FacebookTwitterg+Mail

BB12 : ਕੈਪਟੈਂਸੀ 'ਤੇ ਮੁੜ ਮਚਿਆ ਹੰਗਾਮਾ, ਸਬਾ-ਸੋਮੀ ਨਾਲ ਦੀਪਕ ਠਾਕੁਰ ਦੀ ਹੋਈ ਲੜਾਈ

bigg boss12
04 October, 2018 12:31:34 PM

ਮੁੰਬਈ(ਬਿਊਰੋ)— ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 12 'ਚ ਹਰ ਦਿਨ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ। ਇਸ ਸੀਜ਼ਨ ਦਾ ਥੀਮ ਜੋੜੀਆਂ ਵਰਸੇਜ਼ ਸਿੰਗਲ ਹੈ। ਉੱਥੇ ਸਿੰਗਲਸ ਅਤੇ ਜੋੜੀਆਂ ਦੋਵੇਂ ਹੀ ਇਕ-ਦੂਜੇ 'ਤੇ ਭਾਰੀ ਪੈਣ ਦੀ ਕੋਸ਼ਿਸ਼ ਕਰ ਰਹੇ ਹਨ। 'ਬਿੱਗ ਬੌਸ' ਹਾਊਸ 'ਚ ਕੈਪਟੈਂਸੀ 'ਤੇ ਇਕ ਵਾਰ ਫਿਰ ਤੋਂ ਹੰਗਾਮਾ ਹੋ ਗਿਆ ਹੈ। ਜੋੜੀਆਂ ਵਿਚਕਾਰ ਨਵੇਂ ਕੈਪਟਨ ਲਈ ਸੋਮੀ-ਸਬਾ ਅਤੇ ਦੀਪਕ ਠਾਕੁਰ ਦੇ ਨਾਂ 'ਤੇ ਬਹਿਸ ਹੋ ਰਹੀ ਹੈ। ਕਲਰਸ 'ਤੇ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਦੀਪਕ ਠਾਕੁਰ ਅਤੇ ਸਬਾ-ਸੋਮੀ ਵਿਚਕਾਰ ਬਹਿਸ ਹੋ ਰਹੀ ਹੈ। ਜੋੜੀਆਂ ਚਾਹੁੰਦੀਆਂ ਹਨ ਕਿ ਇਸ ਹਫਤੇ ਘਰ ਦੇ ਕੈਪਟਨ ਦੀਪਕ ਠਾਕੁਰ ਅਤੇ ਉਰਵਸ਼ੀ ਵਾਨੀ ਬਣਨ ਪਰ ਸਬਾ-ਸੋਮੀ ਵੀ ਕੈਪਟਨ ਬਣਨਾ ਚਾਹੁੰਦੀ ਹੈ।

ਵਧੇਰੇ ਜੋੜੀਆਂ ਦੀਪਕ-ਉਰਵਸ਼ੀ ਦੇ ਹੱਕ 'ਚ ਬੋਲ ਰਹੇ ਹਨ, ਜਿਸ ਨਾਲ ਸਬਾ-ਸੋਮੀ ਨਾਰਾਜ਼ ਹੋ ਜਾਂਦੀਆਂ ਹਨ। ਉਹ ਕਹਿੰਦੀਆਂ ਹਨ ਕਿ ਕਦੇ ਵੀ ਘਰਵਾਲੇ ਸਾਨੂੰ ਸਪੋਰਟ ਨਹੀਂ ਕਰਦੇ। ਪਠਾਨ ਸਿਸਟਰਜ਼ ਦਾ ਕਹਿਣਾ ਹੈ ਕਿ ਹਰ ਵਾਰ ਕੈਪਟੈਂਸੀ ਦੇ ਸਮੇਂ ਉਨ੍ਹਾਂ ਨੂੰ ਵੱਖ ਕਰ ਦਿੱਤਾ ਜਾਂਦਾ ਹੈ। ਦੋਹਾਂ ਦੀ ਸਾਰਿਆ ਨਾਲ ਲੜਾਈ ਹੁੰਦੀ ਹੈ। ਸਬਾ-ਸੋਮੀ ਰੋਣ ਲੱਗਦੀਆਂ ਹਨ। ਉਸੇ ਸਮੇਂ ਦੀਪਕ ਕਹਿੰਦੇ ਹਨ ਕਿ ਕੀ ਤੁਸੀਂ ਇਕ ਕੈਪਟੈਂਸੀ ਲਈ ਰੋ ਰਹੀ ਹੋ? ਤੁਸੀਂ ਕੈਪਟੈਂਸੀ ਲਈ ਡਰਾਮਾ ਕਰ ਰਹੀ ਹੋ। ਵਿਵਾਦ ਵੱਧਦਾ ਹੈ। ਅਗਲੇ ਦਿਨ ਦੀਪਕ ਰੋਮਿਲ, ਸੁਰਭੀ ਅਤੇ ਉਰਵਸ਼ੀ ਦੇ ਸਾਹਮਣੇ ਰੋਂਦੇ ਹੋਏ ਦਿਖਾਈ ਦੇ ਰਹੇ ਹਨ।


Tags: Captaincy Task Deepak Thakur Urvashi VaniSaba KhanSomi KhanBigg Boss12

Edited By

Chanda Verma

Chanda Verma is News Editor at Jagbani.