੋਟਿੰਗ ਕਰਨੀ ਸੀ ਤੇ ਚਾਰੋਂ ਮੁਕਾਬਲੇਬਾਜਾਂ ਨੂੰ ਇਕ ਮਾਲ 'ਚ ਜਾ ਕੇ ਵੋਟਿੰਗ ਲਈ ਸਾਰਿਆਂ ਤੋਂ ਅਪੀਲ ਕਰਨੀ ਸੀ ਪਰ ਜਿਵੇਂ ਹੀ ਇਹ ਲੋਕ ਮਾਲ 'ਚ ਪੁੱਜੇ ਤਾਂ ਉੱਥੇ ਮੌਜੂਦ ਭੀੜ ਬੇਕਾਬੂ ਹੋ ਗਈ।
ਭੀੜ 'ਚ ਮੌਜੂਦ ਪ੍ਰਸ਼ੰਸਕਾਂ 'ਚੋਂ ਕਿਸੇ ਨੇ ਹਿਨਾ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਦੇ ਵਾਲ ਖਿੱਚੇ। ਇਸ ਨੂੰ ਲੈ ਕੇ ਟਵਿਟਰ 'ਤੇ ਗੁੱਸਾ ਵੀ ਨਿਕਲਿਆ ਤੇ ਲੋਕਾਂ ਨੇ ਦੁੱਖ ਵੀ ਜਤਾਇਆ। ਹਾਲਾਂਕਿ 'ਬਿੱਗ ਬੌਸ ਸੀਜ਼ਨ 10' 'ਚ ਵੀ ਫਾਈਨਲਿਸਟਜ਼ ਨੂੰ ਮਾਲ 'ਚ ਲੈ ਕੇ ਗਏ ਸਨ ਪਰ ਉਸ ਸਮੇਂ ਲੋਕ ਇਸ ਤਰ੍ਹਾਂ ਬੇਕਾਬੂ ਨਹੀਂ ਹੋਏ ਸਨ ਪਰ ਇਸ ਵਾਰ ਉਮੀਦ ਤੋਂ ਦੁੱਗਣੀ ਭੀੜ ਉੱਥੇ ਪਹੁੰਚ ਗਈ ਸੀ।
ਹਾਲਾਂਕਿ ਇਨ੍ਹਾਂ ਸਾਰੇ ਮੁਕਾਬਲੇਬਾਜਾਂ ਨੂੰ ਪਿੰਜਰੇ ਅੰਦਰ ਰੱਖਿਆ ਗਿਆ ਸੀ ਪਰ ਫਿਰ ਵੀ ਭੀੜ 'ਤੇ ਕਾਬੂ ਪਾਉਣਾ ਸੌਖਾ ਨਹੀਂ ਸੀ। ਫਿਲਹਾਲ ਅਜੇ ਘਰ 'ਚ ਕੁੱਲ੍ਹ 6 ਮੈਂਬਰਾਂ 'ਚੋਂ ਇਕ ਮੈਂਬਰ ਟਾਸਕ ਜਿੱਤ ਕੇ ਫਿਨਾਲੇ 'ਚ ਐਂਟਰੀ ਕਰੇਗਾ ਤੇ ਉਹੀ ਨਾਮੀਨੇਟਿਡ ਮੈਂਬਰ ਦਰਸ਼ਕਾਂ ਤੋਂ ਲਾਈਵ ਵੋਟਿੰਗ ਦੀ ਅਪੀਲ ਕਰਨ ਤੋਂ ਬਾਅਦ 'ਵੀਕੈਂਡ ਕਾ ਵਾਰ' 'ਚ ਸਲਮਾਨ ਵਲੋਂ ਸੁਣਾਇਆ ਜਾਵੇਗਾ।